ਪੜਚੋਲ ਕਰੋ

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

ਗਹਿਣੇ, ਲੋਕ ਜੀਵਨ ਵਿੱਚ ਵੰਨ-ਸੁਵੰਨੇ ਰੰਗ ਭਰਨ, ਹਾਰ-ਸ਼ਿੰਗਾਰ ਕਰਨ ਦਾ ਵਸੀਲਾ ਬਣਦੇ ਹਨ। ਪੁਰਾਤਨ ਪੰਜਾਬ ’ਚ ਔਰਤਾਂ ਸਿਰ ਤੋਂ ਪੈਰਾਂ ਤਕ ਲਗਪਗ ਹਰੇਕ ਅੰਗ ’ਤੇ ਗਹਿਣੇ ਪਹਿਨਦੀਆਂ ਸਨ। ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖ਼ੁਸ਼ਹਾਲੀ, ਪਿਆਰ-ਮੁਹੱਬਤ ਤੇ ਸੁਹਜ-ਤ੍ਰਿਪਤੀ ਆਦਿ ਦੇ ਪ੍ਰਗਟਾਅ ਦਾ ਪ੍ਰਤੀਕ ਹੈ।

ਰਮਨਦੀਪ ਕੌਰ ਦੀ ਪੇਸ਼ਕਸ਼

ਪੰਜਾਬੀ ਸ਼ੁਰੂ ਤੋਂ ਹੀ ਸੱਜਣ ਫੱਬਣ ਤੇ ਟੌਹਰ ਕੱਢਣ ਦੇ ਸ਼ੌਕੀਨ ਰਹੇ ਹਨ। ਸੋਹਣਾ ਦਿੱਸਣ ‘ਚ ਹਾਰ-ਸ਼ਿੰਗਾਰ ਵੱਡਮੁੱਲਾ ਯੋਗਦਾਨ ਪਾਉਂਦਾ ਹੈ। ਸੋਹਣਾ ਲੱਗਣ ਤੇ ਸੱਜਣ-ਫੱਬਣ ਲਈ ਅਨੇਕਾਂ ਕਿਸਮ ਦੇ ਗਹਿਣੇ ਘੜੇ ਗਏ ਹਨ। ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਪੈਰਾਂ ਚ ਪਾਏ ਜਾਣ ਵਾਲੇ ਗਹਿਣਿਆਂ ਤੋਂ ਲੈ ਕੇ ਸਿਰ ਦੇ ਗਹਿਣਿਆਂ ਤੱਕ ਦਾ ਜ਼ਿਕਰ ਆਉਂਦਾ ਹੈ।

ਗਹਿਣੇ, ਲੋਕ ਜੀਵਨ ਵਿੱਚ ਵੰਨ-ਸੁਵੰਨੇ ਰੰਗ ਭਰਨ, ਹਾਰ-ਸ਼ਿੰਗਾਰ ਕਰਨ ਦਾ ਵਸੀਲਾ ਬਣਦੇ ਹਨ। ਪੁਰਾਤਨ ਪੰਜਾਬ ’ਚ ਔਰਤਾਂ ਸਿਰ ਤੋਂ ਪੈਰਾਂ ਤਕ ਲਗਪਗ ਹਰੇਕ ਅੰਗ ’ਤੇ ਗਹਿਣੇ ਪਹਿਨਦੀਆਂ ਸਨ। ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖ਼ੁਸ਼ਹਾਲੀ, ਪਿਆਰ-ਮੁਹੱਬਤ ਤੇ ਸੁਹਜ-ਤ੍ਰਿਪਤੀ ਆਦਿ ਦੇ ਪ੍ਰਗਟਾਅ ਦਾ ਪ੍ਰਤੀਕ ਹੈ।

