ਪੜਚੋਲ ਕਰੋ
(Source: ECI/ABP News)
ਕੋਰੋਨਾ ਨੇ ਕੀਤੇ ਪੰਜਾਬੀ ਸਿਆਣੇ, ਹਫਤੇ 'ਚ ਅਪਰਾਧ ਦਾ ਗ੍ਰਾਫ ਡਿੱਗਿਆ
ਕੋਰੋਨਾਵਾਇਰਸ ਕਾਰਨ ਪੰਜਾਬ ਭਰ 'ਚ ਕਰਫਿਊ ਲੱਗੇ ਨੂੰ ਹਫ਼ਤੇ ਤੋਂ ਜ਼ਿਆਦਾ ਵਕਤ ਹੋ ਗਿਆ ਹੈ। ਸੂਬੇ 'ਚ ਕੋਰੋਨਾਵਾਇਰਸ ਦਾ ਖਤਰਾ ਤਾਂ ਮੰਡਰਾ ਰਿਹਾ ਹੈ ਤੇ ਇਸ ਮਾਰੂ ਵਾਇਰਸ ਨਾਲ ਚਾਰ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।
![ਕੋਰੋਨਾ ਨੇ ਕੀਤੇ ਪੰਜਾਬੀ ਸਿਆਣੇ, ਹਫਤੇ 'ਚ ਅਪਰਾਧ ਦਾ ਗ੍ਰਾਫ ਡਿੱਗਿਆ Crime rate in Punjab dips with Coronavirus ਕੋਰੋਨਾ ਨੇ ਕੀਤੇ ਪੰਜਾਬੀ ਸਿਆਣੇ, ਹਫਤੇ 'ਚ ਅਪਰਾਧ ਦਾ ਗ੍ਰਾਫ ਡਿੱਗਿਆ](https://static.abplive.com/wp-content/uploads/sites/5/2020/03/31234420/Crime-rate-in-Punjab.jpg?impolicy=abp_cdn&imwidth=1200&height=675)
ਰੌਬਟ
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਪੰਜਾਬ ਭਰ 'ਚ ਕਰਫਿਊ ਲੱਗੇ ਨੂੰ ਹਫ਼ਤੇ ਤੋਂ ਜ਼ਿਆਦਾ ਵਕਤ ਹੋ ਗਿਆ ਹੈ। ਸੂਬੇ 'ਚ ਕੋਰੋਨਾਵਾਇਰਸ ਦਾ ਖਤਰਾ ਤਾਂ ਮੰਡਰਾ ਰਿਹਾ ਹੈ ਤੇ ਇਸ ਮਾਰੂ ਵਾਇਰਸ ਨਾਲ ਚਾਰ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਪੰਜਾਬ 'ਚ ਇਸ ਵਕਤ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ ਪਰ ਇਸ ਖਤਰੇ ਤੇ ਖੌਫ ਦੇ ਵਿਚਕਾਰ ਇੱਕ ਚੰਗੀ ਖਬਰ ਵੀ ਹੈ, ਇਨ੍ਹਾਂ ਦਿਨਾਂ 'ਚ ਪੰਜਾਬ ਦਾ ਕ੍ਰਾਈਮ ਰੇਟ ਬਹੁਤ ਘੱਟ ਗਿਆ ਹੈ।
ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਤਿੰਨ ਦਿਨਾਂ 'ਚ ਯਾਨੀ 29, 30 ਤੇ 31 ਮਾਰਚ ਦੌਰਾਨ ਸਿਰਫ 15 ਮਾਮਲੇ ਹੀ ਸਾਹਮਣੇ ਆਏ ਹਨ। ਇਨ੍ਹਾਂ ਤਿੰਨ ਦਿਨਾਂ ਦੌਰਾਨ ਜਬਰ ਜਨਾਹ ਦੇ 4 ਮਾਮਲੇ ਗੁਰਦਾਸਪੁਰ, ਸੰਗਰੂਰ, ਮੁਹਾਲੀ ਤੇ ਫਾਜ਼ਿਲਕਾ ਤੋਂ ਸਾਹਮਣੇ ਆਏ। ਕਤਲ ਦੇ ਦੋ ਮਾਮਲੇ ਇੱਕ ਸੰਗਰੂਰ ਤੇ ਇੱਕ ਲੁਧਿਆਣੇ ਤੋਂ ਸਾਹਮਣੇ ਆਏ।
ਖੁਦਕੁਸ਼ੀ ਦਾ ਇੱਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ, ਇਰਾਦਾ ਕਤਲ ਦੇ ਤਿੰਨ ਮਾਮਲੇ ਕਪੂਰਥਲਾ, ਫਿਰੋਜ਼ਪੁਰ ਤੇ ਪਠਾਨਕੋਟ ਤੋਂ ਆਏ ਸਨ। ਇਸੇ ਦੌਰਾਨ ਅਗਵਾਹ ਕਰਨ ਦੇ ਦੋ ਮਾਮਲੇ ਇੱਕ ਫਹਿਤਗੜ੍ਹ ਸਾਹਿਬ ਤੇ ਇੱਕ ਕਪੂਰਥਲਾ ਤੋਂ ਸਾਹਮਣੇ ਆਏ ਸਨ। ਇਸ ਦੌਰਾਨ ਕੋਰੋਨਾ ਕਰਫਿਊ ਦਾ ਪਾਲਣ ਕਰਵਾਉਣ ਲਈ ਤੈਨਾਤ ਪੁਲਿਸ ਤੇ ਸੱਤ ਹਮਲੇ ਹੋਏ ਦਰਜ ਕੀਤੇ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)