ਪੜਚੋਲ ਕਰੋ

ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਅਧਿਸੂਚਨਾ ਜਾਰੀ

ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਪਦ ਨੂੰ ਭਰਨ ਅਤੇ ਚੋਣ ਕਰਨ ਸੰਬੰਧੀ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਚੋਣ ਅਧਿਨਿਯਮ, 1952 ਦੀ ਧਾਰਾ 4 ਦੀ ਉਪਧਾਰਾ (1) ਦੇ ਅਧੀਨ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਪਦ ਨੂੰ ਭਰਨ ਅਤੇ ਚੋਣ ਕਰਨ ਸੰਬੰਧੀ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਚੋਣ ਅਧਿਨਿਯਮ, 1952 ਦੀ ਧਾਰਾ 4 ਦੀ ਉਪਧਾਰਾ (1) ਦੇ ਅਧੀਨ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਚੋਣ ਦੇ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਪੀ. ਸੀ. ਮੋਦੀ ਜੋ ਰਾਜ ਸਭਾ ਦੇ ਸਕੱਤਰ ਜਨਰਲ ਵੀ ਹਨ, ਨੇ ਸੂਚਨਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਉਮੀਦਵਾਰ ਜਾਂ ਉਸਦੇ ਪ੍ਰਸਥਾਪਕਾਂ ਜਾਂ ਸਮਰਥਕਾਂ ਵਿੱਚੋਂ ਕਿਸੇ ਇਕ ਵੱਲੋਂ ਨਾਮਜ਼ਦਗੀ ਪੱਤਰ ਉਨ੍ਹਾਂ (ਰਿਟਰਨਿੰਗ ਅਫਸਰ) ਨੂੰ ਕਮਰਾ ਨੰਬਰ 29, ਭੂ-ਤਲ, ਸੰਸਦ ਭਵਨ, ਨਵੀਂ ਦਿੱਲੀ ਦਫਤਰ ਵਿੱਚ ਜਾਂ ਜੇਕਰ ਉਹ ਅਪਰਵਰਜਨੀ ਰੂਪ ਵਿੱਚ ਗੈਰਹਾਜ਼ਰ ਹੋਵੇ, ਤਾਂ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਮੁਕੁਲ ਪਾਂਡੇ, ਵਿਸ਼ੇਸ਼ ਕਾਰਜ ਅਫਸਰ ਜਾਂ ਸ੍ਰੀ ਸੁਰਿੰਦਰ ਕੁਮਾਰ ਤ੍ਰਿਪਾਠੀ, ਸੰਯੁਕਤ ਸਕੱਤਰ ਅਤੇ ਮੁੱਖ ਚੌਕਸੀ ਅਫਸਰ, ਰਾਜ ਸਭਾ ਸਕੱਤਰੇਤ ਨੂੰ ਉਕਤ ਦਫਤਰ ਵਿੱਚ 29 ਜੂਨ, 2022 ਤੱਕ (ਪਬਲਿਕ ਛੁੱਟੀ ਵਾਲੇ ਦਿਨ ਤੋਂ ਬਿਨ੍ਹਾਂ) ਕਿਸੇ ਵੀ ਦਿਨ  11 ਵਜੇ ਸਵੇਰੇ ਅਤੇ 3 ਵਜੇ ਬਾਅਦ ਦੁਪਹਿਰ ਦੇ ਵਿੱਚ ਪੇਸ਼ ਕੀਤੇ ਜਾ ਸਕਣਗੇ। 

ਬੁਲਾਰੇ ਅਨੁਸਾਰ ਹਰ ਇਕ ਨਾਮਜ਼ਦਗੀ ਪੱਤਰ ਦੇ ਨਾਲ ਉਸ ਪਾਰਲੀਮੈਂਟ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਉਮੀਦਵਾਰ ਦੇ ਸਬੰਧ ਦੇ ਇੰਦਰਾਜ ਦੀ ਇੱਕ ਪ੍ਰਮਾਣਿਤ ਕਾਪੀ ਲਗਾਈ ਜਾਵੇ, ਜਿਸ ਵਿੱਚ ਉਮੀਦਵਾਰ ਵੋਟਰ ਦੇ ਰੂਪ ਵਿਚ ਰਜਿਸਟਰ ਹੈ। ਉਨ੍ਹਾਂ ਦੱਸਿਆ ਕਿ ਹਰ ਇਕ ਉਮੀਦਵਾਰ ਕੇਵਲ ਪੰਦਰਾਂ ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਏਗਾ। ਇਹ ਰਕਮ ਨਾਮਜ਼ਦਗੀ ਪੱਤਰ ਪੇਸ਼ ਕਰਦੇ ਸਮੇਂ ਰਿਟਰਨਿੰਗ ਅਫਸਰ ਦੇ ਕੋਲ ਨਕਦ ਜਮਾਂ ਕੀਤੀ ਜਾ ਸਕੇਗੀ ਜਾਂ ਭਾਰਤੀ ਰਿਜ਼ਰਵ ਬੈਂਕ ਜਾਂ ਕਿਸੇ ਸਰਕਾਰੀ ਖਜ਼ਾਨੇ ਵਿਚ ਇਸ ਤੋਂ ਪਹਿਲਾਂ ਜਮ੍ਹਾਂ ਕੀਤੀ ਜਾ ਸਕੇਗੀ ਅਤੇ ਇਸ ਤੋਂ ਬਾਅਦ ਦੀ ਸਥਿਤੀ ਵਿਚ ਅਜਿਹੀ ਰਸੀਦ ਦਾ, ਜਿਸ ਵਿਚ ਇਹ ਦੱਸਿਆ ਹੋਵੇ ਕਿ ਉਕਤ ਰਾਸ਼ੀ ਜਮ੍ਹਾਂ ਕਰ ਦਿੱਤੀ ਗਈ ਹੈ, ਨਾਮਜ਼ਦਗੀ ਪੱਤਰ ਦੇ ਨਾਲ ਲਗਾਇਆ ਜਾਣਾ ਜ਼ਰੂਰੀ ਹੈ। 

ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੇ ਫਾਰਮ ਉਪਰੋਕਤ ਦੱਸੇ ਦਫਤਰ ਵਿਚ ਉਪਰੋਕਤ ਸਮੇਂ ਤੇ ਪ੍ਰਾਪਤ ਕੀਤੇ ਜਾ ਸਕਣਗੇ। ਉਨਾਂ ਦੱਸਿਆ ਕਿ ਅਧਿਨਿਯਮ ਦੀ ਧਾਰਾ 5 (ਖ) ਦੀ ਉਪਧਾਰਾ (4) ਦੇ ਅਧੀਨ ਨਾ ਮਨਜ਼ੂਰ ਕੀਤੇ ਗਏ ਨਾਮਜ਼ਦਗੀ ਪੱਤਰਾਂ ਤੋਂ ਬਿਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਕਤ ਦਫਤਰ ਦੇ ਕਮਰਾ ਨੰਬਰ 62, ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ ਵਿਖੇ ਵੀਰਵਾਰ, 30 ਜੂਨ, 2022 ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਸੂਚਨਾ ਉਮੀਦਵਾਰ, ਜਾਂ ਉਸਦੇ ਪ੍ਰਸਥਾਪਕਾਂ ਜਾਂ ਸਮਰੱਥਕਾਂ ਵਿਚੋਂ ਕਿਸੇ ਇਕ ਦੁਆਰਾ, ਜੇ ਉਮੀਦਵਾਰ ਦੁਆਰਾ ਲਿਖਤ ਰੂਪ ਵਿਚ ਇਸ ਮੰਤਵ ਲਈ ਬਕਾਇਦਾ ਅਧਿਕਾਰਤ ਕੀਤਾ ਗਿਆ ਹੋਵੇ, ਰਿਟਰਨਿੰਗ ਅਫਸਰ ਨੂੰ ਕਮਰਾ ਨੰਬਰ 29, ਭੂ-ਤਲ, ਸੰਸਦ ਭਵਨ, ਨਵੀਂ ਦਿੱਲੀ ਦਫਤਰ ਵਿਖੇ 02 ਜੁਲਾਈ, 2022 ਨੂੰ ਤਿੰਨ ਵਜੇ ਬਾਅਦ ਦੁਪਹਿਰ ਤੋਂ ਪਹਿਲਾਂ ਪੇਸ਼ ਕੀਤੀ ਜਾ ਸਕੇਗੀ। ਉਨ੍ਹਾਂ ਅਨੁਸਾਰ ਚੋਣ ਲੜੇ ਜਾਣ ਦੀ ਸੂਰਤ ਵਿੱਚ ਮਤਦਾਨ ਇਨ੍ਹਾਂ ਨਿਯਮਾਂ ਦੇ ਅਧੀਨ ਨਿਯਤ ਕੀਤੇ ਗਏ ਮਤਦਾਨ ਦੀਆਂ ਥਾਂਵਾਂ ਵਿਖੇ ਸੋਮਵਾਰ 18 ਜੁਲਾਈ, 2022 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਹੋਵੇਗਾ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CM ਮਾਨ ਨੇ ਸੰਗਰੂਰ 'ਚ ਨਵੇਂ ਪੰਚਾਂ ਨੂੰ ਚੁਕਵਾਈ ਸਹੁੰ, ਕਿਹਾ-ਉਮੀਦ ਹੈ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੇ ਪੂਰੀ ਇਮਾਨਦਾਰੀ ਨਾਲ ਕਰੋਗੇ ਕੰਮ
CM ਮਾਨ ਨੇ ਸੰਗਰੂਰ 'ਚ ਨਵੇਂ ਪੰਚਾਂ ਨੂੰ ਚੁਕਵਾਈ ਸਹੁੰ, ਕਿਹਾ-ਉਮੀਦ ਹੈ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੇ ਪੂਰੀ ਇਮਾਨਦਾਰੀ ਨਾਲ ਕਰੋਗੇ ਕੰਮ
Punjab News: ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਕਰਵਾਏ VIP ਦਰਸ਼ਨ ! ਭੜਕੀ ਸ਼ਰਧਾਲੂ ਨੇ ਕਿਹਾ-ਖ਼ੂਨ ਹੋ ਗਿਆ ਪਾਣੀ, ਹੁਣ ਕਿੱਥੇ ਗਏ ਬਰਛਿਆਂ ਵਾਲੇ....
ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਕਰਵਾਏ VIP ਦਰਸ਼ਨ ! ਭੜਕੀ ਸ਼ਰਧਾਲੂ ਨੇ ਕਿਹਾ-ਖ਼ੂਨ ਹੋ ਗਿਆ ਪਾਣੀ, ਹੁਣ ਕਿੱਥੇ ਗਏ ਬਰਛਿਆਂ ਵਾਲੇ....
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਨੇ ਸੰਗਰੂਰ 'ਚ ਨਵੇਂ ਪੰਚਾਂ ਨੂੰ ਚੁਕਵਾਈ ਸਹੁੰ, ਕਿਹਾ-ਉਮੀਦ ਹੈ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੇ ਪੂਰੀ ਇਮਾਨਦਾਰੀ ਨਾਲ ਕਰੋਗੇ ਕੰਮ
CM ਮਾਨ ਨੇ ਸੰਗਰੂਰ 'ਚ ਨਵੇਂ ਪੰਚਾਂ ਨੂੰ ਚੁਕਵਾਈ ਸਹੁੰ, ਕਿਹਾ-ਉਮੀਦ ਹੈ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੇ ਪੂਰੀ ਇਮਾਨਦਾਰੀ ਨਾਲ ਕਰੋਗੇ ਕੰਮ
Punjab News: ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਕਰਵਾਏ VIP ਦਰਸ਼ਨ ! ਭੜਕੀ ਸ਼ਰਧਾਲੂ ਨੇ ਕਿਹਾ-ਖ਼ੂਨ ਹੋ ਗਿਆ ਪਾਣੀ, ਹੁਣ ਕਿੱਥੇ ਗਏ ਬਰਛਿਆਂ ਵਾਲੇ....
ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਕਰਵਾਏ VIP ਦਰਸ਼ਨ ! ਭੜਕੀ ਸ਼ਰਧਾਲੂ ਨੇ ਕਿਹਾ-ਖ਼ੂਨ ਹੋ ਗਿਆ ਪਾਣੀ, ਹੁਣ ਕਿੱਥੇ ਗਏ ਬਰਛਿਆਂ ਵਾਲੇ....
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ ਦੇ ਹੋਟਲ 'ਚ ਚੱਲ ਰਿਹਾ ਸੀ ਦੇ*ਹ ਵਪਾ*ਰ ਦਾ ਧੰ*ਦਾ, ਮੌਕੇ 'ਤੇ 11 ਕੁੜੀਆਂ ਤੇ 8 ਮੁੰਡੇ ਚੜ੍ਹੇ ਪੁਲਿਸ ਦੇ ਅੜਿੱਕੇ
ਪੰਜਾਬ ਦੇ ਹੋਟਲ 'ਚ ਚੱਲ ਰਿਹਾ ਸੀ ਦੇ*ਹ ਵਪਾ*ਰ ਦਾ ਧੰ*ਦਾ, ਮੌਕੇ 'ਤੇ 11 ਕੁੜੀਆਂ ਤੇ 8 ਮੁੰਡੇ ਚੜ੍ਹੇ ਪੁਲਿਸ ਦੇ ਅੜਿੱਕੇ
ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ, ਸਕੂਲ-ਕਾਲਜ ਬੰਦ, ਡਾਕਟਰਾਂ ਨੇ ਲੋਕਾਂ ਨੂੰ ਦਿੱਤੀ ਆਹ ਸਲਾਹ
ਦਿੱਲੀ 'ਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ, ਸਕੂਲ-ਕਾਲਜ ਬੰਦ, ਡਾਕਟਰਾਂ ਨੇ ਲੋਕਾਂ ਨੂੰ ਦਿੱਤੀ ਆਹ ਸਲਾਹ
Punjabi Singer: ਪੰਜਾਬੀ ਗਾਇਕ ਨੂੰ ਪਿਆ ਸ਼ਗਨ, ਇੰਟਰਨੈੱਟ 'ਤੇ ਵਾਈਰਲ ਹੋਈਆਂ ਸ਼ਾਨਦਾਰ ਤਸਵੀਰਾਂ
Punjabi Singer: ਪੰਜਾਬੀ ਗਾਇਕ ਨੂੰ ਪਿਆ ਸ਼ਗਨ, ਇੰਟਰਨੈੱਟ 'ਤੇ ਵਾਈਰਲ ਹੋਈਆਂ ਸ਼ਾਨਦਾਰ ਤਸਵੀਰਾਂ
ਪੰਜਾਬ 'ਚ ਸਰਕਾਰ ਇਨ੍ਹਾਂ ਲੋਕਾਂ ਨੂੰ ਦੇਵੇਗੀ 2.5 ਲੱਖ ਰੁਪਏ, ਜਾਣ ਲਓ ਇਸ ਯੋਜਨਾ ਬਾਰੇ
ਪੰਜਾਬ 'ਚ ਸਰਕਾਰ ਇਨ੍ਹਾਂ ਲੋਕਾਂ ਨੂੰ ਦੇਵੇਗੀ 2.5 ਲੱਖ ਰੁਪਏ, ਜਾਣ ਲਓ ਇਸ ਯੋਜਨਾ ਬਾਰੇ
Embed widget