ਚੰਡੀਗੜ੍ਹ: ਪੰਜਾਬ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਆਨਲਾਈਨ ਟੈਸਟ ਹੋਣਗੇ। ਇਸ ਸਬੰਧੀ ਡਾਇਰੈਕਟਰ SCRT ਨੇ ਵੀਰਵਾਰ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਮੁਤਾਬਕ ਕੋਵਿਡ-19 ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਬਜੈਕਟਿਵ ਟੈਸਟ ਅਧਿਆਪਕ-ਵਿਦਿਆਰਥੀ ਵਟਸਐਪ ਗਰੁੱਪ ਵੱਲੋਂ ਆਨਲਾਈਨ ਲਏ ਜਾਣਗੇ।
ਇਸ ਸਬੰਧੀ ਪ੍ਰਸ਼ਨ-ਪੱਤਰ ਹੈੱਡ ਆਫਿਸ ਵੱਲੋਂ ਤਿਆਰ ਕਰਕੇ ਆਨਲਾਈਨ ਭੇਜੇ ਜਾਣਗੇ। 20 ਅੰਕਾਂ ਦੇ ਟੈਸਟ 'ਚ ਅਬਜੈਕਟਿਵ ਤੇ ਸਬਜੈਕਟਿਵ ਦੋਵੇਂ ਤਰ੍ਹਾਂ ਦੇ ਸਵਾਲ ਹੋਣਗੇ। ਵਿਦਿਆਰਥੀਆਂ ਦੇ ਇਹ ਟੈਸਟ ਚੈੱਕ ਕਰਨ ਲਈ ਅਧਿਆਪਕਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਸਬੰਧਤ ਵਿਸ਼ੇ ਦੇ ਅਧਿਆਪਕ ਜਮਾਤ ਇੰਚਾਰਜ ਨਾਲ ਮਿਲ ਕੇ ਵਿਦਿਆਰਥੀਆਂ ਦੇ ਅੰਕਾਂ ਦਾ ਰਿਕਾਰਡ ਤਿਆਰ ਕਰਨਗੇ।
6ਵੀਂ ਤੋਂ 10ਵੀਂ ਤਕ ਦੀਆਂ ਜਮਾਤਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਜਦਕਿ 11ਵੀਂ ਤੇ 12ਵੀਂ ਦੀ ਡੇਟਸ਼ੀਟ ਸਕੂਲ ਮੁਖੀ ਆਪਣੇ ਪੱਧਰ 'ਤੇ ਤਿਆਰ ਕਰਨਗੇ ਤੇ ਆਨਲਾਈਨ ਪੇਪਰ ਲੈਣਗੇ। 6ਵੀਂ ਤੋਂ 12ਵੀਂ ਦਾ ਅਪ੍ਰੈਲ ਤੋਂ ਮਈ ਤਕ ਦਾ ਦੋ ਮਹੀਨਿਆਂ ਦਾ ਸਿਲੇਬਸ ਟੀਵੀ ਚੈਨਲਾਂ, ਜ਼ੂਮ ਕਲਾਸ, ਪੀਡੀਐਫ ਆਸਾਈਨਮੈਂਟਾਂ ਜ਼ਰੀਏ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ:
ਕੋਰੀਓਗ੍ਰਾਫਰ ਸਰੋਜ ਖਾਨ ਨੇ ਕਿਉਂ ਕਰਾਇਆ ਸੀ ਆਪਣੇ ਤੋਂ 30 ਸਾਲ ਵੱਡੇ ਸ਼ਖਸ ਨਾਲ ਵਿਆਹ
ਆਖਰ ਕੌਣ ਹੈ ਅੱਠ ਪੁਲਿਸ ਮੁਲਾਜ਼ਮਾ ਦਾ ਕਾਤਲ ਵਿਕਾਸ ਦੁਬੇ? ਪੜ੍ਹੋ ਖਤਰਨਾਕ ਬਦਮਾਸ਼ ਦੇ ਕਾਲ਼ੇ ਕਾਰਨਾਮਿਆਂ ਦਾ ਚਿੱਠਾ
ਪੰਜਾਬ 'ਚ ਕੋਰੋਨਾ ਨਹੀਂ ਹੋ ਰਿਹਾ ਕਾਬੂ, ਲੁਧਿਆਣਾ ਤੇ ਜਲੰਧਰ ਦੀ ਹਾਲਤ ਗੰਭੀਰ
ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਸਿਹਤ ਮੰਤਰਾਲੇ ਵੱਲੋਂ ਆਈਸੋਲੇਸ਼ਨ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਸ਼ਰਾਬ ਤਸਕਰੀ ਰੋਕਣ ਲਈ ਕੈਪਟਨ ਦਾ ਵੱਡਾ ਕਦਮ
ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI