ਚੰਡੀਗੜ੍ਹ: ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ ਵਿੱਚ ਬੀਤੀ ਰਾਤ ਹੋਏ ਰਜਿੰਦਰ ਕੁਮਾਰ ਨਾਂਅ ਦੇ ਵਿਅਕਤੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਦਵਿੰਦਰ ਬੰਬੀਹਾ ਗਰੁੱਪ ਅੱਗੇ ਆਇਆ ਹੈ। ਸੁਖਪ੍ਰੀਤ ਬੁੱਢਾ ਕੁੱਸਾ ਨਾਂਅ ਦੀ ਫੇਸਬੁੱਕ ਆਈਡੀ ਤੋਂ ਇਸ ਕਤਲ ਦੀ ਜ਼ਿੰਮੇਵਾਰੀ ਸਬੰਧੀ ਪੋਸਟ ਪਾਈ ਗਈ ਹੈ।


ਫੇਸਬੁੱਕ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਜਿੰਦਰ ਨੇ ਉਨ੍ਹਾਂ ਦੇ ਦੋਸਤ ਤੇ ਸਰਪੰਚ ਬੇਅੰਤ ਗਿੱਲ ਦਾ ਪੰਜ ਅਪ੍ਰੈਲ 2017 ਨੂੰ ਕਤਲ ਕੀਤਾ ਸੀ ਪਰ ਇਹ 14 ਨਵੰਬਰ 2018 ਨੂੰ ਇਹ ਬਰੀ ਹੋ ਗਿਆ ਅਤੇ ਇੱਕ ਮਹੀਨੇ ਬਾਅਦ ਅਸੀਂ ਬਦਲਾ ਲੈ ਲਿਆ ਹੈ। ਪੋਸਟ ਵਿੱਚ ਹੋਰਨਾਂ ਨੂੰ ਵੀ ਧਮਕੀ ਦਿੱਤੀ ਗਈ ਹੈ ਅਤੇ ਨਾਲ ਹੀ ਸਰਪੰਚੀ ਦੀਆਂ ਚੋਣਾਂ ਵਿੱਚ ਆਪਣੇ ਦੋਸਤ ਦੇ ਵਿਰੋਧੀਆਂ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ: ਕਤਲ ਮਾਮਲੇ 'ਚੋਂ ਬਰੀ ਹੋਏ ਵਿਅਕਤੀ ਦੀ ਮੋਗਾ 'ਚ ਗੋਲ਼ੀਆਂ ਮਾਰ ਕੇ ਹੱਤਿਆ

ਇਸ ਤਰ੍ਹਾਂ ਸ਼ਰ੍ਹੇਆਮ ਕਤਲ ਅਤੇ ਫਿਰ ਫੇਸਬੁੱਕ 'ਤੇ ਧਮਕੀ ਦੇਣ ਨਾਲ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੁੰਦੇ ਹਨ। ਪੰਜਾਬ ਵਿੱਚ ਦਿਨੋਂ ਦਿਨ ਵਧ ਰਿਹਾ ਇਹ ਗੈਂਗ-ਸੱਭਿਆਚਾਰ ਚਿੰਤਾ ਦਾ ਵਿਸ਼ਾ ਹੈ।