(Source: ECI/ABP News)
ਬੇਅਦਬੀ ਤੇ ਗੋਲ਼ੀਕਾਂਡ ਦੀ ਬਰਸੀ ਮੌਕੇ ਚੜ੍ਹੇਗਾ ਪੰਜਾਬ ਦਾ ਪਾਰਾ, 7 ਤੋਂ 14 ਅਕਤੂਬਰ ਤੱਕ ਰੋਸ ਦਾ ਐਲਾਨ
ਫਰੀਦਕੋਟ: ਪੰਜਾਬ ਏਕਤਾ ਪਾਰਟੀ ਦੇ ਮੁਖੀ ਤੇ ਪੰਜਾਬ ਜਮਹੂਰੀ ਗਠਜੋੜ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੀਆਂ ਭਾਈਵਾਲ ਪਾਰਟੀਆਂ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਅਕਤੂਬਰ, 2015 'ਚ ਹੋਏ ਗੋਲੀਕਾਂਡ ਤੇ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਬਰਸੀ ਮੌਕੇ ਰੋਸ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
![ਬੇਅਦਬੀ ਤੇ ਗੋਲ਼ੀਕਾਂਡ ਦੀ ਬਰਸੀ ਮੌਕੇ ਚੜ੍ਹੇਗਾ ਪੰਜਾਬ ਦਾ ਪਾਰਾ, 7 ਤੋਂ 14 ਅਕਤੂਬਰ ਤੱਕ ਰੋਸ ਦਾ ਐਲਾਨ faridkot khehra announced ros diharha from 7 to 14 oct ਬੇਅਦਬੀ ਤੇ ਗੋਲ਼ੀਕਾਂਡ ਦੀ ਬਰਸੀ ਮੌਕੇ ਚੜ੍ਹੇਗਾ ਪੰਜਾਬ ਦਾ ਪਾਰਾ, 7 ਤੋਂ 14 ਅਕਤੂਬਰ ਤੱਕ ਰੋਸ ਦਾ ਐਲਾਨ](https://static.abplive.com/wp-content/uploads/sites/5/2018/07/28090726/sukhpal-khehra.jpg?impolicy=abp_cdn&imwidth=1200&height=675)
ਫਰੀਦਕੋਟ: ਪੰਜਾਬ ਏਕਤਾ ਪਾਰਟੀ ਦੇ ਮੁਖੀ ਤੇ ਪੰਜਾਬ ਜਮਹੂਰੀ ਗਠਜੋੜ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੀਆਂ ਭਾਈਵਾਲ ਪਾਰਟੀਆਂ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਅਕਤੂਬਰ, 2015 'ਚ ਹੋਏ ਗੋਲੀਕਾਂਡ ਤੇ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਬਰਸੀ ਮੌਕੇ ਰੋਸ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਖਹਿਰਾ ਨੇ ਲੋਕਾਂ ਨੂੰ 7 ਤੋਂ 14 ਅਕਤੂਬਰ ਤੱਕ ਪੂਰਾ ਹਫਤਾ ਆਪਣੇ ਘਰਾਂ 'ਤੇ ਕਾਲੇ ਝੰਡੇ ਲਾਉਣ ਤੇ 14 ਅਕਤੂਬਰ ਨੂੰ ਬਰਗਾੜੀ ਵਿਖੇ ਮਨਾਏ ਜਾ ਰਹੇ ਬਰਸੀ ਸਮਾਗਮਾਂ ਵਿੱਚ ਆਪਣੇ ਵਾਹਨਾਂ 'ਤੇ ਕਾਲੇ ਝੰਡੇ ਲਾ ਕੇ, ਸਿਰ 'ਤੇ ਕਾਲੀਆ ਦਸਤਾਰਾਂ ਸਜਾ ਕੇ ਤੇ ਕਾਲੀਆ ਪੱਟੀਆਂ ਬੰਨ੍ਹ ਕੇ ਵੱਡੀ ਗਿਣਤੀ ਵਿੱਚ ਬਰਗਾੜੀ ਪੁੱਜਣ ਜੀ ਅਪੀਲ ਕੀਤੀ।
ਖਹਿਰਾ ਨੇ ਮੰਗਲਵਾਰ ਨੂੰ ਫਰੀਦਕੋਟ ਵਿੱਚ ਗਠਜੋੜ ਦੇ ਆਗੂਆਂ ਨਾਲ ਵਿਸ਼ੇਸ ਮੀਟਿੰਗ ਕੀਤੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ 7 ਤੋਂ 14 ਅਕਤੂਬਰ ਤੱਕ ਰੋਸ ਦਿਹਾੜਾ ਮਨਾਉਣ ਦਾ ਐਲਾਨ ਕੀਤਾ। ਇਸ ਵਿੱਚ ਉਨ੍ਹਾਂ ਸਭ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਜਿਸ ਵੀ ਸ਼ਖ਼ਸ ਦੇ ਦਿਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪ੍ਰਤੀ ਰੋਸ ਹੈ, ਉਹ ਆਪਣੇ ਘਰ 'ਤੇ ਕਾਲਾ ਝੰਡਾ ਲਾ ਕੇ ਆਪਣਾ ਰੋਸ ਜ਼ਾਹਰ ਕਰਨ ਤੇ 14 ਅਕਤੂਬਰ ਨੂੰ ਬਰਗਾੜੀ ਦੇ ਖੇਡ ਸਟੇਡੀਅਮ ਵਿੱਚ ਮਨਾਏ ਜਾ ਰਹੇ ਬਰਸੀ ਸਮਾਗਮ 'ਚ ਕਾਲੀਆਂ ਦਸਤਾਰਾਂ, ਕਾਲੀਆ ਪੱਟੀਆਂ ਤੇ ਆਪਣੇ ਵਾਹਨਾਂ 'ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕਰਦੇ ਹੋਏ ਪੁੱਜਣ।
ਜ਼ਿਮਨੀ ਚੋਣਾਂ ਬਾਰੇ ਬਾਰੇ ਬੋਲਦਿਆ ਉਨ੍ਹਾਂ ਕਿਹਾ ਕਿ ਵੈਸੇ ਤਾਂ ਚੋਣਾਂ ਕੋਈ ਬਹੁਤਾ ਫਾਇਦਾ ਨਹੀਂ। ਇਹ ਗੈਰ ਜ਼ਰੂਰੀ ਚੋਣਾਂ ਹਨ। ਇਨ੍ਹਾਂ ਵਿੱਚ ਸਰਕਾਰ ਸਰਕਾਰੀ ਮਸ਼ੀਨਰੀ ਤੇ ਅਮਲੇ ਦੀ ਖੁੱਲ੍ਹ ਕੇ ਦੁਰਵਰਤੋਂ ਕਰੇਗੀ। ਫਿਰ ਵੀ ਪੀਡੀਏ ਵੱਲੋਂ ਸਾਂਝੇ ਤੌਰ 'ਤੇ ਆਪਣੇ ਉਮੀਦਵਾਰ ਉਤਾਰੇ ਗਏ ਹਨ। ਆਪਣੇ ਅਸਤੀਫੇ ਬਾਰੇ ਉਨ੍ਹਾਂ ਕਿਹਾ ਕਿ ਵਿਰੋਧੀਆ ਦਾ ਕੰਮ ਹੈ ਉਨ੍ਹਾਂ ਨੂੰ ਭੰਡਣਾਂ ਪਰ ਉਹ ਸਪੀਕਰ ਨੂੰ ਮਿਲ ਕੇ ਆਪਣਾ ਜਵਾਬ ਦੇਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)