Double Murder: ਦਿਲ ਦਹਿਲਾਉਣ ਵਾਲੀ ਖਬਰ! 11ਵੀਂ ਦੇ ਵਿਦਿਆਰਥੀ ਵੱਲੋਂ ਦਾਦਾ-ਦਾਦੀ ਦਾ ਕਤਲ
Ludhiana News: ਪਿੰਡ ਦੇ ਵਸਨੀਕ ਗੁਰਤੇਜ ਸਿੰਘ ਮਾਂਗਟ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਬਜੁਰਗ ਦਰਸ਼ਨ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਮਕਾਨ ਦੇ ਕਮਰੇ ਵਿੱਚ ਰਹਿੰਦੇ ਸੀ।
ਲੁਧਿਆਣਾ: ਸਮਰਾਲਾ (Samrala) ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ 11ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਵੱਲੋਂ ਤੇਜਧਾਰ ਹਥਿਆਰਾਂ ਨਾਲ ਦਾਦਾ-ਦਾਦੀ ਦਾ ਕਤਲ (Murder of Grand Parents) ਕਰ ਦਿੱਤਾ ਗਿਆ। ਇਹ ਕਤਲ ਮਕਾਨ ਨੂੰ ਲੈ ਕੇ ਝਗੜੇ ਕਰਕੇ ਹੋਇਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਸੀ।
ਪਿੰਡ ਦੇ ਵਸਨੀਕ ਗੁਰਤੇਜ ਸਿੰਘ ਮਾਂਗਟ ਤੇ ਮਨਜੀਤ ਸਿੰਘ ਨੇ ਦੱਸਿਆ ਕਿ ਬਜੁਰਗ ਦਰਸ਼ਨ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਮਕਾਨ ਦੇ ਕਮਰੇ ਵਿੱਚ ਰਹਿੰਦੇ ਸੀ। ਇਸੇ ਮਕਾਨ ਵਿੱਚ ਉਨ੍ਹਾਂ ਦਾ ਲੜਕਾ ਪਰਿਵਾਰ ਸਮੇਤ ਰਹਿੰਦਾ ਸੀ। ਮਕਾਨ ਨੂੰ ਲੈ ਕੇ ਝਗੜਾ ਰਹਿੰਦਾ ਸੀ। ਇਸ ਕਰਕੇ ਬੁੱਧਵਾਰ ਨੂੰ ਉਨ੍ਹਾਂ ਦੇ ਪੋਤੇ ਨੇ ਦਾਦਾ ਤੇ ਦਾਦੀ ਨੂੰ ਕਮਰੇ ਵਿੱਚ ਬੰਦ ਕਰਕੇ ਕਤਲ ਕਰ ਦਿੱਤਾ।
ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਨਾਬਾਲਗ ਪੋਤੇ ਮਨਪ੍ਰੀਤ ਸਿੰਘ ਨੇ ਗੰਡਾਸੀ ਤੇ ਕੁਲਹਾੜੀ ਨਾਲ ਦਾਦਾ-ਦਾਦੀ ਦਾ ਕਤਲ ਕੀਤਾ ਤੇ ਖੁਦ ਹੀ ਫੋਨ ਕਰਕੇ ਇਹ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Coronavirus Update: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ ਨਵੇਂ ਕੇਸ ਦਰਜ, 733 ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: