ਪੜਚੋਲ ਕਰੋ

Election:7 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਨੋਟੀਫਿਕੇਸ਼ਨ ਹੋਵੇਗਾ ਜਾਰੀ : ਮੁੱਖ ਚੋਣ ਅਧਿਕਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ, ਪੁਲਿਸ ਕਮਿਸ਼ਨਰਾਂ ਨਾਲ ਵੀਡੀਓ ਕਾਨਫ਼ਰੰਸਿੰਗ ਕੀਤੀ। 

Election: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕੀਤੀ। 

ਮੀਟਿੰਗ ਦੌਰਾਨ ਸਿਬਿਨ ਸੀ ਨੇ ਪੋਲਿੰਗ ਸਟੇਸ਼ਨਾਂ ਉੱਤੇ ਪ੍ਰਬੰਧਾਂ, ਪੋਲਿੰਗ ਸਟਾਫ ਦੀ ਤਾਇਨਾਤੀ, ਸੰਵੇਦਨਸ਼ੀਲ ਮੈਪਿੰਗ, ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ, ਵੈਬਕਾਸਟਿੰਗ, ਸੀਆਰਪੀਐਫ ਦੀ ਤਾਇਨਾਤੀ, ਸੰਚਾਰ ਯੋਜਨਾ, ਅੰਤਰਰਾਜੀ ਸਰਹੱਦਾਂ ਉੱਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ  ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ।

ਮੀਟਿੰਗ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਚੋਣ ਪਹਿਚਾਣ ਪੱਤਰ, ਵੋਟਰਾਂ ਦੀ ਜਾਣਕਾਰੀ, ਵੈਬਕਾਸਟਿੰਗ, ਈ.ਵੀ.ਐਮ. ਸਟੋਰੇਜ ਅਤੇ ਟਰਾਂਸਪੋਰਟਿੰਗ, ਫੇਕ ਨਿਊਜ਼ ਦੀ ਜਾਂਚ, ਸੰਵੇਦਨਸ਼ੀਲ ਪੋਲਿੰਗ ਖੇਤਰਾਂ ਦੀ ਪਛਾਣ, ਹੋਰ ਮਾਡਲ ਪੋਲਿੰਗ ਬੂਥਾਂ ਦੀ ਸਥਾਪਨਾ, ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਅਤੇ ਹਰੇਕ ਜ਼ਿਲ੍ਹੇ ਤੋਂ ਤਿਆਰੀਆਂ ਸਬੰਧੀ ਜਾਣਕਾਰੀ ਲਈ ਗਈ।

ਜ਼ਿਲ੍ਹਾ ਅਧਿਕਾਰੀਆਂ ਨੇ ਮੁੱਖ ਚੋਣ ਅਧਿਕਾਰੀ ਨੂੰ ਚੋਣਾਂ ਵਿੱਚ 'ਇਸ ਵਾਰ 70 ਪਾਰ' ਦੇ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪਹਿਲਕਦਮੀਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਨੇ ਪਾਰਦਰਸ਼ੀ ਅਤੇ ਨਿਰਵਿਘਨ ਚੋਣਾਂ ਕਰਵਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਸਿਬਿਨ ਸੀ ਨੇ ਸਬੰਧਤ ਅਧਿਕਾਰੀਆਂ ਨੂੰ ਸਿਖਲਾਈ ਸਥਾਨਾਂ, ਡਿਸਪਰਸਲ ਸੈਂਟਰਾਂ, ਪੋਲਿੰਗ ਸਟੇਸ਼ਨਾਂ ਅਤੇ ਕੁਲੈਕਸ਼ਨ ਕੇਂਦਰਾਂ 'ਤੇ ਵੱਖ-ਵੱਖ ਤਰੀਕਿਆਂ ਰਾਹੀਂ ਪੋਲਿੰਗ ਸਟਾਫ਼ ਨੂੰ ਗਰਮੀ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਪੋਲਿੰਗ ਸਟੇਸ਼ਨਾਂ ਅਤੇ ਗਿਣਤੀ ਕੇਂਦਰਾਂ 'ਤੇ ਸਟਾਫ਼ ਲਈ ਛਾਂ, ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਵਧੀਆ ਕੁਆਲਿਟੀ ਦੇ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ 7 ਮਈ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਸਾਰੇ ਪ੍ਰਬੰਧਾਂ ਦੀਆਂ ਤਿਆਰੀਆਂ ਦੀ ਪ੍ਰਗਤੀ 'ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਚੋਣਾਂ ਨਾਲ ਸਬੰਧਿਤ ਸਾਰੇ ਕਾਰਜਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਲਈ ਪੂਰੇ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ।

