Sukhbir Badal's claim - ਦੋ ਦਿਨ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ School Of Eminence  ਦਾ ਉਦਘਾਟਨ ਕੀਤਾ ਗਿਆ ਸੀ। ਜਿੱਥੇ ਇਸ 'ਤੇ ਸਵਾਲ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਵੱਲੋਂ ਕੀਤੇ ਗਏ ਤਾਂ ਉੱਥੇ ਹੀ ਸਰਕਾਰ ਹੁਣ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਅੰਮ੍ਰਿਤਸਰ ਉੱਤਰੀ ਤੋਂ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਹ ਸਕੂਲ ਪਹਿਲਾਂ ਤੋਂ ਤਿਆਰ ਸੀ ਬਸ ਥੋੜ੍ਹੀ ਮੁਰੰਮਤ ਕਰਵਾ ਕੇ ਮਾਨ ਸਰਕਾਰ ਆਪਣਾ ਟੈਗ ਲਗਾ ਰਹੀ ਹੈ।  ਇਸੇ ਗੱਲ 'ਤੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭੜਾਸ ਕੱਢੀ ਹੈ। ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ਪੇਜ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ - 



 ''ਇਹ ਪੰਜਾਬ ਸਰਕਾਰ, ਜਿਸ ਨੇ ਬੇਸ਼ਰਮੀ ਨਾਲ ਸੇਵਾ ਕੇਂਦਰਾਂ ਨੂੰ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਰੰਗ ਕੇ ਪੰਜਾਬੀਆਂ ਨਾਲ ਧੋਖਾ ਕੀਤਾ, ਹੁਣ ਉਸੇ ਤਰੀਕੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਪੁਰਾਣੇ ਸਰਕਾਰੀ ਸਕੂਲ ਨੂੰ ਰੰਗ ਕਰਕੇ School Of Eminence ਆਖ ਉਦਘਾਟਨ ਕੀਤਾ ਹੈ। ਅਸਲੀਅਤ ਇਹ ਹੈ ਕਿ ਇਹ ਸਕੂਲ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਖੋਲ੍ਹਿਆ ਗਿਆ ਸੀ, ਜਿਸ 'ਤੇ ਹੁਣ ਨਵੀਨੀਕਰਨ ਦੇ ਨਾਂ ਹੇਠ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।


ਇਸ ਦੇ ਉਲਟ, ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ 2014 ਵਿੱਚ ਸਥਾਪਿਤ ਕੀਤੇ ਗਏ 10 ਮੈਰੀਟੋਰੀਅਸ ਸਕੂਲ (ਜੀ ਹਜ਼ਾਰਾਂ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਮੁਫਤ ਵਰਦੀ, ਮੁਫਤ ਭੋਜਨ ਅਤੇ ਮੁਫਤ ਰਿਹਾਇਸ਼ ਪ੍ਰਦਾਨ ਕਰਦੇ ਹਨ) ਨੂੰ ਸਿਆਸੀ ਕਾਰਨਾਂ ਕਰਕੇ ਅਪਰਾਧਿਕ ਤੌਰ 'ਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।


ਇਸ ਤੋਂ ਇਲਾਵਾ ਤਮਾਮ ਇਸ਼ਤਿਹਾਰਬਾਜੀ ਦੇ ਬਾਵਜੂਦ ਇਸ ਸਰਕਾਰ ਵੱਲੋਂ ਕਰਵਾਈ ਟੂਰਿਜ਼ਮ ਸਮਿਟ ਨੂੰ ਵੀ ਕੋਈ ਹੁੰਗਾਰਾ ਨਹੀਂ ਮਿਲਿਆ। ਕਿਸੇ ਵੀ ਵੱਡੇ ਕਾਰੋਬਾਰੀ ਨੇ ਇਸ ਵਿੱਚ ਦਿਲਚਸਪੀ ਨਾ ਦਿਖਾਓੰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ, ਇਸੇ ਕਾਰਨ ਤਿੰਨ ਦਿਨਾਂ ਦੇ ਇਸ ਸੰਮੇਲਨ ਨੂੰ 2 ਦਿਨਾਂ ਵਿੱਚ ਸਮੇਟਣਾ ਪਿਆ।


ਇੱਥੋਂ ਤੱਕ ਕਿ ਮੁਫਤ 300 ਯੂਨਿਟਾਂ ਦੇ ਨਾਂ 'ਤੇ (ਸ਼੍ਰੋਮਣੀ ਅਕਾਲੀ ਦਲ ਸਰਕਾਰ ਜੋ 200 ਯੂਨਿਟ ਪਹਿਲਾਂ ਹੀ ਦੇ ਰਹੀ ਸੀ) ਉਸ ਤੋਂ ਸਿਰਫ 100 ਯੂਨਿਟ ਵਾਧੂ ਦੇ ਕੇ ਪੰਜਾਬ ਵਾਸੀਆਂ 'ਤੇ ਇਸ ਸਰਕਾਰ ਨੇ ਕਈ ਤਰ੍ਹਾਂ ਦੇ ਨਵੇਂ ਟੈਕਸ ਲਗਾ ਦਿੱਤੇ ਹਨ, ਆਟਾ-ਦਾਲ, ਸ਼ਗਨ, ਪੈਨਸ਼ਨ, ਅਨੁਸੂਚਿਤ ਜਾਤੀਆਂ ਦੇ ਵਜ਼ੀਫ਼ਿਆਂ ਸਮੇਤ ਲੋਕ ਭਲਾਈ ਸਕੀਮਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਨੌਜਵਾਨਾਂ ਨੂੰ ਮੁਫ਼ਤ ਸਾਈਕਲ, ਖੇਡ ਕਿੱਟਾਂ ਅਤੇ ਜਿੰਮ ਵੀ ਨਹੀਂ ਦਿੱਤੇ ਜਾ ਰਹੇ।


ਪੰਜਾਬੀਆਂ ਨੇ ਇਸ ‘ਬਦਲਾਵ’ ਨੂੰ ਨੇੜਿਓਂ ਦੇਖ ਲਿਆ ਹੈ ਅਤੇ ਉਹ ਇਸ ਡਰਾਮੇਬਾਜਾਂ, ਧੋਖੇਬਾਜ਼ਾਂ ਅਤੇ ਘੁਟਾਲਿਆਂ ਦੀ ਭ੍ਰਿਸ਼ਟ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਜਰੂਰ ਦੇਣਗੇ। ''


 



Education Loan Information:

Calculate Education Loan EMI