ਅੰਮ੍ਰਿਤਸਰ: ਪੰਜਾਬ ਦੇ ਲੋਕਲ ਬਾਡੀਜ ਵਿਭਾਗ ਦੇ ਵਜ਼ੀਰ ਡਾ. ਇੰਦਰਬੀਰ ਸਿੰਘ ਨਿੱਜਰ ਉਨਾਂ ਵੱਲੋਂ ਦਿੱਤੇ ਵਿਵਾਦਤ ਬਿਆਨ 'ਤੇ ਅੜ ਗਏ ਹਨ ਤੇ ਉਨਾਂ ਨੇ ਇਸ ਮਾਮਲੇ 'ਤੇ ਸਪਸ਼ੱਟੀਕਰਨ ਦੇਣ ਤੋੰ ਇਨਕਾਰ ਕਰ ਦਿੱਤਾ।
ਡਾ. ਨਿੱਜਰ ਦੇ ਬਿਆਨ ਦੇ ਮੀਡੀਆ 'ਚ ਆਉਣ ਤੋਂ ਬਾਅਦ ਡਾ. ਨਿੱਜਰ ਦੀ ਚੁਫੇਰਿਓਂ ਹੋ ਰਹੀ ਆਲੋਚਨਾ ਤੋਂ ਬਾਅਦ ਜਦੋਂ ਏਬੀਪੀ ਸਾਂਝਾ ਨੇ ਡਾ. ਨਿੱਜਰ ਦੇ ਗ੍ਰਹਿ ਜਾ ਕੇ ਸੰਪਰਕ ਕੀਤਾ ਤਾਂ ਡਾ. ਨਿੱਜਰ ਨੇ ਇਸ 'ਤੇ ਸਪੱਸ਼ਟੀਕਰਨ ਦੇਣ ਤੋਂ ਹੀ ਮਨਾ ਕਰ ਦਿੱਤਾ।
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਦਾ ਬਿਆਨ ਦੇਣ ਲਈ ਇੰਦਰਬੀਰ ਨਿੱਜਰ ਨੂੰ ਜਨਤਕ ਮਾਫੀ ਮੰਗਣ ਦੀ ਮੰਗ ਕੀਤੀ। ਉਨ੍ਹਾਂ ਨੇ ਟਵੀਵ ਕਰਕੇ ਕਿਹਾ ਕਿ ਕੈਬਨਿਟ ਮੰਤਰੀ ਨੇ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤੀ ਹੈ। ਕਣਕ ਅਤੇ ਝੋਨੇ ਦੀ ਫ਼ਸਲ ਬੀਜਣ ਲਈ ਕਿਸਾਨ ਮਜਬੂਰ ਹਨ। ਕਿਉਂਕਿ ਸਰਕਾਰ ਹੋਰ ਫ਼ਸਲਾਂ ਉਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਵਿਚ ਨਾਕਾਮ ਰਹੀ ਹੈ।
ਦੱਸ ਦਈਏ ਕਿ ਡਾ. ਨਿੱਜਰ ਨੇ ਪੰਜਾਬੀਆਂ ਨੂੰ ਬੇਵਕੂਫ ਤੇ ਕਿਸਾਨਾਂ ਦੇ ਆਰਾਮਪ੍ਰਸਤ ਹੋਣ ਸੰਬੰਧੀ ਅੰਮ੍ਰਿਤਸਰ 'ਚ ਵਿਵਾਦਤ ਬਿਆਨ ਦਿੱਤਾ ਸੀ ਜੋ ਖ਼ੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂਕਿ ਕਿਸਾਨ ਜਥੇਬੰਦੀਆਂ ਵੀ ਡਾ. ਨਿੱਜਰ ਦੇ ਖ਼ਿਲਾਫ ਨਿੱਤਰ ਆਈਆਂ ਹਨ ਤੇ ਕਿਸਾਨਾਂ ਨੇ ਡਾ. ਨਿੱਜਰ ਨੂੰ ਇਸ ਬਿਆਨ 'ਤੇ ਮੁਆਫੀ ਮੰਗਣ ਲਈ ਕਹਿ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ 'ਚ ਕਿਸਾਨ ਡਾ. ਨਿੱਜਰ ਖਿਲਾਫ ਮੋਰਚਾ ਖੋਲ ਸਕਦੇ ਹਨ। ਕਿਸਾਨ ਆਗੂ ਸਰਵਣ ਪੰਧੇਰ ਨੇ ਇਸ ਦੇ ਸੰਕੇਤ ਦਿੰਦਿਆਂ ਡਾ. ਨਿੱਜਰ ਨੂੰ ਮਾਫੀ ਮੰਗਣ ਲਈ ਕਿਹਾ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।