DSP ਦਾ ਭਰਾ-ਭਰਜਾਈ 1.5 ਕਿੱਲੋ ਚਿੱਟੇ ਨਾਲ ਗ੍ਰਿਫ਼ਤਾਰ
ਚੈਕਿੰਗ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 1.57 ਕਿੱਲੋ ਹੈਰੋਇਨ, ਤਿੰਨ ਗੱਡੀਆਂ (ਆਈ 20, ਐਸਐਕਸ ਫੋਰ ਤੇ ਰਿਟਸ), 1.2 ਲੱਖ ਰੁਪਏ, 20 ਮੋਬਾਈਲ ਫੋਨ (ਲੋਕਾਂ ਕੋਲੋਂ ਬਰਾਮਦ) ਤੇ 10 ਘੜੀਆਂ ਬਰਾਮਦ ਕੀਤੀਆਂ ਗਈਆਂ ਹਨ।
ਲੁਧਿਆਣਾ: ਪੰਜਾਬ ਪੁਲਿਸ ਵਿੱਚ ਤਾਇਨਾਤ ਇੱਕ ਡੀਐਸਪੀ ਦੇ ਭਰਾ ਤੇ ਭਰਜਾਈ ਨੂੰ ਐਸਟੀਐਫ ਦੀ ਟੀਮ ਨੇ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਚਿੱਟੇ ਦੀ ਸਪੁਰਦਗੀ ਕਰਨ ਜਾ ਰਹੇ ਸੀ। ਉਨ੍ਹਾਂ ਦੇ ਨਾਲ ਇਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਬੀਆਰਐੱਸ ਨਗਰ ਵਿੱਚ ਕਾਬੂ ਕੀਤਾ।
ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਨੈਟੀ, ਪਤਨੀ ਸਰਬਜੀਤ ਕੌਰ ਤੇ ਦਲਬਾਰਾ ਸਿੰਘ ਉਰਫ ਬਿੱਲਾ ਵਜੋਂ ਹੋਈ ਹੈ। ਚੈਕਿੰਗ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 1.57 ਕਿੱਲੋ ਹੈਰੋਇਨ, ਤਿੰਨ ਗੱਡੀਆਂ (ਆਈ 20, ਐਸਐਕਸ ਫੋਰ ਤੇ ਰਿਟਸ), 1.2 ਲੱਖ ਰੁਪਏ, 20 ਮੋਬਾਈਲ ਫੋਨ (ਲੋਕਾਂ ਕੋਲੋਂ ਬਰਾਮਦ) ਤੇ 10 ਘੜੀਆਂ ਬਰਾਮਦ ਕੀਤੀਆਂ ਗਈਆਂ ਹਨ।
ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਨੈਟੀ ਨੇ ਦੱਸਿਆ ਕਿ ਉਸ ਦਾ ਭਰਾ ਪੰਜਾਬ ਪੁਲਿਸ ਵਿੱਚ ਡੀਐਸਪੀ ਹੈ, ਜੋ ਬਠਿੰਡਾ ਵਿੱਚ ਤਾਇਨਾਤ ਹੈ। ਪਰ ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਨਹੀਂ ਬੁਲਾਉਂਦੇ। ਉਹ ਅੰਮ੍ਰਿਤਸਰ ਦੇ ਮੁਨੀਸ਼ ਤੇ ਭਲਵਾਨ ਤੋਂ ਨਸ਼ਾ ਖਰੀਦ ਲਿਆਉਂਦਾ ਸੀ ਤੇ ਲੁਧਿਆਣਾ ਵਿੱਚ ਸਪਲਾਈ ਕਰਦਾ ਸੀ।