ਮੀਟਿੰਗ ਦੌਰਾਨ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਵਧੀਕ ਡੀਜੀਪੀ-ਕਮ-ਰਾਜ ਪੁਲਿਸ ਨੋਡਲ ਅਫ਼ਸਰ ਮੁਹੰਮਦ ਫਾਰੂਕੀ, ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨਈਅਰ ਤੇ ਅਭਿਜੀਤ ਕਪਲਿਸ਼, ਜੁਆਇੰਟ ਮੁੱਖ ਚੋਣ ਅਧਿਕਾਰੀ ਸਕੱਤਰ ਸਿੰਘ ਬੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਨਗਰ ਨਿਗਮ ਦਾ ਵੱਡਾ Action! ਖੁੱਲ੍ਹੇ 'ਚ ਕੂੜਾ ਸਾੜਨ 'ਤੇ ਆਪਣੇ ਮੁਲਾਜ਼ਮ ਨੂੰ ਕੀਤਾ Suspend
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕੱਟੀ ਗਈ ਗਰੀਬੀ! 200 ਰੁਪਏ ਨੇ ਮਜ਼ਦੂਰ ਪਰਿਵਾਰ ਨੂੰ ਬਣਾਇਆ ਕਰੋੜਪਤੀ, ਜਾਣੋ ਪੂਰੀ ਕਹਾਣੀ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਕਹਿਰ ਓ ਰੱਬਾ! ਆਪਣੇ ਹੀ ਪੁੱਤ ਨੂੰ ਇੱਟਾਂ ਨਾਲ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ; ਲੋਕਾਂ 'ਚ ਫੈਲੀ ਦਹਿਸ਼ਤ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
ਸਕੂਲ ਬੱਸ ਡਰਾਈਵਰ ਦੀ ਲਾਪਰਵਾਹੀ, ਮਾਸੂਮਾਂ ਨੇ ਮਾਰੀਆਂ ਚੀਕਾਂ, ਪਰ ਫਿਰ ਵੀ ਨਹੀਂ ਰੁੱਕਿਆ...ਜਾਣੋ ਪੂਰਾ ਮਾਮਲਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
31 ਦਸੰਬਰ ਤੱਕ ਨਬੇੜ ਲਓ ਆਹ ਜ਼ਰੂਰੀ ਕੰਮ, ਸਰਕਾਰ ਵਾਰ-ਵਾਰ ਨਹੀਂ ਦੇਵੇਗੀ ਮੌਕਾ
Astrology: ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਸ਼ੁਰੂ ਹੋਏਗਾ ਗੋਲਡਨ ਟਾਈਮ, ਜਾਣੋ ਕਿਵੇਂ ਸਾਰੇ ਸੁਪਨੇ ਹੋਣਗੇ ਪੂਰੇ? ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਤਰੱਕੀ ਦਾ ਮਿਲੇਗਾ ਲਾਭ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਮੈਰਿਜ ਪੈਲੇਸ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ; ਡਰ ਦੇ ਮਾਰੇ ਇੱਧਰ-ਉੱਧਰ ਭੱਜੇ ਲੋਕ; ਫਿਰ...
T20 World Cup 2026: ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ 15 ਖਿਡਾਰੀ; ਜਾਣੋ ਕਿਸਦਾ ਨਾਮ ਟੀਮ 'ਚ ਸ਼ਾਮਲ...
ਟੀ-20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ! ਮੈਦਾਨ 'ਚ ਉਤਰਨਗੇ ਇਹ 15 ਖਿਡਾਰੀ; ਜਾਣੋ ਕਿਸਦਾ ਨਾਮ ਟੀਮ 'ਚ ਸ਼ਾਮਲ...
Embed widget