ਆਪ ਵਿਧਾਇਕ ਬਲਬੀਰ ਸਿੰਘ ਸਣੇ ਪਰਿਵਾਰ ਦੋਸ਼ੀ ਕਰਾਰ, ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦਾ ਹਾਂ
ਰੋਪੜ ਦੀ ਮਾਣਯੋਗ ਅਦਾਲਤ ਨੇ ਮੈਨੂੰ ਮੇਰੀ ਧਰਮ ਪਤਨੀ ਤੇ ਮੇਰੇ ਬੇਟੇ ਨੂੰ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। 3 ਸਾਲ ਦੀ ਸਜ਼ਾ ਸੁਣਾਈ ਹੈ। ਅਸੀਂ ਅਦਾਲਤ ਦੇ ਫੈਸਲੇ ਦਾ ਤੇ ਕਨੂੰਨ ਦਾ ਸਤਿਕਾਰ ਕਰਦੇ ਹਾਂ।
ਚੰਡੀਗੜ੍ਹ : ਪਟਿਆਲਾ ਦਿਹਾਤੀ ਤੋਂ ਆਪ ਦੇ ਵਿਧਾਇਕ ਬਲਬੀਰ ਸਿੰਘ ਤੇ ਉਨ੍ਹਾਂ ਦੇ ਪਤਨੀ ਤੇ ਬੇਟੇ ਨੂੰ 11 ਸਾਲ ਦੇ ਬੱਚੇ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਉਨ੍ਹਾਂ ਨੇ ਫੇਸਬੁੱਕ ਪੋਸਟ ਸ਼ੇਅਰ ਕਰ ਕੇ ਦੱਸਿਆ ਕਿ ਰੋਪੜ ਦੀ ਮਾਣਯੋਗ ਅਦਾਲਤ ਨੇ ਮੈਨੂੰ ਮੇਰੀ ਧਰਮ ਪਤਨੀ ਤੇ ਮੇਰੇ ਬੇਟੇ ਨੂੰ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। 3 ਸਾਲ ਦੀ ਸਜ਼ਾ ਸੁਣਾਈ ਹੈ। ਅਸੀਂ ਅਦਾਲਤ ਦੇ ਫੈਸਲੇ ਦਾ ਤੇ ਕਨੂੰਨ ਦਾ ਸਤਿਕਾਰ ਕਰਦੇ ਹਾਂ। ਮੌਕੇ 'ਤੇ ਸਾਰੇ ਪਰਿਵਾਰ ਨੂੰ ਮਾਣਯੋਗ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ।
ਮੈਂ ਅਤੇ ਮੇਰਾ ਪਰਿਵਾਰ ਬਿਲਕੁਲ ਨਿਰਦੋਸ਼ ਹਾਂ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਉੱਚ ਅਦਾਲਤਾਂ ਤੋਂ ਸਾਨੂੰ ਇਨਸਾਫ਼ ਮਿਲੇਗਾ। ਪਟਿਆਲੇ ਅਤੇ ਪੰਜਾਬ ਦੇ ਲੋਕ ਮੈਨੂੰ ਅਤੇ ਮੇਰੇ ਜੀਵਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਦ ਸਮਾਜ ਵਿੱਚ ਸੁਧਾਰ ਕਰਨ ਦੇ ਰਸਤੇ ਤੇ ਤੁਰੇ ਸੀ ਤਾਂ ਇਹ ਗੱਲ ਸਪਸ਼ਟ ਸੀ ਕਿ ਇਸ ਰਸਤੇ ਤੇ ਕਈ ਤਸ਼ਦੱਦਾਂ ਦਾ ਸਾਹਮਣਾ ਕਰਨਾ ਪਏਗਾ। ਸਾਡੀ ਪਾਰਟੀ ਦੇ ਲੀਡਰਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਤੇ ਕਈ ਵਾਰ ਧੱਕੇ ਨਾਲ ਕਾਰਵਾਈ ਕੀਤੀ ਗਈ ਹੈ ਲੇਕਿਨ ਅੰਤ ਵਿੱਚ ਹਮੇਸ਼ਾ ਨਿਰਦੋਸ਼ ਸਾਬਿਤ ਹੋਏ ਹਨ।
ਬਹੁਤ ਸਾਰੇ ਸ਼ੁੱਭ ਚਿੰਤਕਾਂ, ਸਮਰਥਕਾਂ ਅਤੇ ਸਾਥੀਆਂ ਦੇ ਫੋਨ ਆ ਰਹੇ ਹਨ। ਆਪ ਸਾਰੇ ਚਿੰਤਤ ਹੋ। ਫ਼ਿਕਰ ਨਾ ਕਰੋ, ਸਭ ਠੀਕ ਹੋ ਜਾਏਗਾ। ਜਿਨਾ ਪਿਆਰ, ਸਤਿਕਾਰ ਅਤੇ ਸਮਰਥਨ ਤੁਸੀਂ ਦੇ ਰਹੇ ਹੋ, ਉਸ ਲਈ ਮੈਂ ਆਪ ਸਭ ਦਾ ਦਿਲੋਂ ਧੰਨਵਾਦੀ ਹਾਂ। ਮੇਰਾ ਸਾਰਾ ਜੀਵਨ ਲੋਕਾਂ ਲਈ ਸਮਰਪਿਤ ਰਿਹਾ ਹੈ ਅਤੇ ਅੱਗੇ ਵੀ ਸਮਰਪਿਤ ਰਹੇਗਾ।
ਰਾਜ ਸਭਾ ਚੋਣਾਂ: ਮੰਗਲਵਾਰ ਨੂੰ ਹੋਵੇਗਾ ਨੋਟੀਫਿਕੇਸ਼ਨ ਜਾਰੀ, 31 ਮਈ ਤਕ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ ਉਮੀਦਵਾਰ