Electicity Rates Hike in Punjab: ਪੰਜਾਬ ਵਿਚ ਮਹਿੰਗੀ ਹੋਈ ਬਿਜਲੀ ! ਕੀ ਹੁਣ ਮਿਲੇਗੀ ਮੁਫ਼ਤ ਬਿਜਲੀ
Increase in Electricity Rates in Punjab : ਪੰਜਾਬ ਰਾਜ ਬਿਜਲੀ ਰੈਗਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਸਾਲ 2024-25 ਲਈ ਟੈਰਿਫ ਦਰਾਂ ਨਿਰਧਾਰਿਤ ਕਰਨ ਲਈ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਨਵੇਂ ਟੈਰਿਫ ਆਰਡਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
Increase in Electricity Rates in Punjab : ਪੰਜਾਬ ਰਾਜ ਬਿਜਲੀ ਰੈਗਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਸਾਲ 2024-25 ਲਈ ਟੈਰਿਫ ਦਰਾਂ ਨਿਰਧਾਰਿਤ ਕਰਨ ਲਈ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਨਵੇਂ ਟੈਰਿਫ ਆਰਡਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂਆਂ ਦਰਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਹੋਣਗੀਆਂ ਤੇ ਨਵੀਂਆਂ ਦਰਾਂ ਵਿਚ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਵਿਚ ਨਿਗੂਣਾ ਵਾਧਾ ਕਰਦਿਆਂ ਬਿਜਲੀ 10 ਤੋਂ 12 ਪੈਸੇ ਮਹਿੰਗੀ ਕੀਤੀ ਗਈ ਹੈ।
ਇਸ ਤਰੀਕੇ ਦਾ ਰਹਿਣ ਵਾਲਾ ਹੈ ਨਵਾਂ ਟੈਰੀਫ
ਜਾਰੀ ਕੀਤੇ ਗਏ ਟੈਰਿਫ ਆਰਡਰ ਮੁਤਾਬਕ ਘਰੇਲੂ ਖਪਤਕਾਰਾਂ ਲਈ 2 ਕਿੱਲੋ ਲੋਡ ਵਾਲੇ ਖਪਤਕਾਰਾਂ ਵਾਸਤੇ ਪਹਿਲੇ 100 ਯੂਨਿਟ ਲਈ ਦਰ ਪਹਿਲਾਂ ਵਾਲੀ 4.19 ਰੁਪਏ ਪ੍ਰਤੀ ਯੂਨਿਟ ਦੀ ਥਾਂ 4.29 ਰੁਪਏ ਪ੍ਰਤੀ ਯੂਨਿਟ ਹੋਵੇਗੀ। 101 ਤੋਂ 300 ਯੂਨਿਟ ਤੱਕ ਦੀ ਦਰ ਪਹਿਲਾਂ ਦੀ 6.64 ਰੁਪਏ ਦੀ ਥਾਂ 'ਤੇ 6.76 ਰੁਪਏ ਪ੍ਰਤੀ ਯੂਨਿਟ ਹੋਵੇਗੀ। 300 ਤੋਂ ਵੱਧ ਯੂਨਿਟ ਖਪਤ ਦੇ ਮਾਮਲੇ ਵਿਚ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਇਸੇ ਤਰੀਕੇ 2 ਤੋਂ 7 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਹੁਣ 4.44 ਰੁਪਏ ਦੀ ਥਾਂ 4.54 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਹੋਵੇਗੀ। 101 ਤੋਂ 300 ਯੂਨਿਟ ਤੱਕ 6.64 ਦੀ ਥਾਂ 6.76 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਹੋਵੇਗੀ। 300 ਤੋਂ ਉਪਰ ਦੀ ਦਰ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸੇ ਤਰੀਕੇ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਗੈਰ ਰਿਹਾਇਸ਼ੀ ਸਪਲਾਈ ਖਪਤਕਾਰਾਂ ਲਈ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਦੋਂ ਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ।
16 ਜੂਨ ਤੋਂ ਲਾਗੂ ਨਵੀਂ ਦਰ
ਨਵੀਆਂ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ। ਓਥੇ ਹੀ ਟਿਊਬਵੈੱਲ ਕੁਨੈਕਸ਼ਨ ਦੀਆਂ ਦਰਾਂ 'ਚ ਵੀ 15 ਪੈਸੇ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪਹਿਲਾਂ ਵਾਂਗ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।