(Source: ECI/ABP News)
Punjab Election Result 2022: ਮਾਲਵਾ 'ਚ ਨਹੀਂ ਚੱਲਿਆ ਡੇਰਾ ਸਿਰਸਾ ਦਾ ਜਾਦੂ, ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਦੀ ਜ਼ਮਾਨਤ ਜ਼ਬਤ
Punjab Election Result 2022: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਦੀ ਪੰਜਾਬ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੋਂ ਜ਼ਮਾਨਤ ਜ਼ਬਤ ਹੋ ਗਈ ਹੈ। ਉਹ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸੀ।
![Punjab Election Result 2022: ਮਾਲਵਾ 'ਚ ਨਹੀਂ ਚੱਲਿਆ ਡੇਰਾ ਸਿਰਸਾ ਦਾ ਜਾਦੂ, ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਦੀ ਜ਼ਮਾਨਤ ਜ਼ਬਤ Dera Sacha Sauda Ram Rahim's relative Harminder Jassi's bail seized from Talwandi Sabo Punjab Election Result 2022: ਮਾਲਵਾ 'ਚ ਨਹੀਂ ਚੱਲਿਆ ਡੇਰਾ ਸਿਰਸਾ ਦਾ ਜਾਦੂ, ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਦੀ ਜ਼ਮਾਨਤ ਜ਼ਬਤ](https://feeds.abplive.com/onecms/images/uploaded-images/2022/03/10/1e701f9812ae88c51ce0f7c1e86272a8_original.jpg?impolicy=abp_cdn&imwidth=1200&height=675)
Dera Sacha Sauda Ram Rahim's relative Harminder Jassi's bail seized from Talwandi Sabo
Punjab Election Result 2022: ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 117 ਸੀਟਾਂ 'ਤੇ ਰੁਝਾਨ ਸਾਹਮਣੇ ਆ ਗਏ ਹਨ। ਰੁਝਾਨਾਂ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਆ ਰਹੀ ਹੈ, ਜਿਸ ਦੇ ਅੱਗੇ ਕਾਂਗਰਸ, ਅਕਾਲੀ ਸਮੇਤ ਸਾਰੀਆਂ ਪਾਰਟੀਆਂ ਦੀ ਹਾਲਤ ਬਹੁਤ ਖ਼ਰਾਬ ਹੈ। ਇਸ ਸੁਨਾਮੀ ਵਿੱਚ ਪੰਜਾਬ ਦੀ ਸਿਆਸਤ ਦੇ ਵੱਡੇ-ਵੱਡੇ ਚਿਹਰੇ ਪੱਛੜ ਗਏ।
ਇਸ ਵਾਰ ਮਾਲਵਾ 'ਚ ਡੇਰਾ ਸਿਰਸਾ ਦਾ ਜਾਦੂ ਨਹੀਂ ਨਹੀਂ ਚੱਲਿਆ। ਡੇਰਾ ਸਿਰਸਾ ਨੇ ਬੀਜੇਪੀ ਤੇ ਅਕਾਲੀ ਦਲ ਦੀ ਹਮਾਇਤ ਕੀਤੀ ਸੀ ਪਰ ਲੱਗਦਾ ਹੈ ਕਿ ਇਸ ਵਾਰ ਪੈਰੋਕਾਰ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਗਏ। ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਤਲਵੰਡੀ ਸਾਬੋ ਵਿਧਾਨ ਸਭਾ ਸੀਟ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਜੱਸੀ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇਹ ਸੀਟ 'ਤੇ 'ਆਪ' ਦੀ ਬਲਜਿੰਦਰ ਕੌਰ ਜੇਤੂ ਰਹੀ।
ਡੇਰਾ ਮੁਖੀ ਦੇ ਰਿਸ਼ਤੇਦਾਰ ਦੀ ਜ਼ਮਾਨਤ ਹੋਈ ਜ਼ਬਤ
ਹਰਮਿੰਦਰ ਜੱਸੀ ਨੂੰ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤਲਵੰਡੀ ਸਾਬੋ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਸੀ। ਉਸ ਨੂੰ ਡੇਰਾ ਮੁਖੀ ਦਾ ਰਿਸ਼ਤੇਦਾਰ ਤੇ ਡੇਰਾ ਪ੍ਰੇਮੀ ਹੋਣ ਕਰਕੇ ਡੇਰੇ ਦਾ ਪੂਰਾ ਸਮਰਥਨ ਸੀ।
ਚੋਣਾਂ ਵਿੱਚ ਡੇਰਾ ਸੱਚਾ ਸੌਦਾ ਦਾ ਸਿਆਸੀ ਵਿੰਗ ਉਸ ਦੇ ਨਾਲ ਖੜ੍ਹਾ ਸੀ ਪਰ ਉਨ੍ਹਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲਿਆ। ਤਲਵੰਡੀ ਸਾਬੋ ਸੀਟ ਤੋਂ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਅੱਗੇ ਚੱਲ ਰਹੀ ਹੈ ਜਦਕਿ ਹਰਮਿੰਦਰ ਜੱਸੀ ਦੀ ਜ਼ਮਾਨਤ ਜ਼ਬਤ ਕਰ ਲਈ ਗਈ ਹੈ।
ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਸੀ ਹਰਮਿੰਦਰ
ਦੱਸ ਦੇਈਏ ਕਿ ਰਾਮ ਰਹੀਮ ਦੇ ਬੇਟੇ ਦਾ ਵਿਆਹ ਹਰਮਿੰਦਰ ਜੱਸੀ ਦੀ ਬੇਟੀ ਨਾਲ ਹੋਇਆ ਹੈ। ਉਹ ਪਹਿਲਾਂ ਕਾਂਗਰਸ ਵਿੱਚ ਸੀ ਅਤੇ ਲਗਾਤਾਰ ਤਿੰਨ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਹਨ। ਇਸ ਵਾਰ ਵੀ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ, ਜਿਸ ਤੋਂ ਬਾਅਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਤਿਆਰ ਹੋਏ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)