CIA Encounter Mohali: ਮੋਹਾਲੀ 'ਚ ਪੁਲਿਸ ਐਨਕਾਊਂਟਰ, 2 ਗੈਂਗਸਟਰਾਂ ਤੇ ਪੁਲਿਸ ਵਿਚਾਲੇ ਗੋਲੀਬਾਰੀ, ਰਾਜਪੁਰਾ ਦਾ ਗੈਂਗਸਟਰ ਜ਼ਖਮੀ
Mohali CIA Police Encounter Update: ਪ੍ਰਿੰਸ 'ਤੇ ਮੋਹਾਲੀ, ਖਰੜ ਅਤੇ ਜ਼ੀਰਪੁਰ ਵਿੱਚ ਕਈ ਫੌਰਤੀਆਂ, ਲੁੱਟਾਂ ਖੋਹਾਂ, ਕਾਰ ਚੋਰੀ ਦੇ ਮਾਮਲੇ ਦਰਜ ਹਨ। ਜਿਸ ਦੀ ਭਾਲ ਵਿੱਚ ਪੁਲਿਸ ਲੱਗੀ ਹੋਈ ਸੀ। ਮੋਹਾਲੀ 'ਚ 28 ਨਵੰਬਰ ਨੂੰ ਲਾਂਡਰਾ ਰੋਡ
ਮੋਹਾਲੀ ਵਿੱਚ ਅੱਜ ਫਿਰ ਸਵੇਰੇ ਪੁਲਿਸ ਤੇ 2 ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇੱਥੇ ਦੋ ਗੈਂਗਸਟਰਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਘੇਰ ਲਿਆ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕੀਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ ਪ੍ਰਿੰਸ ਅਤੇ ਕਰਮਜੀਤ ਨਾਂਅ ਦੇ ਗੈਂਗਸਟਰ ਹਨ ਜਿਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫਾਇੰਗਰ ਸ਼ੁਰੂ ਕਰ ਦਿੱਤੀ। ਇਹ ਲਾਂਡਰਾ ਰੋਡ ਤੋਂ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ। ਪੁਲਿਸ ਨੇ ਇਹਨਾਂ ਨੁੰ ਰੁਕਣ ਲਈ ਕਿਹਾ ਪਰ ਇਹਨ ਨੇ ਕਾਰ ਭਜਾਅ ਲਈ ਤੇ ਫਾਇਰਿੰਗ ਵੀ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਨੂੰ ਦਿੱਤੀ ਚੇਤਾਵਨੀ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਪਿਛਲੇ ਦਸ ਦਿਨਾਂ ਵਿੱਚ ਛੇਵੇਂ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੂੰ ਗੈਂਗਸਟਰ ਪ੍ਰਿੰਸ ਕਈ ਮਾਮਲਿਆਂ ਵਿੱਚ ਲੋੜਿੰਦਾ ਸੀ। ਗੈਂਗਸਟਰ ਪ੍ਰਿੰਸ 'ਤੇ ਮੋਹਾਲੀ, ਖਰੜ ਅਤੇ ਜ਼ੀਰਪੁਰ ਵਿੱਚ ਕਈ ਫੌਰਤੀਆਂ, ਲੁੱਟਾਂ ਖੋਹਾਂ, ਕਾਰ ਚੋਰੀ ਦੇ ਮਾਮਲੇ ਦਰਜ ਹਨ। ਜਿਸ ਦੀ ਭਾਲ ਵਿੱਚ ਪੁਲਿਸ ਲੱਗੀ ਹੋਈ ਸੀ। ਮੋਹਾਲੀ 'ਚ 28 ਨਵੰਬਰ ਨੂੰ ਲਾਂਡਰਾ ਰੋਡ ਤੋਂ ਇਸ ਗੈਂਗਸਟਰ ਨੇ ਟੈਕਸੀ ਡਰਾਈਵਰ ਜਤਿੰਦਰ ਸਿੰਘ ਤੋਂ ਬੰਦੂਕ ਦੀ ਨੋਕ 'ਤੇ ਕਾਰ ਖੋਹ ਲਈ ਸੀ।
ਗੈਂਗਸਟਰ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਹੈ, ਪੁਲਿਸ ਕਈ ਦਿਨਾਂ ਤੋਂ ਉਸਦੀ ਭਾਲ ਕਰ ਰਹੀ ਸੀ। ਅੱਜ ਸਵੇਰੇ ਪੰਜਾਬ ਪੁਲਿਸ ਮੋਹਾਲੀ ਦੇ ਸੀਆਈਏ ਸਟਾਫ਼ ਨੂੰ ਇਸ ਦੀ ਜਾਣਕਾਰੀ ਲਾਂਡਰਾ ਰੋਡ 'ਤੇ ਹੋਣ ਦੀ ਮਿਲੀ ਸੀ। ਜਿਸ ਤੋਂ ਬਾਅਦ ਟਰੈਪ ਲਗਾਇਆ ਗਿਆ ਅਤੇ ਇਹਨਾਂ ਨੂੰ ਢੇਰ ਕਰ ਦਿੱਤਾ ਹੈ। ਗੋਲੀ ਲੱਗਣ ਨਾਲ ਪ੍ਰਿੰਸ ਜ਼ਖਮੀ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਪ੍ਰਿੰਸ ਤੇ ਉਸ ਦੇ ਸਾਥੀ ਨੂੰ ਰੋਕਣ ਦੇ ਲਈ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਹਨਾਂ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਆਪਣੀਆਂ ਗੱਡੀਆਂ ਇਹਨਾ ਮਗਰ ਲਗਾ ਲਈਆਂ। ਗੋਲੀਬਾਰੀ ਵਿੱਚ ਪ੍ਰਿੰਸ ਦੇ ਪੱਟ ਅਤੇ ਗੋਡੇ ਵਿੱਚ ਗੋਲੀ ਲੱਗੀ ਹੈ। ਫਿਲਹਾਲ ਪੁਲਿਸ ਨੇ ਦੋਵੇਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ।