ਪੜਚੋਲ ਕਰੋ

Punjab Politics: ਸੁਖਬੀਰ ਨੇ ਵਧਾਏ ਗਿੱਦੜਬਾਹਾ ਦੇ ਗੇੜੇ ਤਾਂ ਨਾਰਾਜ਼ ਹੋਏ ਡਿੰਪੀ ਢਿੱਲੋਂ ! ਛੱਡ ਸਕਦੇ ਨੇ ਪਾਰਟੀ ?

ਡਿੰਪੀ ਢਿੱਲੋਂ ਲਗਾਤਾਰ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਜ਼ਰ ਆ ਰਹੇ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ। ਇਸ ਕਾਰਨ ਉਹ ਨਾਰਾਜ਼ ਹੈ।

ਗਿੱਦੜਬਾਹਾ ਤੋਂ ਅਸ਼ਫਾਕ ਢੁੱਡੀ ਦੀ ਰਿਪੋਰਟ 

Punjab News: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (Shiromni Akali dal) ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ। ਗਿੱਦੜਬਾਹਾ ਦੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ (Dimpy Dhilllon) ਪਾਰਟੀ ਛੱਡ ਸਕਦੇ ਹਨ। ਇਸ ਸਬੰਧੀ ਚਰਚਾਵਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ।

ਚਰਚਾ ਹੈ ਕਿ ਉਹ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਖੁਸ਼ ਨਹੀਂ ਹਨ। ਸੂਤਰਾਂ ਦੀ ਮੰਨੀਏ ਤਾਂ ਉਹ ਲਗਾਤਾਰ ਪਾਰਟੀ ਦੇ ਸੀਨੀਅਰ ਆਗੂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਨਾਲ ਨਜ਼ਰ ਆ ਰਹੇ ਸਨ ਪਰ ਅਜੇ ਤੱਕ ਉਨ੍ਹਾਂ ਨੂੰ ਉਮੀਦਵਾਰ ਨਹੀਂ ਐਲਾਨਿਆ ਜਾ ਰਿਹਾ। ਇਸ ਕਾਰਨ ਉਹ ਨਾਰਾਜ਼ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਕਈ ਵਾਰ ਸਟੇਜ ਤੋਂ ਕਹਿ ਚੁੱਕੇ ਹਨ ਕਿ ਉਨ੍ਹਾਂ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਉਹ ਪਾਰਟੀ ਛੱਡਣ ਵਾਲੇ ਨਹੀਂ ਹਨ।

ਗਿੱਦੜਬਾਹਾ ਸੀਟ 'ਤੇ ਡਿੰਪੀ ਢਿੱਲੋਂ ਦੀ ਚੰਗੀ ਪਕੜ ਹੈ, ਜਦੋਂ ਕਿ 2022 ਵਿੱਚ ਪੂਰੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ। ਪਰ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਸੀ। ਇਸ ਦੌਰਾਨ ਰਾਜਾ ਵੜਿੰਗ ਨੂੰ 50998 ਵੋਟਾਂ ਪਈਆਂ ਤੇ ਜਦੋਂ ਕਿ ਡਿੰਪੀ ਨੂੰ 49649 ਵੋਟਾਂ ਮਿਲੀਆਂ। ਦੋਵਾਂ ਵਿਚਾਲੇ ਜਿੱਤ ਦਾ ਫਰਕ 1349 ਵੋਟਾਂ ਦਾ ਰਿਹਾ। ਅਜਿਹੇ 'ਚ ਡਿੰਪੀ ਢਿੱਲੋਂ ਆਪਣੇ ਆਪ ਨੂੰ ਇਸ ਸੀਟ ਲਈ ਕਾਫੀ ਮਜ਼ਬੂਤ ​​ਦਾਅਵੇਦਾਰ ਮੰਨਦੇ ਹਨ।

ਗਿੱਦੜਬਾਹਾ ਸੀਟ ਦਾ ਸਿਆਸੀ ਇਤਿਹਾਸ 

ਗਿੱਦੜਬਾਹਾ ਸੀਟ 1967 ਵਿੱਚ ਬਣੀ ਸੀ। ਇੱਥੋਂ ਪਹਿਲੀ ਚੋਣ ਕਾਂਗਰਸੀ ਆਗੂ ਹਰਚਰਨ ਸਿੰਘ ਬਰਾੜ ਨੇ ਜਿੱਤੀ ਸੀ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1969, 72, 77, 80 ਅਤੇ 85 ਵਿੱਚ ਲਗਾਤਾਰ ਪੰਜ ਵਾਰ ਇਸ ਸੀਟ ਤੋਂ ਜਿੱਤੇ ਸਨ। ਕਾਂਗਰਸ ਆਗੂ ਰਘੁਬੀਰ ਸਿੰਘ 1992 ਵਿੱਚ ਜਿੱਤੇ ਸਨ। ਇਸ ਤੋਂ ਬਾਅਦ ਮਨਪ੍ਰੀਤ ਬਾਦਲ 1995, 97, 2002 ਅਤੇ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸੀਟ ਜਿੱਤਦੇ ਰਹੇ। ਜਦੋਂਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸੀਟ ਤੋਂ 2012, 2017 ਅਤੇ 2022 ਵਿੱਚ ਜਿੱਤ ਚੁੱਕੇ ਹਨ ਪਰ ਹੁਣ ਉਹ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹਨ। ਉਨ੍ਹਾਂ ਨੇ ਇਸ ਸੀਟ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਕਾਰਨ ਇਹ ਸੀਟ ਖਾਲੀ ਹੋ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਬਦਮਾਸ਼ ਜ਼ਖ਼ਮੀ, ਲੋਕਾਂ ਕੋਲੋਂ ਮੰਗਦੇ ਸੀ ਫਿਰੌਤੀ

Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ

Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ

ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ

ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਬਦਮਾਸ਼ ਜ਼ਖ਼ਮੀ, ਲੋਕਾਂ ਕੋਲੋਂ ਮੰਗਦੇ ਸੀ ਫਿਰੌਤੀ
Punjab News: ਪੰਜਾਬ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਬਦਮਾਸ਼ ਜ਼ਖ਼ਮੀ, ਲੋਕਾਂ ਕੋਲੋਂ ਮੰਗਦੇ ਸੀ ਫਿਰੌਤੀ
Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ
Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ
Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ
Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ
ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ
ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ
ਚੋਣਾਂ ਤੋਂ ਡਰੇ Justine Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ ਦਾ ਐਲਾਨ, ਵਰਕ ਪਰਮਿਟ 'ਤੇ ਵੀ ਸਖ਼ਤੀ

ਨਹੀਂ ਹੋਵੇਗਾ ਬੈਂਕ ਖਾਤਾ ਖਾਲੀ, ਨਾ ਹੀ ਆਵੇਗਾ Fraud OTP, ਸਰਕਾਰੀ ਏਜੰਸੀ ਨੇ ਦੱਸੇ ਧੋਖਾਧੜੀ ਤੋਂ ਬਚਣ ਦੇ ਤਰੀਕੇ

Daily Horoscope: ਕੰਨਿਆ ਵਾਲੇ ਬਹੁਤ ਜ਼ਿਆਦਾ ਮਾਨਸਿਕ ਬੋਝ ਅਤੇ ਮਹੱਤਵਪੂਰਨ ਫੈਸਲੇ ਲੈਣ ਤੋਂ ਬਚਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Punjab News: ਹੁਣ ਪੰਜਾਬ ਸਰਕਾਰ ਨੂੰ ਮਿਲੇਗਾ RDF ਦਾ ਰੋਕਿਆ ਹੋਇਆ ਪੈਸਾ, ਸੁਪਰੀਮ ਕੋਰਟ ਨੇ ਆਖੀ ਵੱਡੀ ਗੱਲ

Embed widget