ਪੜਚੋਲ ਕਰੋ
ਮੁੰਡੇ ਦੇ ਘਰੋਂ ਮਿਲੀ ਕੁੜੀ ਦੀ ਗਲੀ-ਸੜੀ ਲਾਸ਼, ਨਾਜਾਇਜ਼ ਸਬੰਧਾਂ ਦਾ ਸ਼ੱਕ

ਸੰਕੇਤਕ ਤਸਵੀਰ
ਬਰਨਾਲਾ: ਪਿੰਡ ਸੰਘੇੜਾ ਵਿੱਚ ਅੱਜ 25 ਸਾਲਾਂ ਦੀ ਲੜਕੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਇਸ ਕਦਰ ਸੜ ਚੁੱਕੀ ਸੀ ਕਿ ਦੂਰ-ਦੂਰ ਤਕ ਦੁਰਗੰਧ ਜਾ ਰਹੀ ਸੀ। ਇਸੇ ਤੋਂ ਹੀ ਘਰ ਵਿੱਚ ਲਾਸ਼ ਹੋਣ ਬਾਰੇ ਪਤਾ ਲੱਗਾ। ਲਾਸ਼ ਨੂੰ ਇੱਕ ਲੜਕੇ ਦੇ ਘਰੋਂ ਬਰਾਮਦ ਕੀਤਾ ਗਿਆ ਹੈ। ਉਸ ਘਰ ਦੇ ਆਸਪਾਸ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਲੜਕੀ ਤੇ ਲੜਕੇ ਨਾਲ ਨਾਜਾਇਜ਼ ਸਬੰਧ ਸਨ। ਲੋਕਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਐਸੀ ਦੇ ਘਰੋਂ ਦੁਰਗੰਧ ਆ ਰਹੀ ਸੀ ਪਰ ਕਿਸੇ ਨੂੰ ਵੀ ਇਸ ਦੀ ਭਿਣਕ ਨਹੀਂ ਲੱਗੀ। ਅੱਜ ਪੁਲਿਸ ਕਿਸੇ ਕੇਸ ਦੀ ਤਫਤੀਸ਼ ਲਈ ਸਾਬਕਾ ਐਸੀ ਦੇ ਘਰ ਆਈ ਪਰ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਤਾਲਾ ਤੋੜ ਕੇ ਵੇਖਿਆ ਗਿਆ ਤਾਂ ਘਰ ਵਿੱਚੋਂ ਕਿਸੇ ਲੜਕੀ ਦੀ ਗਲੀ-ਸੜੀ ਹੋਈ ਲਾਸ਼ ਮਿਲੀ। ਇਸ ਸਬੰਧੀ ਮ੍ਰਿਤਕ ਲੜਕੀ ਦੇ ਭਰਾ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪਿਛਲੇ 5 ਦਿਨਾਂ ਤੋਂ ਲਾਪਤਾ ਸੀ। ਬਰਨਾਲਾ ਦੇ ਸਿਟੀ ਪੁਲਿਸ ਥਾਣੇ ਵਿੱਚ ਉਨ੍ਹਾਂ ਇਸ ਦੀ ਸ਼ਿਕਾਇਤ ਵੀ ਦਰਜ ਕਰਾਈ ਸੀ। ਉਸ ਨੇ ਦੱਸਿਆ ਕਿ ਜਿਸ ਮੁੰਡੇ ਘਰੋਂ ਲਾਸ਼ ਮਿਲੀ ਹੈ, ਉਸ ਦਾ ਨਾਂ ਹਰਦੀਪ ਸਿੰਘ ਹੈ, ਜਿਸ ਦਾ ਪਿਛਲੇ 1-2 ਸਾਲਾਂ ਤੋਂ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਉਸ ਨੇ ਸ਼ੱਕ ਜਤਾਇਆ ਕਿ ਹਰਦੀਪ ਸਿੰਘ ਨੇ ਹੀ ਲੜਕੀ ਦਾ ਕਤਲ ਕੀਤਾ ਹੈ। ਬਰਨਾਲਾ ਸਿਟੀ ਪੁਲਿਸ ਥਾਣੇ ਦੇ ਐਸਐਚਓ ਗੁਰਬੀਰ ਸਿੰਘ ਨੇ ਇਸ ਸਬੰਧੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਸਬੰਧੀ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਏਗੀ।
Before You Go
ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਟ੍ਰੈਂਡਿੰਗ ਟੌਪਿਕ






