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

ਪੰਜਾਬੀ ਸੱਭਿਆਚਾਰ 'ਚ ਗਹਿਣਿਆਂ ਨੂੰ ਕਿੰਨੀ ਅਹਿਮੀਅਤ ਦਿੱਤੀ ਜਾਂਦੀ ਸੀ ਇਸ ਗੱਲ ਦਾ ਪ੍ਰਮਾਣ ਪੰਜਾਬੀ ਲੋਕ-ਗੀਤ ਤੇ ਲੋਕ ਬੋਲੀਆਂ ਤੋਂ ਮਿਲਦਾ ਹੈ ਕਿਉਂਕਿ ਪੰਜਾਬੀ ਲੋਕ ਗੀਤਾਂ ਤੇ ਲੋਕ ਬੋਲੀਆਂ 'ਚ ਗਹਿਣਿਆਂ ਦਾ ਉਚੇਚਾ ਜ਼ਿਕਰ ਆਉਂਦਾ ਹੈ। ਮਰਜਾਂ ਨਾਲੋਂ ਔਰਤਾਂ ਖਾਸ ਤੌਰ 'ਤੇ ਗਹਿਣਿਆਂ ਦੀਆਂ ਸ਼ੌਕੀਨ ਹੁੰਦੀਆਂ ਹਨ।

ਔਰਤਾਂ ਦੇ ਗਹਿਣਿਆਂ 'ਚ ਰਾਣੀ ਹਾਰ ਦੀ ਸਰਦਾਰੀ ਹੁੰਦੀ ਹੈ। ਇੱਥੇ ਸਭ ਤੋਂ ਪਹਿਲਾਂ ਜ਼ਿਕਰ ਗਲ 'ਚ ਪਾਉਣ ਵਾਲੇ ਗਹਿਣਿਆਂ ਦਾ ਕਰਦੇ ਹਾਂ।

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

ਗਲ ਦੇ ਗਹਿਣੇ: ਰਾਣੀ ਹਾਰ, ਜੁਗਨੀ, ਸਿੰਘ ਤਵੀਤੜੀਆਂ, ਬੁਗਤੀਆਂ, ਕੈਠੀਂ, ਹਸ, ਮਟਰਮਾਲਾ ਤੱਗਾ, ਹਮੇਲ (ਡੋਰੀ ਵਿਚ ਪੌਡ ਪਰੋਏ ਹੋਣ ਤਾਂ ਤੱਗਾ ਹੁੰਦਾ ਹੈ ਜਦਕਿ ਇਸ ਦੀ ਥਾਂ ਰੁਪਏ ਹੋਣਾ ਹਮੇਲ ਹੈ)।

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

ਇਨ੍ਹਾਂ ਗਹਿਣਿਆਂ 'ਚ ਰਾਣੀ ਹਾਰ ਦੀ ਸਰਦਾਰੀ ਮੰਨੀ ਜਾਂਦੀ ਹੈ। ਇਸ ਨੂੰ ਨੌਂ ਲੱਖਾ ਹਾਰ ਵੀ ਕਿਹਾ ਜਾਂਦਾ ਹੈ। ਇਹ ਡੋਰੀ ਵਾਲਾ ਨਹੀਂ ਬਲਕਿ ਸੋਨੇ ਦੀ ਕੁੰਡੇ ਵਾਲੀ ਚੇਨ ਵਾਲਾ ਹੁੰਦਾ ਜੋ ਸੋਨੇ ਦੀ ਸਾਦੀ ਜ਼ੰਜੀਰ ਵਾਂਗੂੰ ਬੰਦ ਹੁੰਦਾ। ਗਲੇ ਦੇ ਕੋਲੋਂ ਸੋਨੇ ਦੀ ਟੁਕੜੀ ਵਿੱਚੋਂ ਸੱਤ ਜਾਂ ਨੌਂ ਸੋਨੇ ਦੀਆਂ ਲੜੀਆਂ ਜੁੜੀਆਂ ਹੁੰਦੀਆਂ। ਦੋਵੇਂ ਪਾਸੇ ਬਰਾਬਰ ਦੂਰੀ ’ਤੇ ਫਿਰ ਸੋਨੇ ਦੀ ਚੌਰਸ ਜਾਂ ਆਇਤ ਆਕਾਰ ਟੁਕੜੀ ਨਾਲ ਇਹ ਜ਼ੰਜੀਰਾਂ ਆ ਜੁੜਦੀਆਂ ਅਤੇ ਉਸ ਦੇ ਥੱਲਿਓਂ ਭਾਵ ਦੂਜੇ ਸਿਰਿਓਂ ਫਿਰ ਸੋਨੇ ਦੀਆਂ ਜ਼ੰਜੀਰਾਂ ਜੁੜੀਆਂ ਹੁੰਦੀਆਂ। ਇਹ ਜ਼ੰਜੀਰਾਂ ਡੇਢ-ਦੋ ਇੰਚ ਦੇ ਕਰੀਬ ਲੰਮੀਆਂ ਹੁੰਦੀਆਂ। ਉਸ ਤੋਂ ਬਾਅਦ ਫਿਰ ਸੋਨੇ ਦੀ ਟੁਕੜੀ ਹੁੰਦੀ ਜਿਸ ਨੂੰ ਥੋੜ੍ਹੀ ਗੁਲਾਈ ਦਿੱਤੀ ਹੁੰਦੀ। ਗੋਲਾਈ ਵਾਲੀ ਟੁਕੜੀ ਨਾਲ ਵੀ ਜ਼ੰਜੀਰਾਂ ਹੁੰਦੀਆਂ ਜੋ ਹਾਰ ਦੇ ਵਿਚਕਾਰ ਢਲਵੀਂ ਜਿਹੀ ਸੋਨੇ ਦੀ ਪੱਟੀ ਨਾਲ ਜੁੜ ਜਾਂਦੀਆਂ। ਉਸ ਪੱਟੀ ਨੂੰ ਵੀ ਜ਼ਰਾ ਕੁ ਗੁਲਾਈ ਦਿੱਤੀ ਹੁੰਦੀ। ਇਸ ਪੱਟੀ ’ਤੇ ਖ਼ੂਬਸੂਰਤ ਚਿਤਾਈ ਹੁੰਦੀ ਅਤੇ ਇਸ ਨੂੰ ਮੋਤੀਆਂ ਦੀਆਂ ਛੋਟੀਆਂ ਛੋਟੀਆਂ ਲੜੀਆਂ ਲੱਗੀਆਂ ਹੁੰਦੀਆਂ ਜਾਂ ਨਗ-ਮੋਤੀ ਜੜੇ ਹੁੰਦੇ। ਹਾਰ ਦੀਆਂ ਜ਼ੰਜੀਰਾਂ ਵਿੱਚ ਵੀ ਕੋਈ ਮੋਤੀ ਪੁਆ ਲੈਂਦਾ।

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

ਅਸਲੀ ਰਾਣੀ ਹਾਰ ਜਾਂ ਨੌਂ ਲੱਖਾ ਹਾਰ ਘੱਟ ਤੋਂ ਘੱਟ ਦਸ-ਪੰਦਰਾਂ ਤੋਲੇ ਦਾ ਹੁੰਦਾ। ਪਰ ਸੱਤ ਜਾਂ ਨੌਂ ਜ਼ੰਜੀਰਾਂ ਦੀ ਥਾਂ ਤਿੰਨ ਜ਼ੰਜੀਰਾਂ ਤੇ ਘੱਟ ਲੰਬਾਈ ਰੱਖ ਕੇ ਘੱਟ ਚੌਰਸ ਟੁਕੜੀਆਂ ਬਣਾ ਕੇ ਵੀ ਕਈ ਲੋਕ ਰਾਣੀ ਹਾਰ ਬਣਵਾ ਲੈਂਦੇ ਹਨ। ਇਸ ਨੂੰ ਖਾਨਦਾਨੀ ਗਹਿਣਾ ਕਿਹਾ ਜਾਂਦਾ ਹੈ। ਲੋਕ ਗੀਤਾਂ ਤੇ ਬੋਲੀਆਂ 'ਚ ਰਾਣੀ ਹਾਰ ਦਾ ਜ਼ਿਕਰ ਕੁਝ ਇਸ ਤਰ੍ਹਾਂ ਆਇਆ ਹੈ।

