ਪੜਚੋਲ ਕਰੋ

pardeep kumar cremation: ਬਿਨਾਂ ਸ਼ਰਤ ਤੋਂ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦਾ ਹੋਇਆ ਅੰਤਿਮ ਸਸਕਾਰ

ਮ੍ਰਿਤਕ ਦੀ ਬੇਟੀ ਲਵਜੋਤ ਕਟਾਰੀਆ ਨੇ ਕਿਹਾ ਕਿ ਉਸ ਦੇ ਪਿਤਾ ਦਾ ਨਹੀਂ ਸਗੋਂ ਇਨਸਾਨੀਅਤ ਦਾ ਕਤਲ ਹੋਇਆ ਹੈ। ਮਰਨ ਤੋਂ ਬਾਅਦ ਵੀ ਉਸ ਨੇ ਅੱਖਾਂ ਦਾਨ ਕਰਕੇ ਮਿਸਾਲ ਕਾਇਮ ਕੀਤੀ ਹੈ।

ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਕੁਮਾਰ ਰਾਜੂ ਦੀ ਛੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੋਸਟਮਾਰਟਮ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਉਸ ਦੀ ਲਾਸ਼ ਕੋਟਕਪੂਰਾ ਸਥਿਤ ਡੇਰੇ ਦੇ ਨਾਮਚਰਚਾ ਘਰ 'ਚ ਰੱਖੀ ਗਈ ਅਤੇ ਸ਼ੁੱਕਰਵਾਰ ਨੂੰ ਦਿਨ ਭਰ ਪੁਲਿਸ ਪ੍ਰਸ਼ਾਸਨ ਦੀਆਂ ਪਰਿਵਾਰ ਅਤੇ ਡੇਰਾ ਕਮੇਟੀ ਨਾਲ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ। ਅਖੀਰ ਸ਼ਾਮ 4.15 ਵਜੇ ਦੇ ਕਰੀਬ ਪਰਿਵਾਰ ਬਿਨਾਂ ਸ਼ਰਤ ਅੰਤਿਮ ਸੰਸਕਾਰ ਲਈ ਰਾਜ਼ੀ ਹੋ ਗਿਆ, ਜਿਸ ਉਪਰੰਤ ਪ੍ਰਦੀਪ ਕੁਮਾਰ ਦਾ ਸਥਾਨਕ ਸ੍ਰੀ ਰਾਮ ਬਾਗ ਵਿਖੇ ਧਾਰਮਿਕ ਰਸਮਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਬਰਗਾੜੀ ਬੇਅਦਬੀ ਮਾਮਲੇ ਦੀਆਂ ਦੋ ਘਟਨਾਵਾਂ 'ਚ ਜ਼ਮਾਨਤ 'ਤੇ ਬਾਹਰ ਆਏ ਡੇਰਾ ਸਮਰਥਕ ਪ੍ਰਦੀਪ ਕੁਮਾਰ ਰਾਜੂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਘਟਨਾ ਤੋਂ ਕੁਝ ਸਮੇਂ ਬਾਅਦ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। 

ਘਟਨਾ ਤੋਂ ਬਾਅਦ ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਲਗਾਤਾਰ ਪਰਿਵਾਰ ਅਤੇ ਡੇਰਾ ਕਮੇਟੀ ਨੂੰ ਮਨਾਉਣ ਵਿੱਚ ਰੁੱਝਿਆ ਹੋਇਆ ਸੀ।

ਸ਼ੁੱਕਰਵਾਰ ਨੂੰ ਐੱਸਡੀਐੱਮ ਦਫ਼ਤਰ ਵਿੱਚ ਪਹਿਲੀ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਅੰਤ ਵਿੱਚ ਸਹਿਮਤੀ ਲੈਣ ਉਪਰੰਤ ਨਾਮ ਚਰਚਾ ਘਰ ਤੋਂ ਅੰਤਿਮ ਯਾਤਰਾ ਸ਼ੁਰੂ ਕੀਤੀ ਗਈ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸ੍ਰੀ ਰਾਮਬਾਗ ਪਹੁੰਚੀ ਅਤੇ ਇੱਥੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਪ੍ਰਦੀਪ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ। 

ਇਸ ਮੌਕੇ ਆਈਜੀ ਫਿਰੋਜ਼ਪੁਰ ਜਸਕਰਨ ਸਿੰਘ ਨੇ ਦੱਸਿਆ ਕਿ ਘਟਨਾ ਦੇ ਬਾਅਦ ਤੋਂ ਹੀ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਅਤੇ ਡੇਰਾ ਕਮੇਟੀ ਨਾਲ ਰਾਬਤਾ ਕਾਇਮ ਕਰ ਲਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੀਟਿੰਗ ਦੌਰਾਨ ਪੁਲਿਸ ਨੇ ਪਰਿਵਾਰ ਅਤੇ ਡੇਰਾ ਕਮੇਟੀ ਨੂੰ ਠੋਸ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੇ ਸਸਕਾਰ ਲਈ ਹਾਮੀ ਭਰ ਦਿੱਤੀ ਹੈ |

ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪਰਿਵਾਰ ਅਤੇ ਹੋਰ ਡੇਰਾ ਪੈਰੋਕਾਰਾਂ ਦੀ ਸੁਰੱਖਿਆ 'ਤੇ ਸਖ਼ਤ ਨਜ਼ਰ ਰੱਖਣ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਦੋਵੇਂ ਧਿਰਾਂ ਰਾਜ਼ੀ ਹੋ ਗਈਆਂ ਹਨ। 

