AAP: 40 ਦੇਸ਼ਾਂ ਦੇ ਡੈਲੀਗੇਟ ਆਪਣੇ-ਆਪਣੇ ਦੇਸ਼ਾਂ ‘ਚ ਲਾਗੂ ਕਰਨਗੇ ਪੰਜਾਬ ਦਾ 'ਹੈਲਥ ਮਾਡਲ'
AAP: ਪੰਜਾਬ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਦੇਖਣ ਲਈ ਹੁਣ ਪੂਰੀ ਦੁਨੀਆ ਦੇ 40 ਦੇਸ਼ਾਂ ਦੇ ਪ੍ਰਤੀਨਿਧ ਪਹੁੰਚਣਗੇ ਤਾਂ ਕਿ ਉਹ ਦੇਸ਼ ਆਪਣੇ ਇਲਾਕਿਆਂ ਵਿੱਚ ਵਧੀਆ ਤਰੀਕੇ ਨਾਲ ਜ਼ਰੂਰਤਮੰਦ ਲੋਕਾਂ ਨੂੰ ਘਰਾਂ ਦੇ ਨੇੜੇ ਵੀ ਵਧੀਆ ਸਿਹਤ ਸਹੂਲਤਾ ਦੇ ਸਕਣ।
Punjab news: ਪੰਜਾਬ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕ ਦੇਖਣ ਲਈ ਹੁਣ ਪੂਰੀ ਦੁਨੀਆ ਦੇ 40 ਦੇਸ਼ਾਂ ਦੇ ਪ੍ਰਤੀਨਿਧ ਪਹੁੰਚਣਗੇ ਤਾਂ ਕਿ ਉਹ ਦੇਸ਼ ਆਪਣੇ ਇਲਾਕਿਆਂ ਵਿੱਚ ਵਧੀਆ ਤਰੀਕੇ ਨਾਲ ਜ਼ਰੂਰਤਮੰਦ ਲੋਕਾਂ ਨੂੰ ਘਰਾਂ ਦੇ ਨੇੜੇ ਵੀ ਵਧੀਆ ਸਿਹਤ ਸਹੂਲਤਾ ਦੇ ਸਕਣ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਾਂਝੀ ਕੀਤੀ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਨਾਲ ਆਮ ਆਦਮੀ ਕਲੀਨਿਕਾਂ ਨੂੰ ਸਾਂਭਣ ਵਾਲੀ ਸਿਹਤ ਵਿਭਾਗ ਦੀ ਟੀਮ ਵੀ ਸੀ। ਉਨ੍ਹਾਂ ਨੇ ਦੱਸਿਆ ਕਿ ਨੌਰੋਬੀ ਵਿੱਚ ਹੋਏ ਸਮਾਮਗ ਦੌਰਾਨ ਪੰਜਾਬ ਦੇ ਆਮ ਆਦਮੀ ਕਲੀਨਿਕ ਨੂੰ ਸਭ ਤੋਂ ਵਧੀਆ ਕਲੀਨਿਕ ਐਵਾਰਡ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚੋਂ ਸਿਰਫ਼ ਇਸ ਮਾਡਲ ਨੂੰ ਹੀ ਪੇਸ਼ ਕੀਤਾ ਗਿਆ ਸੀ।
40 ਦੇਸ਼ਾਂ ਦੇ ਡੈਲੀਗੇਟ ਸਾਡਾ ਹੈਲਥ ਮਾਡਲ ਦੇਖਣ ਲਈ ਪੰਜਾਬ ਆਉਣਗੇ ਤੇ ਆਪਣੇ-ਆਪਣੇ ਦੇਸ਼ਾਂ ‘ਚ ਲਾਗੂ ਕਰਨਗੇ
— AAP Punjab (@AAPPunjab) November 21, 2023
ਮਰੀਜ਼ਾ ਨੂੰ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲ ਦੇ ਅੰਦਰੋਂ ਮਿਲਣਗੀਆਂ ਜਿਸ ਲਈ ਸਾਨੂੰ ਬਜਟ ਵੀ ਜਾਰੀ ਹੋ ਚੁੱਕਿਆ ਹੈ
ਸਾਰੇ ਕਮਿਊਨਟੀ ਹੈਲਥ ਕੇਅਰ ਸੈਂਟਰਾਂ ‘ਚ X-RAY ਤੇ ਅਲਟਰਾਸਾਊਂਡ ਦੀ ਸਹੂਲਤ ਉਪਲਬਧ ਹੋਵੇਗੀ
—Health… pic.twitter.com/wREz69GSbK
ਛੇਤੀ ਹੀ ਖੋਲ੍ਹੇ ਜਾਣਗੇ 170 ਨਵੇਂ ਕਲੀਨਿਕ
ਇਸ ਬਾਰੇ ਪੰਜਾਬ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਲੋਕਾਂ ਲਈ ਫ਼ਾਇਦੇਮੰਦ ਸਾਬਤ ਹੋ ਰਹੇ ਹਨ। ਮੰਤਰੀ ਨੇ ਦੱਸਿਆ ਕਿ ਹੁਣ ਖ਼ਾਸ ਕਰਕੇ ਕੰਢੀ ਇਲਾਕਿਆਂ ਵਿੱਚ ਨਵੇਂ ਕਲੀਨਿਕ ਖੋਲ੍ਹੇ ਜਾਣਗੇ। ਸਰਕਾਰ ਵੱਲੋਂ ਨਵੇਂ 170 ਕਲੀਨਿਕ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵਿੱਚ 100 ਬਣ ਕੇ ਤਿਆਰ ਹੋ ਗਏ ਹਨ ਜਦੋਂ ਕਿ 100 ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖੁੱਲ੍ਹੇ ਕਲੀਨਿਕਾਂ ਵਿੱਚ 78 ਲੋਕ ਇਸ ਦਾ ਫ਼ਾਇਦਾ ਲੈ ਚੁੱਕੇ ਹਨ।
ਸਾਡੇ ਕੋਲ 100 #AamAadmiClinic ਹੋਰ ਤਿਆਰ ਪਏ ਹਨ ਜੋ ਕਿ ਅਸੀਂ ਜਲਦ ਆਉਣ ਵਾਲੇ ਸਮੇਂ ‘ਚ ਖੋਲ੍ਹਣ ਜਾ ਰਹੇ ਹਾਂ
— AAP Punjab (@AAPPunjab) November 21, 2023
70 ਦੇ ਕਰੀਬ ਆਮ ਆਦਮੀ ਕਲੀਨਿਕਾਂ ਦੀ ਮਨਜ਼ੂਰੀ ਅਸੀਂ ਕੰਡੀ ਖੇਤਰ ਲਈ ਲੈ ਲਈ ਹੈ
ਪੰਜਾਬ ਦੇ ਸਾਰੇ ਸਬ-ਡਵੀਜਨਲ ਹਸਪਤਾਲਾਂ ‘ਚ X-RAY ਮਸ਼ੀਨਾਂ ਦੇ ਨਾਲ਼-ਨਾਲ਼ ICU ਦੀ ਸਹੂਲਤ ਵੀ ਆਮ ਲੋਕਾਂ ਲਈ ਉਪਲਬਧ ਹੋਵੇਗੀ
—@AAPbalbir… pic.twitter.com/6TwrPC1lzk