Deep Sidhu Death: ਹਾਦਸੇ ਵੇਲੇ ਦੀਪ ਸਿੱਧੂ ਦੀ ਪ੍ਰੇਮਿਕਾ ਕੀ ਕਰ ਰਹੀ ਸੀ? ਪੁਲਿਸ ਦੀ ਪੁੱਛਗਿੱਛ 'ਚ ਇਹ ਗੱਲ ਆਈ ਸਾਹਮਣੇ
14 ਫਰਵਰੀ ਨੂੰ ਦੋਵਾਂ ਨੇ ਇਕੱਠੇ ਵੈਲੇਨਟਾਈਨ ਡੇ ਮਨਾਇਆ ਤੇ ਫਿਰ 15 ਫਰਵਰੀ ਨੂੰ ਸ਼ਾਮ 7:30 ਵਜੇ ਦੇ ਕਰੀਬ ਗੁਰੂਗ੍ਰਾਮ ਤੋਂ ਚੱਲ ਕੇ ਬਦਲੀ ਟੋਲ ਤੋਂ ਕੇਐਮਪੀ ਦਾ ਰਸਤਾ ਫੜਿਆ, ਜਦੋਂ ਉਹ ਨੇੜੇ ਪਹੁੰਚੇ ਤਾਂ ਉਨ੍ਹਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ।
Deep Sidhu Death: ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ (Deep Sidhu Death) ਨੇ 15 ਫਰਵਰੀ ਦੀ ਰਾਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦਰਅਸਲ ਦੀਪ ਸਿੱਧੂ ਦੀ ਸੋਨੀਪਤ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਦੀਪ ਨਾਲ ਉਨ੍ਹਾਂ ਦੀ ਪ੍ਰੇਮਿਕਾ ਤੇ ਪੰਜਾਬੀ ਅਦਾਕਾਰਾ ਰੀਨਾ ਰਾਏ ਵੀ ਮੌਜੂਦ ਸੀ। ਹਾਲਾਂਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਪੁੱਛਗਿੱਛ 'ਚ ਕਈ ਹੈਰਾਨੀਜਨਕ ਖੁਲਾਸੇ ਹੋਏ।
ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਸੋਨੀਪਤ ਦੇ ਐਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਦੀਪ ਸਿੱਧੂ ਦੀ ਮਹਿਲਾ ਦੋਸਤ ਰੀਨਾ ਰਾਏ 13 ਜਨਵਰੀ ਨੂੰ ਅਮਰੀਕਾ ਤੋਂ ਭਾਰਤ ਆਈ ਸੀ ਤੇ ਦੋਵੇਂ ਗੁਰੂਗ੍ਰਾਮ 'ਚ ਕਿਤੇ ਰੁਕੇ ਹੋਏ ਸਨ।
14 ਫਰਵਰੀ ਨੂੰ ਦੋਵਾਂ ਨੇ ਇਕੱਠੇ ਵੈਲੇਨਟਾਈਨ ਡੇ ਮਨਾਇਆ ਤੇ ਫਿਰ 15 ਫਰਵਰੀ ਨੂੰ ਸ਼ਾਮ 7:30 ਵਜੇ ਦੇ ਕਰੀਬ ਗੁਰੂਗ੍ਰਾਮ ਤੋਂ ਚੱਲ ਕੇ ਬਦਲੀ ਟੋਲ ਤੋਂ ਕੇਐਮਪੀ ਦਾ ਰਸਤਾ ਫੜਿਆ, ਜਦੋਂ ਉਹ ਨੇੜੇ ਪਹੁੰਚੇ ਤਾਂ ਉਨ੍ਹਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ।
ਹਾਲਾਂਕਿ ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ 'ਚ ਇਹ ਮਾਮਲਾ ਹਾਦਸਾ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ KMP 'ਤੇ 22 ਟਾਇਰ ਵਾਲਾ ਟਰੱਕ ਜਾ ਰਿਹਾ ਸੀ ਕਿ ਤੇਜ਼ ਰਫਤਾਰ ਨਾਲ ਆ ਰਹੀ ਦੀਪ ਦੀ ਸਕਾਰਪੀਓ ਕਾਰ ਨੇ 22 ਟਾਇਰ ਵਾਲੇ ਟਰੱਕ ਨੂੰ ਟੱਕਰ ਮਾਰ ਦਿੱਤੀ।
ਪੁਲਿਸ ਸੂਤਰਾਂ ਮੁਤਾਬਕ ਦੀਪ ਸਿੱਧੂ ਦੀ ਮਹਿਲਾ ਦੋਸਤ ਨੇ ਹੁਣ ਤੱਕ ਕੀਤੀ ਪੁੱਛਗਿੱਛ 'ਚ ਦੱਸਿਆ ਹੈ ਕਿ ਹਾਦਸਾ ਵਾਪਰਨ ਸਮੇਂ ਉਸ ਦੀ ਅੱਖ ਲੱਗ ਗਈ ਸੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਕਾਰਪੀਓ ਕਾਰ ਕਰੀਬ 25 ਤੋਂ 30 ਮੀਟਰ ਤੱਕ ਘਸੀਟ ਗਈ।
ਫਿਰ ਕੇਐਮਪੀ ਵਿੱਚ ਮੌਜੂਦ ਐਂਬੂਲੈਂਸ ਅਤੇ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੂੰ ਇਸ ਹਾਦਸੇ ਦੀ ਸੂਚਨਾ ਹਸਪਤਾਲ ਤੋਂ ਹੀ ਮਿਲੀ। ਫਿਲਹਾਲ ਟਰੱਕ ਦਾ ਡਰਾਈਵਰ ਫਰਾਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin