ਇਸ ਕਰਕੇ ਅਕਸਰ ਪਰਿਵਾਰ ਵਿੱਚ ਬਹਿਸਬਾਜ਼ੀ ਹੁੰਦੀ ਰਹਿੰਦੀ ਸੀ। ਬੀਤੀ ਰਾਤ ਘਰੇਲੂ ਝਗੜਾ ਇੰਨਾ ਵਧ ਗਿਆ ਕਿ ਦੀਪਕ ਨੇ ਆਪਣੀ ਭੈਣ ਬਿੰਦੂ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਉਸ ਦਾ ਭਰਾ ਚੰਦਨ ਬਚਾਅ ਕਰਨ ਲਈ ਅੱਗੇ ਆਇਆ ਤਾਂ ਉਸ ਨੇ ਉਸ ਦੇ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਘਰ ਵਿੱਚ ਰੌਲਾ ਸੁਣ ਕੇ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਪਰ ਖੂਨ ਜ਼ਿਆਦਾ ਵਹਿ ਜਾਣ ਕਾਰਨ ਦੋਵਾਂ ਦੀ ਮੌਤ ਹੋ ਗਈ।
ਇੰਸਪੈਕਟਰ ਚੰਦਨ ਕੁਮਾਰ ਕਪੂਰਥਲੇ ਤਾਇਨਾਤ ਸੀ। ਮ੍ਰਿਤਕ ਦੀ ਤਲਾਕਸ਼ੁਦਾ ਪਤਨੀ ਵੰਦਨਾ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਚੰਦਨ ਕੁਮਾਰ ਤੋਂ ਕੁਝ ਸਾਲ ਪਹਿਲਾਂ ਤਲਾਕ ਹੋ ਚੁੱਕਾ ਸੀ ਪਰ ਚੰਦਨ ਕੁਮਾਰ ਦਾ ਆਪਣੀ ਬੇਟੀ ਨਾਲ ਕਾਫੀ ਲਗਾਅ ਸੀ। ਇਸ ਕਰਕੇ ਚੰਦਨ ਨੇ ਕਿਹਾ ਸੀ ਕਿ ਉਹ ਕੁਝ ਸਮਾਂ ਇੰਤਜ਼ਾਰ ਕਰੇ ਉਹ ਮੁੜ ਉਸ ਨੂੰ ਘਰ ਲੈ ਆਵੇਗਾ।
ਪੁਲਿਸ ਵੱਲੋਂ ਇਸ ਦੋਹਰੇ ਹੱਤਿਆਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਰੇਲੂ ਝਗੜਾ ਵਧ ਜਾਣ ਕਾਰਨ ਹੀ ਇਸ ਹੱਤਿਆਕਾਂਡ ਨੂੰ ਅੰਜ਼ਾਮ ਦਿੱਤਾ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।