ਪੜਚੋਲ ਕਰੋ

ਅਸਤੀਫੇ ਮਗਰੋਂ ਸੇਖਵਾਂ ਨੇ ਖੋਲ੍ਹੇ ਸੁਖਬੀਰ ਬਾਦਲ ਤੇ ਮਜੀਠੀਆ ਦੇ ਰਾਜ਼!

ਮਿਹਰਬਾਨ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਮਗਰੋਂ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਵੱਡੇ ਖੁਲਾਸੇ ਕੀਤੇ ਹਨ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਖਿਲਾਫ ਖੁੱਲ੍ਹ ਕੇ ਬੋਲਦਿਆਂ ਸੇਖਵਾਂ ਨੇ ਕਿਹਾ ਕਿ ਸੁਖਬੀਰ ਤਾਨਾਸ਼ਾਹ ਰਵੱਈਆ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ। ਸੇਖਵਾਂ ਨੇ ਕਿਹਾ ਕਿ ਪਾਰਟੀ ਸਿਧਾਂਤਾਂ ਤੋਂ ਥਿੜਕੀ ਗਈ ਹੈ ਤੇ ਜਮਹੂਰੀ ਕਦਰਾਂ-ਕੀਮਤਾਂ ਨਹੀਂ ਰਹੀਆਂ। ਸੇਖਵਾਂ ਨੇ ਕਿਹਾ ਕਿ ਸੁਖਬੀਰ ਤੇ ਬਿਕਰਮ ਮਜੀਠੀਆ ਦੀ ਪਾਰਟੀ ਵਾਸਤੇ ਕੋਈ ਕੁਰਬਾਨੀ ਨਹੀਂ। ਇਨ੍ਹਾਂ ਨੂੰ ਪਾਰਟੀ ਤੇ ਕੌਮ ਦੇ ਇਤਿਹਾਸ ਬਾਰੇ ਕੁਝ ਵੀ ਪਤਾ ਨਹੀਂ। ਉਹ ਆਪਣੇ ਬਿਜ਼ਨੈੱਸ ਲਈ ਰਾਜਨੀਤੀ ਨੂੰ ਵਰਤ ਰਹੇ ਹਨ। ਸਿਆਸਤ ਦੀ ਆੜ ਵਿੱਚ ਆਪਣੀਆਂ ਕੰਪਨੀਆਂ ਨੂੰ ਬੜਾਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਆਗੂ ਮੰਨਿਆ ਹੈ। ਉਹ ਇੱਕ ਕੰਪਨੀ ਵਾਂਗ ਪਾਰਟੀ ਚਲਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੈਂ, ਬ੍ਰਹਮਪੁਰਾ ਤੇ ਢੀਂਡਸਾ ਨੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦੀ ਮੰਗ ਕੀਤੀ ਸੀ। ਵੱਡੇ ਬਾਦਲ ਨੇ ਸਾਡੀਆਂ ਗੱਲਾਂ 'ਤੇ ਕੋਈ ਅਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਦੀ ਜਾਂ ਤਾਂ ਸੁਣੀ ਨਹੀਂ ਜਾ ਰਹੀ ਜਾਂ ਫਿਰ ਪੁੱਤਰ ਮੋਹ ਵਿੱਚ ਫਸੇ ਹੋਏ ਹਨ। ਸੇਖਵਾਂ ਨੇ ਮੰਨਿਆ ਕਿ ਅਸਤੀਫ਼ੇ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਰਾਬਤਾ ਕਾਇਮ ਹੋਇਆ ਸੀ। ਇਸ ਦੌਰਾਨ ਅਸੀਂ ਸੁਖਬੀਰ ਤੇ ਮਜੀਠੀਆ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਸ਼ਰਤ ਰੱਖੀ ਸੀ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕੀਤੀ। ਮੈਂ ਅਕਾਲੀ ਦਲ ਦਾ ਨਹੀਂ ਸਗੋਂ ਪ੍ਰਧਾਨ ਸੁਖਬੀਰ ਬਾਦਲ ਦਾ ਵਿਰੋਧ ਕੀਤਾ ਹੈ। ਸੇਖਵਾਂ ਨੇ ਕਿਹਾ ਕਿ ਮੇਰੇ ਬਜ਼ੁਰਗਾਂ ਨੇ ਖੂਨ-ਪਸੀਨੇ ਨਾਲ ਪਾਰਟੀ ਸਿੰਜੀ ਹੈ। ਸਾਡੇ ਪੁਰਖਿਆਂ ਨੇ ਜੇਲ੍ਹਾਂ ਕੱਟ ਕੇ ਤੇ ਸ਼ਹਾਦਤਾਂ ਦੇ ਕੇ ਪਾਰਟੀ ਬਣਾਈ ਹੈ। ਉਨ੍ਹਾਂ ਕਿਹਾ ਕਿ ਮੇਰੇ ਘਰ ਦੀ ਦੋ ਵਾਰੀ ਕੁਰਕੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਖਹਿੜਾ ਛੱਡਣਾ ਚਾਹੀਦਾ ਹੈ। ਹੁਣ ਪਾਰਟੀ ਨੂੰ ਅਸੀਂ ਪੈਰਾਂ 'ਤੇ ਲੈ ਕੇ ਆਵਾਂਗੇ। 1920 ਵਾਲਾ ਅਕਾਲੀ ਦਲ ਮੁੜ ਸੁਰਜੀਤ ਕਰਾਂਗੇ। 2019 ਦੀ ਲੋਕ ਸਭਾ ਚੋਣ ਲਈ ਠੋਸ ਨੀਤੀ ਘੜਾਂਗੇ। ਬਾਦਲਾਂ ਨੂੰ ਪਾਰਟੀ ਤੋਂ ਲਾਂਭੇ ਕਰਾਂਗੇ। ਸੁਖਬੀਰ ਬਾਦਲ ਆਪਣੇ ਪਰਿਵਾਰ ਦਾ ਪ੍ਰਧਾਨ ਬਣ ਕੇ ਰਹਿ ਜਾਏਗਾ। ਸੇਖਵਾਂ ਨੇ ਸਵਾਲ ਕੀਤਾ ਕਿ ਸੁਖਬੀਰ ਨੂੰ ਚੌਂਤੀ ਸਾਲ ਬਾਅਦ ਸਿੱਖ ਨਸਲਕੁਸ਼ੀ ਪੀੜਤਾਂ ਦੀ ਯਾਦ ਕਿਉਂ ਆਈ। ਉਨ੍ਹਾਂ ਮੰਗ ਕੀਤੀ ਕਿ 84 ਦੇ ਪੀੜਤਾਂ ਨੂੰ ਇਨਸਾਫ ਲਈ ਹਰਸਿਮਰਤ ਬਾਦਲ ਅਸਤੀਫਾ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਖੁਲਾਸਾ ਕੀਤਾ ਕਿ ਸੁਖਬੀਰ ਤੇ ਮਜੀਠੀਆ ਮੈਨੂੰ ਹਰਾਉਣ ਦੀ ਸਾਜ਼ਿਸ਼ ਰਚਦੇ ਰਹੇ। ਸੇਖਵਾਂ ਨੇ ਕਿਹਾ ਕਿ ਕਿਸੇ ਵੇਲੇ ਅਕਾਲੀਆਂ ਨੂੰ ਲੋਕ ਰਖਵਾਲਾ ਸਮਝਦੇ ਸੀ। ਹੁਣ ਲੋਕ ਅਕਾਲੀ ਅਖਵਾਉਣ ਨੂੰ ਹੀ ਗਾਲ ਸਮਝਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Advertisement
ABP Premium

ਵੀਡੀਓਜ਼

Akali Dal | Sukhbir Badal | ਸਾਬਕਾ ਸਰਕਾਰ ਨੂੰ ਲੱਗੇਗੀ ਤਨਖ਼ਾਹ?  ਅਕਾਲੀ ਦਲ ਦੇ ਭਵਿੱਖ ਦਾ ਸਭ ਤੋਂ ਵੱਡਾ ਫ਼ੈਸਲਾ!By Election | ਵਿਧਾਨ ਸਭਾ 'ਚ ਨਵੇਂ ਨਵੇਲੇ ਵਿਧਾਇਕਾਂ ਨੇ ਚੁੱਕੀ ਸੰਹੁ!Farmers Protest | ਕੇਂਦਰੀ ਮੰਤਰੀਆਂ 'ਤੇ ਤੱਤੇ ਹੋਏ ਕਿਸਾਨ ਲੀਡਰਾਂ ਨੇ ਕਰਿਆ ਵੱਡਾ ਐਲਾਨ! |Abp SanjhaBy Election | ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹੇਗਾ ਪੁਰਾਣਾ ਅਕਾਲੀ ਆਗੂ! |Vidhan sbah Oath|Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
Punjab News: ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Embed widget