ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਹਿਬਲ ਕਲਾਂ ਗੋਲ਼ੀਕਾਂਡ 'ਚ ਬਾਦਲਾਂ ਨੂੰ ਅਦਾਲਤ ਵੱਲੋਂ ਰਾਹਤ
![ਬਹਿਬਲ ਕਲਾਂ ਗੋਲ਼ੀਕਾਂਡ 'ਚ ਬਾਦਲਾਂ ਨੂੰ ਅਦਾਲਤ ਵੱਲੋਂ ਰਾਹਤ criminal complaint against badals in behbal kalan firing has been dismissed ਬਹਿਬਲ ਕਲਾਂ ਗੋਲ਼ੀਕਾਂਡ 'ਚ ਬਾਦਲਾਂ ਨੂੰ ਅਦਾਲਤ ਵੱਲੋਂ ਰਾਹਤ](https://static.abplive.com/wp-content/uploads/sites/5/2017/11/18122655/Sukhbir-badal-and-Parkash-Singh-Badal-laughing.jpg?impolicy=abp_cdn&imwidth=1200&height=675)
ਪੁਰਾਣੀ ਤਸਵੀਰ
ਲੁਧਿਆਣਾ: ਸਾਲ 2015 ਵਿੱਚ ਵਾਪਰੇ ਬਹਿਬਲ ਕਲਾਂ ਗੋਲ਼ੀਕਾਂਡ ਸਬੰਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ ਅਪਰਾਧਿਕ ਮੁਕੱਦਮਾ ਚਲਾਉਣ ਸਬੰਧੀ ਪਾਈ ਪਟੀਸ਼ਨ ਖਾਰਜ ਹੋ ਗਈ ਹੈ। ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਬੀਤੇ ਦਿਨੀਂ ਸਥਾਨਕ ਵਾਸੀ ਦੀ ਅਰਜ਼ੀ ਨੂੰ ਆਧਾਰਹੀਣ ਦੱਸਦਿਆਂ ਖਾਰਜ ਕਰ ਦਿੱਤਾ ਹੈ।
ਜੱਜ ਸੁਮੀਤ ਸੱਭਰਵਾਲ ਨੇ ਲੁਧਿਆਣਾ ਦੇ ਗੁਰਦੇਵ ਨਗਰ ਦੇ ਰਹਿਣ ਵਾਲੇ ਜਗਦੀਪ ਸਿੰਘ ਗਿੱਲ ਵੱਲੋਂ ਪਾਈ ਅਰਜ਼ੀ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਜਿਹੀ ਕਿਸੇ ਵੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਹੋ ਸਕਦੀ ਜੋ ਸਿਰਫ ਅੰਦਾਜ਼ਿਆਂ 'ਤੇ ਹੀ ਆਧਾਰਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਘਟਨਾ ਸਥਾਨ 'ਤੇ ਮੌਜੂਦ ਲੋਕਾਂ ਤੇ ਸੁਣੀਆਂ-ਸੁਣਾਈਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅਜਿਹੀ ਸ਼ਿਕਾਇਤ ਕੀਤੀ ਹੈ।
ਉੱਧਰ, ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਦੱਸਿਆ ਸੀ ਕਿ ਗੋਲ਼ੀ ਚਲਾਉਣ ਦੇ ਹੁਕਮ (ਤਤਕਾਲੀ) ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ ਵੱਲੋਂ ਆਏ ਹਨ। ਉਨ੍ਹਾਂ ਬਹਿਬਲ ਕਲਾਂ ਗੋਲ਼ੀਕਾਂਡ ਜਾਣ ਬੁੱਝ ਕੇ ਕੀਤਾ ਗਿਆ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਗੋਲ਼ੀ ਚਲਾਉਣ ਲਈ ਸਥਾਨਕ ਪੁਲਿਸ ਨੂੰ ਨਾ ਹੱਕ ਸੀ ਤੇ ਨਾ ਹੀ ਉਨ੍ਹਾਂ ਦੀ ਜੁਅੱਰਤ ਸੀ।
![ਬਹਿਬਲ ਕਲਾਂ ਗੋਲ਼ੀਕਾਂਡ 'ਚ ਬਾਦਲਾਂ ਨੂੰ ਅਦਾਲਤ ਵੱਲੋਂ ਰਾਹਤ](https://static.abplive.com/wp-content/uploads/sites/5/2019/02/11112826/behbal-kalan-compaint-against-badal-rejected-by-ludhiana-court-1.jpg)
![ਬਹਿਬਲ ਕਲਾਂ ਗੋਲ਼ੀਕਾਂਡ 'ਚ ਬਾਦਲਾਂ ਨੂੰ ਅਦਾਲਤ ਵੱਲੋਂ ਰਾਹਤ](https://static.abplive.com/wp-content/uploads/sites/5/2019/02/11112832/behbal-kalan-compaint-against-badal-rejected-by-ludhiana-court-2.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)