ਇਸ ਮੌਕੇ ਮ੍ਰਿਤਕ ਦੀ ਬੇਟੀ ਲਵਜੋਤ ਕਟਾਰੀਆ ਨੇ ਕਿਹਾ ਕਿ ਉਸ ਦੇ ਪਿਤਾ ਦਾ ਨਹੀਂ ਸਗੋਂ ਇਨਸਾਨੀਅਤ ਦਾ ਕਤਲ ਹੋਇਆ ਹੈ। ਮਰਨ ਤੋਂ ਬਾਅਦ ਵੀ ਉਸ ਨੇ ਅੱਖਾਂ ਦਾਨ ਕਰਕੇ ਮਿਸਾਲ ਕਾਇਮ ਕੀਤੀ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਮੱਚਿਆ ਹਾਹਾਕਾਰ, BKU ਸਿੱਧੂਪੁਰ ਨੇ ਪਟਿਆਲਾ-ਚੰਡੀਗੜ੍ਹ ਹਾਈਵੇ ਕੀਤਾ ਜਾਮ; ਪ੍ਰਸ਼ਾਸਨ ਨੂੰ ਸ਼ਾਮ 7 ਵਜੇ ਤੱਕ ਦਾ ਅਲਟੀਮੇਟਮ...
ਪੰਜਾਬ 'ਚ ਮੱਚਿਆ ਹਾਹਾਕਾਰ, BKU ਸਿੱਧੂਪੁਰ ਨੇ ਪਟਿਆਲਾ-ਚੰਡੀਗੜ੍ਹ ਹਾਈਵੇ ਕੀਤਾ ਜਾਮ; ਪ੍ਰਸ਼ਾਸਨ ਨੂੰ ਸ਼ਾਮ 7 ਵਜੇ ਤੱਕ ਦਾ ਅਲਟੀਮੇਟਮ...
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਅਕਾਲੀ ਦਲ ਨੂੰ ਵੱਡਾ ਝਟਕਾ, ਹਲਕਾ ਮਜੀਠਾ ਦੇ ਸਾਬਕਾ MLA ਦਾ ਅਚਾਨਕ ਦੇਹਾਂਤ, ਗਮ 'ਚ ਡੁੱਬੇ ਸਿਆਸਤਦਾਨ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਅਕਾਲੀ ਦਲ ਨੂੰ ਵੱਡਾ ਝਟਕਾ, ਹਲਕਾ ਮਜੀਠਾ ਦੇ ਸਾਬਕਾ MLA ਦਾ ਅਚਾਨਕ ਦੇਹਾਂਤ, ਗਮ 'ਚ ਡੁੱਬੇ ਸਿਆਸਤਦਾਨ...
Punjab News: ਪੰਜਾਬ ਸਰਕਾਰ ਨੇ ਹੜਤਾਲੀ ਕਰਮਚਾਰੀਆਂ ਨੂੰ ਭੇਜੇ ਨੋਟਿਸ, ਬਿਨਾਂ ਇਜਾਜ਼ਤ ਡਿਊਟੀ ਤੋਂ ਗੈਰਹਾਜ਼ਰ ਰਹਿਣ ਤੇ ਮੰਗਿਆ ਜਵਾਬ; ਜਾਣੋ ਕੀ ਬੋਲੇ ਮੁਲਾਜ਼ਮ...
ਪੰਜਾਬ ਸਰਕਾਰ ਨੇ ਹੜਤਾਲੀ ਕਰਮਚਾਰੀਆਂ ਨੂੰ ਭੇਜੇ ਨੋਟਿਸ, ਬਿਨਾਂ ਇਜਾਜ਼ਤ ਡਿਊਟੀ ਤੋਂ ਗੈਰਹਾਜ਼ਰ ਰਹਿਣ ਤੇ ਮੰਗਿਆ ਜਵਾਬ; ਜਾਣੋ ਕੀ ਬੋਲੇ ਮੁਲਾਜ਼ਮ...
Punjab News: ਪੰਜਾਬ ਸਿਆਸਤ 'ਚ ਉਥਲ-ਪੁਥਲ ਤੇਜ਼, ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ…’
ਪੰਜਾਬ ਸਿਆਸਤ 'ਚ ਉਥਲ-ਪੁਥਲ ਤੇਜ਼, ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ…’

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
ਲੁਧਿਆਣਾ ਤੋਂ ਵੱਡੀ ਖਬਰ, F&CC ਚੋਣ 'ਚ MLA ਦੇ ਬੇਟੇ ਦੀ ਹੋਈ ਜਿੱਤ, ਕਾਂਗਰਸ ਦਾ ਗੌਰਵ ਭੱਟੀ ਵੀ ਜਿੱਤਿਆ; ਬੱਗਾ ਦੇ ਪੁੱਤਰ ਦੇ ਇਤਰਾਜ਼ ਤੋਂ ਬਾਅਦ ਮੁੜ ਗਿਣਤੀ...
BJP Leader Murder: ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਸਿਆਸੀ ਜਗਤ 'ਚ ਪਸਰਿਆ ਮਾਤਮ, ਭਾਜਪਾ ਆਗੂ ਦਾ ਚਾਕੂ ਮਾਰ ਕਤਲ, ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ...
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ
Big News: ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ?
ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ?
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
ਪੰਜਾਬ 'ਚ AAP ਸਰਕਾਰ Vs ਸਰਕਾਰੀ ਮੁਲਾਜ਼ਮ, ਢਾਈ ਹਜ਼ਾਰ ਗੈਰਹਾਜ਼ਰ ਮੁਲਾਜ਼ਮਾਂ ਦੀ ਲਿਸਟ ਤਿਆਰ; ਹੋਵੇਗੀ ਕਾਰਵਾਈ, ਯੂਨੀਅਨ ਨੂੰ ਕੀਤੀ ਅਪੀਲ- CM ਨੂੰ...
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ
ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ
Embed widget