‘‘ਕੀ ਕੁਛ ਲਿਆਇਆ ਵੀਰਾ ਵੇ, ਸੱਸ ਜੁ ਮੇਰੀ ਨੂੰ? ਕੀ ਕੁਛ ਲਿਆਇਆ ਵੀਰਾ ਵੇ, ਨਣਦੀ ਮੋਰ ਨੂੰ? ਘੱਗਰੀ ਲਿਆਇਆ ਸੱਸ ਜੁ ਤੇਰੀ ਨੂੰ ਨੌਂ ਲੱਖਾ ਹਾਰ ਕੁੜੀਏ ਨੀਂ ਨਣਦੀ ਮੋਰ ਨੂੰ…’’

ਰਾਣੀ ਹਾਰ ਤੋਂ ਇਲਾਵਾ ਵੀ ਗਲ ਦੇ ਗਹਿਣਿਆਂ ਦਾ ਜ਼ਿਕਰ ਬੋਲੀਆਂ 'ਚ ਕੁਝ ਇਸ ਤਰ੍ਹਾਂ ਆਉਂਦਾ ਹੈ:

'ਕੱਦ ਸਰ੍ਹੋਂ ਦੇ ਬੂਟੇ ਵਰਗਾ, ਤੁਰਦਾ ਨੀਵੀਆਂ ਪਾਕੇ ਬੜਾ ਮੋੜਿਆ ਨਾ ਮੁੜਿਆ, ਮੈਂ ਵੇਖ ਲਿਆ ਸਮਝਾ ਕੇ ਸਈਓ ਨੀ ਮੁੰਡਾ ਰੱਖਣਾ ਪਿਆ, ਮੈਨੂੰ ਗਲ ਦਾ ਹਾਰ ਬਣਾ ਕੇ'

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

ਔਰਤਾਂ ਦੇ ਗਲ ਦੇ ਗਹਿਣਿਆਂ ਤੋਂ ਇਲਾਵਾ ਨੱਕ 'ਚ ਪਾਉਣ ਵਾਲੇ ਵੀ ਖਾਸ ਗਹਿਣੇ ਹੁੰਦੇ ਹਨ:

ਕੋਕਾ ਜਾਂ ਲੌਂਗ, ਤੀਲੀ, ਮੇਖ, ਮਛਲੀ, ਨੱਥ

ਬੇਸ਼ੱਕ ਸਮੇਂ ਦੇ ਨਾਲ ਵਖਰੇਵਾਂ ਆ ਰਿਹਾ ਹੈ ਤੇ ਅਜੋਕੇ ਦੌਰ ਦੀਆਂ ਕੁੜੀਆਂ ਨੱਕ ਵਿਨ੍ਹਾਉਣ ਦਾ ਓਨਾ ਸ਼ੌਕ ਨਹੀਂ ਰੱਖਦੀਆਂ ਜਿੰਨ੍ਹਾਂ ਕਿ ਪਹਿਲੇ ਸਮਿਆਂ 'ਚ ਹੁੰਦਾ ਸੀ। ਨੱਕ ਦੇ ਗਹਿਣੇ ਵੀ ਬੋਲੀਆਂ ਦਾ ਸ਼ਿੰਗਾਰ ਬਣਦੇ ਹਨ:

'ਸੁਣ ਨੀ ਕੁੜੀਏ ਮਛਲੀ ਵਾਲੀਏ, ਮਛਲੀ ਨਾ ਲਿਸ਼ਕਾਈਏ ਜਿੱਥੇ ਬੈਠੇ ਚਾਚੇ ਤਾਏ ਨੀਵੀਂ ਪਾ ਲੰਘ ਜਾਈਏ ਧਰਮੀ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ'

ਜਾਂ

'ਗਲਗਲ ਵਰਗੀ ਨਾਰ ਸੁਣੀਂਦੀ ਝਾਂਜਰ ਨੂੰ ਛਣਕਾਵੇ ਧਰਤੀ ਨੱਚੇ, ਅੰਬਰ ਨੱਚੇ ਨੈਣ ਜਦੋਂ ਮਟਕਾਵੇ ਬਈ ਲੰਮਾ ਲੰਮਾ ਲਹਿਰਾ ਲੈਕੇ ਪਤਲਾ ਲੱਕ ਹਿਲਾਵੇ ਨੱਚਦੀ ਮੇਲਣ ਦਾ ਲੌਂਗ ਬੋਲੀਆਂ ਪਾਵੇ'

