ਪੜਚੋਲ ਕਰੋ

ਨਸ਼ਾ ਤਸਕਰਾਂ ਦਾ ਨਵਾਂ ਦਾਅ! ਐਸਟੀਐਫ ਵੱਲੋਂ ਵੱਡਾ ਖੁਲਾਸਾ

ਪੰਜਾਬ ਵਿੱਚ ਨਸ਼ਿਆਂ ਦਾ ਜਾਲ ਇੰਨਾ ਉਲਝ ਗਿਆ ਹੈ ਕਿ ਪੁਲਿਸ ਤੇ ਸਰਕਾਰ ਨੂੰ ਇਸ ਦੀ ਤਾਣੀ ਸੁਲਝਾਉਣੀ ਔਖੀ ਹੋ ਗਈ ਹੈ। ਲੁਧਿਆਣਾ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਆਮ ਲੋਕ ਨਸ਼ਾ ਤਸਕਰੀ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨਾਲ ਨਜਿੱਠਣ ਲਈ ਬਣਾਈ ਐਸਟੀਐਫ ਨੇ ਦੋ ਔਰਤਾਂ ਸਣੇ ਤਿੰਨ ਲੋਕਾ ਨੂੰ 2 ਕਿੱਲੋ 200 ਗ੍ਰਾਮ ਹੈਰੋਇਨ ਤੇ ਦੋ ਲੱਖ ਰੁਪਏ ਸਣੇ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਫੜੀ ਗਈ ਹੈਰੋਇਨ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ।

ਲੁਧਿਆਣਾ: ਪੰਜਾਬ ਵਿੱਚ ਨਸ਼ਿਆਂ ਦਾ ਜਾਲ ਇੰਨਾ ਉਲਝ ਗਿਆ ਹੈ ਕਿ ਪੁਲਿਸ ਤੇ ਸਰਕਾਰ ਨੂੰ ਇਸ ਦੀ ਤਾਣੀ ਸੁਲਝਾਉਣੀ ਔਖੀ ਹੋ ਗਈ ਹੈ। ਲੁਧਿਆਣਾ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਆਮ ਲੋਕ ਨਸ਼ਾ ਤਸਕਰੀ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨਾਲ ਨਜਿੱਠਣ ਲਈ ਬਣਾਈ ਐਸਟੀਐਫ ਨੇ ਦੋ ਔਰਤਾਂ ਸਣੇ ਤਿੰਨ ਲੋਕਾ ਨੂੰ 2 ਕਿੱਲੋ 200 ਗ੍ਰਾਮ ਹੈਰੋਇਨ ਤੇ ਦੋ ਲੱਖ ਰੁਪਏ ਸਣੇ ਗ੍ਰਿਫਤਾਰ ਕੀਤਾ ਹੈ। ਸੂਤਰਾਂ ਮੁਤਾਬਕ ਫੜੀ ਗਈ ਹੈਰੋਇਨ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ। ਐਸਟੀਐਫ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰ ਤਸਕਰਾਂ ਵਿੱਚ ਇੱਕ ਜਣਾ ਮੋਗਾ ਵਿੱਚ ਚਾਹ ਦੀ ਦੁਕਾਨ ਚਲਾਉਂਦਾ ਹੈ। ਔਰਤਾਂ ਵਿੱਚੋਂ ਇੱਕ ਟਿਊਸ਼ਨ ਪੜ੍ਹਾਉਂਦੀ ਹੈ ਤੇ ਦੂਜੀ ਘਰੇਲੂ ਕੰਮ ਕਰਦੀ ਹੈ। ਇਸ ਬਾਰੇ ਪੁਲਿਸ ਹੋਰ ਜਾਂਚ ਕਰ ਰਹੀ ਹੈ। ਇਸ ਤੋਂ ਇਹ ਵੀ ਪਤਾ ਲੱਗਾ ਹੈ ਕਿ ਵੱਡੇ ਨਸ਼ਾ ਤਸਕਰ ਹੁਣ ਆਮ ਲੋਕਾਂ ਤੋਂ ਧੰਦਾ ਕਰਵਾ ਰਹੇ ਹਨ ਤਾਂ ਜੋ ਪੁਲਿਸ ਨੂੰ ਵੀ ਸ਼ੱਕ ਨਾ ਹੋਵੇ। ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਗਿੱਲ ਨਹਿਰ ਪੁਲ ਨੇੜਿਓਂ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਔਰਤਾਂ ਸਣੇ ਤਿੰਨ ਮੁਲਜ਼ਮਾਂ ਨੂੰ 2 ਕਿੱਲੋ 200 ਗ੍ਰਾਮ ਹੈਰੋਇਨ ਤੇ ਦੋ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਵੱਖ-ਵੱਖ ਸਮੇਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਹੈ ਜਦੋਂਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਸੰਜੀਵ ਕੁਮਾਰ ਉਰਫ ਸੰਨੀ ਮੌਕੇ ਤੋਂ ਫਰਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਕੇਵਲ ਕ੍ਰਿਸ਼ਨ ਉਰਫ ਕਾਲਾ, ਪਾਇਲ ਤੇ ਪੂਨਮ ਰਾਣੀ ਸ਼ਾਮਲ ਹਨ। ਇਹ ਤਿੰਨੇ ਮੁਲਜ਼ਮ ਵੱਖ-ਵੱਖ ਇਲਾਕਿਆਂ ਵਿੱਚ ਹੈਰੋਇਨ ਦੀ ਸਪਲਾਈ ਕਰਦੇ ਸਨ। ਇਨ੍ਹਾਂ ਵਿੱਚੋਂ ਕੇਵਲ ਕ੍ਰਿਸ਼ਨ ਉਰਫ ਕਾਲਾ ਮੋਗਾ ਵਿੱਚ ਚਾਹ ਦੀ ਦੁਕਾਨ ਚਲਾਉਂਦਾ ਹੈ ਜਦੋਂਕਿ ਪਾਇਲ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਹੈ। ਤੀਜੀ ਔਰਤ ਪੂਨਮ ਰਾਣੀ ਘਰੇਲੂ ਔਰਤ ਹੈ। ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਤਿੰਨੇ ਮੁਲਜ਼ਮਾਂ ਨੇ ਕਬੂਲ ਕਰ ਲਿਆ ਹੈ ਕਿ ਉਹ ਤਿੰਨੇ ਮਿਲਕੇ ਸੰਜੀਵ ਕੁਮਾਰ ਉਰਫ ਸੰਨੀ ਤੋਂ ਹੈਰੋਇਨ ਲਿਆ ਕੇ ਅੱਗੇ ਵੇਚਦੇ ਸਨ। ਬੀਤੇ ਦੋ ਸਾਲਾਂ ਤੋਂ ਉਹ ਇਹ ਕੰਮ ਕਰ ਰਹੇ ਸਨ। ਏਆਈਜੀ ਨੇ ਦੱਸਿਆ ਕਿ ਪੂਨਮ ਰਾਣੀ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।

ਟਾਪ ਹੈਡਲਾਈਨ

ਲੁਧਿਆਣਾ ਤੋਂ ਵੈਸ਼ਣੋ ਦੇਵੀ ਜਾ ਰਹੀ ਰੇਲ 'ਚ ਵਾਪਰਿਆ ਭਿਆਨਕ ਹਾਦਸਾ, ਟਾਇਲਟ ਟੁੱਟਿਆ, ਡੱਬੇ ਹੋਏ ਵੱਖ; ਇਧਰ-ਉਧਰ ਭੱਜੇ ਲੋਕ
ਲੁਧਿਆਣਾ ਤੋਂ ਵੈਸ਼ਣੋ ਦੇਵੀ ਜਾ ਰਹੀ ਰੇਲ 'ਚ ਵਾਪਰਿਆ ਭਿਆਨਕ ਹਾਦਸਾ, ਟਾਇਲਟ ਟੁੱਟਿਆ, ਡੱਬੇ ਹੋਏ ਵੱਖ; ਇਧਰ-ਉਧਰ ਭੱਜੇ ਲੋਕ
ਵੱਡੀ ਖ਼ਬਰ! ਤੜਕਸਾਰ ਪਿਕਅੱਪ ਅਤੇ ਟਰਾਲੇ ਦੀ ਭਿਆਨਕ ਟੱਕਰ, ਇੱਕੋ ਹੀ ਪਰਿਵਾਰ ਦੇ 8 ਜੀਆਂ ਦੀ ਮੌਤ
ਵੱਡੀ ਖ਼ਬਰ! ਤੜਕਸਾਰ ਪਿਕਅੱਪ ਅਤੇ ਟਰਾਲੇ ਦੀ ਭਿਆਨਕ ਟੱਕਰ, ਇੱਕੋ ਹੀ ਪਰਿਵਾਰ ਦੇ 8 ਜੀਆਂ ਦੀ ਮੌਤ
ਜਲੰਧਰ 'ਚ ਪੁਲਿਸ ਮੁਕਾਬਲੇ 'ਚ ਨੌਜਵਾਨ ਢੇਰ, ਚੱਲੀਆਂ ਤਾੜਤਾੜ ਗੋਲੀਆਂ; ਮੱਚੀ ਹਫੜੀ-ਦਫੜੀ
ਜਲੰਧਰ 'ਚ ਪੁਲਿਸ ਮੁਕਾਬਲੇ 'ਚ ਨੌਜਵਾਨ ਢੇਰ, ਚੱਲੀਆਂ ਤਾੜਤਾੜ ਗੋਲੀਆਂ; ਮੱਚੀ ਹਫੜੀ-ਦਫੜੀ
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ
ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਯਾਦਵ ਨੇ ਆਪਣੀ ਸਾਰੀ ਸਿਕਿਊਰਿਟੀ ਕੀਤੀ ਵਾਪਸ, ਹੁਣ ਬਿਨਾਂ ਸਿਕਿਊਰਿਟੀ ਤੋਂ ਰਹਿਣਗੇ
ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਯਾਦਵ ਨੇ ਆਪਣੀ ਸਾਰੀ ਸਿਕਿਊਰਿਟੀ ਕੀਤੀ ਵਾਪਸ, ਹੁਣ ਬਿਨਾਂ ਸਿਕਿਊਰਿਟੀ ਤੋਂ ਰਹਿਣਗੇ
ਪੰਜਾਬ ਅਤੇ ਚੰਡੀਗੜ੍ਹ 'ਚ ਲੱਗੇ ਭੂਚਾਲ ਦੇ ਝਟਕੇ, ਘਰੋਂ ਬਾਹਰ ਭੱਜੇ ਲੋਕ; ਕੰਬੀ ਧਰਤੀ
ਪੰਜਾਬ ਅਤੇ ਚੰਡੀਗੜ੍ਹ 'ਚ ਲੱਗੇ ਭੂਚਾਲ ਦੇ ਝਟਕੇ, ਘਰੋਂ ਬਾਹਰ ਭੱਜੇ ਲੋਕ; ਕੰਬੀ ਧਰਤੀ
ਪੰਜਾਬ 'ਚ 25 ਮਈ ਤੱਕ ਪਹੁੰਚ ਸਕਦਾ ਮਾਨਸੂਨ, 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ
ਪੰਜਾਬ 'ਚ 25 ਮਈ ਤੱਕ ਪਹੁੰਚ ਸਕਦਾ ਮਾਨਸੂਨ, 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੂਨ 2026
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Frozen Dessert Health Risks : ਜਾਣੋ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ ਫ੍ਰੋਜ਼ਨ ਡਿਜ਼ਰਟ , ਨਿਊਟ੍ਰਿਸ਼ਨਿਸਟ ਨੇ ਦਿੱਤੀ ਵੱਡੀ ਚੇਤਾਵਨੀ
Frozen Dessert Health Risks : ਜਾਣੋ ਸਿਹਤ ਲਈ ਕਿਵੇਂ ਨੁਕਸਾਨਦੇਹ ਹੈ ਫ੍ਰੋਜ਼ਨ ਡਿਜ਼ਰਟ , ਨਿਊਟ੍ਰਿਸ਼ਨਿਸਟ ਨੇ ਦਿੱਤੀ ਵੱਡੀ ਚੇਤਾਵਨੀ
Embed widget