Manjinder Singh Sirsa on Twitter: ਪੰਜਾਬ 'ਚ ਨਸ਼ੇ ਨਾਲ ਰੋਜ਼ਾਨਾਂ ਮੌਤਾਂ, ਰੋਂਦੀਆਂ ਮਾਂਵਾਂ ਤੇ ਇਹ ਲਾਚਾਰੀ ਦਾ ਮਾਹੌਲ! ਸੀਐਮ ਭਗਵੰਤ ਮਾਨ ਦੂਜੇ ਸੂਬਿਆਂ 'ਚ ਜਾ ਨਸ਼ਾ ਖ਼ਤਮ ਕਰਨ ਦਾ ਝੂਠ ਪੇਸ਼ ਕਰ ਰਹੇ, ਬੀਜੇਪੀ ਲੀਡਰ ਸਿਰਸਾ ਦਾ ਤਿੱਖਾ ਵਾਰ
Drugs in Punjab: ਪੰਜਾਬ 'ਚ ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਜਾਨ ਗਵਾਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇਸ ਦੇ ਨਾਲ ਹੀ ਹਰ ਸਰਕਾਰ ਚੋਣਾਂ ਦੌਰਾਨ ਸੂਬੇ ਵਿੱਚੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਵੀ ਕਰਦੀ ਹੈ।
ਚੰਡੀਗੜ੍ਹ: ਪੰਜਾਬ 'ਚ ਦਿਨੋਂ-ਦਿਨ ਵਧ ਰਹੇ ਨਸ਼ੇ ਦੇ ਕਾਰੋਬਾਰ ਕਰਕੇ ਪਹਿਲਾਂ ਤਾਂ ਸੂਬੇ ਦਾ ਕ੍ਰਾਈਮ ਰੇਟ ਵਧ ਰਿਹਾ ਹੈ, ਇਸ ਦੇ ਨਾਲ ਹੀ ਸੂਬੇ 'ਚ ਫੈਲ ਰਹੇ ਨਸ਼ੇ ਕਰਕੇ ਆਏ ਦਿਨ ਇਸ ਦੇ ਓਵਰਡੋਜ਼ ਕਰਕੇ ਮੌਤ ਦੀਆਂ ਖ਼ਬਰਾਂ ਵੀ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਹਰ ਵਾਰ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਸੂਬੇ ਵਿੱਚੋਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਦਾ ਵੀ ਜ਼ੋਰਦਾਰ ਦਾਅਵਾ ਕੀਤਾ ਜਾਂਦਾ ਹੈ ਪਰ ਨਤੀਜੇ ਕੁਝ ਹੋਰ ਹੀ ਤਸਵੀਰ ਪੇਸ਼ ਕਰਦੇ ਹਨ।
ਹੁਣ ਇਸੇ ਮੁੱਦੇ ਨੂੰ ਲੈ ਕੇ ਮਾਨ ਸਰਕਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਦਰਅਸਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਪੰਜਾਬ ਆਪ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ "ਪੰਜਾਬ 'ਚ ਨਸ਼ੇ ਨਾਲ ਹਰ ਦਿਨ ਇੱਕ ਨੌਜਵਾਨ ਦੀ ਮੌਤ, ਰੋਂਦੀਆਂ ਬਖਲਾਉਂਦੀਆਂ ਮਾਂਵਾਂ ਤੇ ਇਹ ਲਾਚਾਰੀ ਦਾ ਮਾਹੌਲ! ਪਰ ਮੁੱਖ ਮੰਤਰੀ @BhagwantMann ਦੂਜੇ ਸੂਬਿਆਂ 'ਚ ਜਾ ਕੇ ਪੰਜਾਬ 'ਚ ਨਸ਼ਾ ਖ਼ਤਮ ਕਰਨ ਦਾ ਝੂਠ ਪੇਸ਼ ਕਰ ਰਹੇ ਹਨ। ਆਪ ਸਰਕਾਰ ਦੇ “Denial Mode” ਨੇ ਸਮੱਸਿਆ ਨੂੰ out-of-control ਕਰ ਦਿੱਤਾ ਹੈ।" ਇਸ ਦੇ ਨਾਲ ਹੀ ਸਿਰਸਾ ਨੇ ਵੀਡੀਓ ਸ਼ੇਅਰ ਕਰ ਨਸ਼ੇ ਦੇ ਮੁੱਦੇ ‘ਤੇ ਆਪ ਸਰਕਾਰ ‘ਤੇ ਸਵਾਲ ਚੁੱਕੇ ਹਨ।
पंजाब में नशे से हर दिन एक नौजवान की मौत
— Manjinder Singh Sirsa (@mssirsa) May 24, 2022
रोती-बिलखती माएँ और यह लाचारी का माहौल!
पर मुख्यमंत्री @BhagwantMann दूसरे प्रदेशों में जाकर पंजाब से नशा ख़त्म करने के झूठपरोस रहे हैं।
आप सरकार के “Denial Mode” ने समस्या को out-of-control कर दिया है@ANI pic.twitter.com/jJWgd4zoC7