ਤੀਲੀ: ਮੁਟਿਆਰਾਂ ਨੱਕ ਵਿੱਚ ਤੀਲੀ ਬਹੁਤ ਹੀ ਚਾਅ ਨਾਲ ਪਹਿਨਦੀਆਂ ਸਨ। ਤੀਲੀ ਅਸਲ ਵਿੱਚ ਇੱਕ ਬਾਰੀਕ ਮੇਖ-ਨੁਮਾ ਗਹਿਣਾ ਹੁੰਦਾ ਸੀ, ਜਿਸ 'ਤੇ ਇੱਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ।

ਇਸ ਬਾਬਤ ਮਸ਼ਹੂਰ ਬੋਲੀ ਹੈ:

'ਤੀਲੀ ਲੌਂਗ ਦਾ ਮੁਕੱਦਮਾ ਭਾਰੀ, ਥਾਣੇਦਾਰਾ ਸੋਚ ਕੇ ਕਰੀ'

ਲੌਂਗ: ਇਹ ਪੰਜਾਬਣਾ ਦਾ ਮਸ਼ਹੂਰ ਗਹਿਣਾ ਰਿਹਾ ਹੈ। ਇਸ ਬਾਬਤ ਗੀਤ ਵੀ ਮਸ਼ਹੂਰ ਹੋਇਆ.....

'ਚੀਰੇ ਵਾਲਿਆ ਵੇਖਦਾ ਆਈਂ ਵੇ, ਮੇਰਾ ਲੌਂਗ ਗਵਾਚਾ'

ਨੱਥ: ਆਪਣੇ ਸਮੇਂ ਦੇ ਇਸ ਮਸ਼ਹੂਰ ਗਹਿਣੇ ਦੀ ਅੱਜ ਵੀ ਸਰਦਾਰੀ ਹੈ। ਕੁੜੀਆਂ ਆਪਣੇ ਵਿਆਹ ਵੇਲੇ ਬਹੁਤ ਹੀ ਚਾਅ ਨਾਲ ਨੱਥ ਪਹਿਣਦੀਆਂ ਹਨ।

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

'ਇੱਥੇ ਮੇਰੀ ਨੱਥ ਡਿੱਗ ਪਈ, ਨਿਉਂ ਕੇ ਚੁੱਕੀ ਜਵਾਨਾਂ'

ਮੱਛਲੀ: ਨੱਕ ਦੀਆਂ ਦੋਵਾਂ ਨਾਸਾਂ ਦੇ ਵਿਚਾਲੇ ਦੀ ਹੱਡੀ ਦੇ ਪਹਿਨੀ ਜਾਂਦੀ ਸੀ।

ਕੰਨ੍ਹ ਦੇ ਗਹਿਣੇ: ਕਾਂਟੇ, ਬੁੰਦੇ, ਪਿੱਪਲ ਪੱਤੀਆਂ, ਲੋਟਣ, ਸੋਨ ਚਿੜੀਆਂ, ਤੁੰਗਲ, ਮੁਰਕੀਆਂ, ਝਾਲੇ, ਕੋਕਰੂ, ਡੰਡੀ ਝੁਮਕੀ

ਹਰ ਇਲਾਕੇ ਦੇ ਹਿਸਾਬ ਨਾਲ ਕਈ ਵਾਰ ਗਹਿਣਿਆਂ ਦੇ ਨਾਵਾਂ ਚ ਥੋੜਾ ਬਹੁਤ ਫਰਕ ਸੁਭਾਵਿਕ ਹੈ। ਇਸੇ ਤਰ੍ਹਾਂ ਗਹਿਣੇ ਇਲਾਕੇ ਦੇ ਹਿਸਾਬ ਨਾਲ ਪ੍ਰਚੱਲਤ ਵੀ ਹੁੰਦੇ ਹਨ ਜਿਵੇਂ ਕਿ ਮਾਝੇ ਵੱਲ ਜੁਗਨੀ ਦਾ ਇਕ ਵੇਲੇ ਬਹੁਤ ਰਿਵਾਜ਼ ਆਇਆ ਸੀ।

ਤੁੰਗਲ: ਗੋਲ ਚੁੜੀਆਂ ਵਾਂਗ ਪਲੇਨ ਹੁੰਦੇ ਹਨ।

ਪਿੱਪਲ ਪੱਤੀਆਂ: ਇਹ ਔਰਤਾਂ ਦਾ ਮਨਪਸੰਦ ਗਹਿਣਿਆਂ ਚੋਂ ਇਕ ਹੈ। ਗੋਲ ਡੰਡੀਆਂ ਤੇ ਹੇਠਾਂ ਪਿੱਪਲ ਦੇ ਪੱਤਿਆਂ ਵਰਗੀਆਂ ਪੱਤੀਆਂ ਲਮਕਾਈਆਂ ਹੁੰਦੀਆਂ ਹਨ ਇਸ ਲਈ ਇਨ੍ਹਾਂ ਨੂੰ ਪਿੱਪਲ ਪੱਤੀਆਂ ਕਿਹਾ ਜਾਂਦਾ ਹੈ। ਅੱਜ ਵੀ ਅੱਦਖੜ ਉਮਰ ਦੀਆਂ ਔਰਤਾਂ ਪਿੰਡਾਂ ਚ ਪਿੱਪਲ ਪੱਤੀਆਂ ਪਹਿਣਦੀਆਂ ਹਨ।

ਪੰਜਾਬ ਦੇ ਅੰਗ-ਸੰਗ: (16) ਕਦੇ ਪੰਜਾਬਣਾਂ ਇੰਝ ਕੱਢਦੀਆਂ ਸੀ ਟੌਹਰ

'ਕੱਠੀਆ ਹੋ ਕੇ ਆਈਆਂ ਗਿਧੇ ਵਿਚ , ਆਈਆਂ ਪਟੋਲਾ ਬਣਕੇ , ਬਈ ਕੰਨਾਂ ਦੇ ਵਿਚ ਪਿੱਪਲ ਪੱਤੀਆਂ ,ਗਲ ਵਿਚ ਗਾਨੀ ਚਮਕੇ , ਘੱਗਰੇ ਵੀਹ ਗਜ ਦੇ ਵੇਖ ਸ਼ੁਕੀਨਾ ਖੜਕੇ'

ਕੋਕਰੂ: ਕੋਕਰੂ ਕੰਨ ਦੀ ਗਲੀ ਦੇ ਬਾਹਰਲੇ ਵਧਵੇਂ ਭਾਗ ਵਿੱਚ ਪਹਿਨੇ ਜਾਂਦੇ ਸਨ।

ਗਹਿਣਿਆਂ ਦੀ ਪੰਜਾਬੀ ਸਮਾਜ ਵਿਚ ਪੂਰੀ ਸਰਦਾਰੀ ਸੀ। ਅੱਜ ਵੀ ਕਿਸੇ ਘਰ ਦੇ ਰਿਜਕ ਜਾਂ ਅਮੀਰੀ ਦਾ ਅੰਦਾਜ਼ਾ ਗਹਿਣਿਆਂ ਤੋਂ ਲਾਇਆ ਜਾਂਦਾ ਹੈ। ਪੰਜਾਬੀ ਦੇ ਕਈ ਅਖਾਣਾਂ ਵਿੱਚ ਵੀ ਗਹਿਣਿਆਂ ਦਾ ਜ਼ਿਕਰ ਆਉਂਦਾ ਹੈ ਜਿਵੇਂ ਕਿ

‘ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ’

‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ’

‘ਸਾਵਣ ਗਿਆ ਸੁੱਕਾ ਤੇ ਭਾਦੋਂ ਕੀਤੀ ਦਇਆ, ਸੋਨੇ ਦਾ ਘੜਾਉਂਦੀ ਸੀ ਰੁਪੇ ਦਾ ਵੀ ਗਿਆ’

ਟਾਪ ਹੈਡਲਾਈਨ

Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਆਪ' 'ਚ ਅਸਤੀਫ਼ਿਆਂ ਦੀ ਲੱਗੀ ਝੜ੍ਹੀ, ਇੱਕ ਹੋਰ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...
ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਸੰਯੁਕਤ ਸਕੱਤਰ ਨੇ ਵੀ ਅਸਤੀਫਾ ਦਿੱਤਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget