ਸਤਨਾਮ ਸਿੰਘ ਦੀ ਰਿਪੋਰਟ



Gurdaspur News: ਨਸ਼ੇ ਦੀ ਓਵਰਡੋਜ਼ ਕਾਰਨ ਔਰਤ ਦੀ ਬਟਾਲਾ ਦੇ ਸਰਕਾਰੀ ਹਸਪਤਾਲ ਦੀ ਓਪੀਡੀ ਸਾਹਮਣੇ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਇਸ ਬਾਰੇ ਕਾਫੀ ਲਾਪ੍ਰਵਾਹੀ ਵਿਖਾਈ। ਮੀਡੀਆ ਦੇ ਪਹੁੰਚਣ ਮਗਰੋਂ ਹੀ ਮ੍ਰਿਤਕਾ ਦੀ ਲਾਸ਼ ਚੁੱਕੀ ਗਈ। ਇਸ ਬਾਰੇ ਐਸਐਮਓ ਨੇ ਕਿਹਾ ਕਿ ਲੱਗਦਾ ਹੈ ਕਿ ਮਹਿਲਾ ਨਸ਼ੇ ਦੀ ਆਦੀ ਸੀ। ਔਰਤ ਦੀ ਨਸ਼ੇ ਕਰਦੀ ਦੀ ਫੋਟੋ ਵੀ ਹੈ।


ਦਰਅਸਲ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਹੈ। ਇਹ ਔਰਤ ਨਸ਼ੇ ਦੀ ਆਦੀ ਸੀ। ਇਸ ਦੀ ਲਾਸ਼ ਨੇੜੇ ਟੀਕਾ ਲਗਾਉਣ ਵਾਲੀ ਸਰਿੰਜ ਵੀ ਪਈ ਹੋਈ ਸੀ। ਲਾਸ਼ ਹਸਪਤਾਲ ਦੀ ਓਪੀਡੀ ਦੇ ਸਾਹਮਣੇ ਪਈ ਸੀ। ਲਾਸ਼ ਨੂੰ ਹਸਪਤਾਲ ਪ੍ਰਸ਼ਾਸਨ ਨੇ ਉਠਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮ੍ਰਿਤਕਾ ਦੀ ਲਾਸ਼ ਨੂੰ ਉਦੋਂ ਚੁੱਕ ਕੇ ਡੈੱਡ ਹਾਊਸ ਵਿੱਚ ਰੱਖਿਆ ਗਿਆ ਜਦੋਂ ਮੀਡੀਆ ਹਸਪਤਾਲ ਪਹੁੰਚਿਆ।



ਉਧਰ, ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕੀ ਉਸ ਦੀ ਡਿਊਟੀ 8 ਵਜੇ ਸ਼ੁਰੂ ਹੋਈ। ਉਸ ਤੋਂ ਪਹਿਲਾਂ ਲਾਸ਼ ਪਈ ਹੋਈ ਸੀ ਤੇ ਉਸ ਨੇ ਚਕਵਾ ਦਿੱਤੀ। ਨਰਸ ਨੇ ਕਿਹਾ ਕਿ ਲੱਗਦਾ ਹੈ ਕਿ ਮਹਿਲਾ ਨਸ਼ੇ ਦੀ ਆਦੀ ਸੀ। ਉਸ ਦੀ ਲਾਸ਼ ਕੋਲੋਂ ਸਰਿੰਜ ਵੀ ਮਿਲੀ ਹੈ। ਐਮਰਜੈਂਸੀ ਵਿੱਚ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕੀ ਮੈਨੂੰ ਵੀ ਜਦੋਂ ਪਤਾ ਲੱਗਾ ਕਿ ਕਿਸੇ ਦੀ ਮੌਤ ਹੋਈ ਹੈ ਤੇ ਮੈਂ ਆਪਣੀ ਡਿਊਟੀ ਕਰਦੇ ਹੋਏ ਲਾਸ਼ ਚੁੱਕਵਾ ਦਿਤੀ। ਪਹਿਲਾਂ ਵੀ ਇਹ ਔਰਤ ਹਸਪਤਾਲ ਵਿੱਚ ਇਲਾਜ ਕਰਾਉਣ ਆਉਂਦੀ ਸੀ।


ਬਟਾਲਾ ਸਿਵਲ ਹਸਪਤਾਲ ਦੇ ਐਸਐਮਓ ਨੇ ਕਿਹਾ ਕੀ ਇਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ। ਇਲਾਜ ਲਈ ਹਸਪਤਾਲ ਵੀ ਆਉਂਦੀ ਸੀ। ਅੱਜ ਜਾਣਕਾਰੀ ਮਿਲੀ ਹੈ ਕਿ ਇਸ ਦੀ ਮੌਤ ਹੋ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