(Source: ECI/ABP News)
ਨੌਜਵਾਨ ਕਿਸਾਨ ਨਵਦੀਪ ਜਲਬੇੜਾ ਜ਼ਮਾਨਤ ‘ਤੇ ਹੋਇਆ ਰਿਹਾਅ, ਕਿਸਾਨਾਂ ਨੇ ਧਰਨਾ ਕੀਤਾ ਰੱਦ
Water Canon Boy Navdeep: ਕਿਸਾਨ ਨਵਦੀਪ ਸਿੰਘ ਦੀ ਰਿਹਾਈ ਤੋਂ ਬਾਅਦ ਅੰਬਾਲਾ ਵਿੱਚ ਕਿਸਾਨਾਂ ਦਾ ਧਰਨਾ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਬੀਤੀ ਰਾਤ ਕਰੀਬ 11.30 ਵਜੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
![ਨੌਜਵਾਨ ਕਿਸਾਨ ਨਵਦੀਪ ਜਲਬੇੜਾ ਜ਼ਮਾਨਤ ‘ਤੇ ਹੋਇਆ ਰਿਹਾਅ, ਕਿਸਾਨਾਂ ਨੇ ਧਰਨਾ ਕੀਤਾ ਰੱਦ Farmer Naavdep Jalbera get bail from jail ਨੌਜਵਾਨ ਕਿਸਾਨ ਨਵਦੀਪ ਜਲਬੇੜਾ ਜ਼ਮਾਨਤ ‘ਤੇ ਹੋਇਆ ਰਿਹਾਅ, ਕਿਸਾਨਾਂ ਨੇ ਧਰਨਾ ਕੀਤਾ ਰੱਦ](https://feeds.abplive.com/onecms/images/uploaded-images/2024/07/17/d36535b2cd580ea0cb790db78265eabb1721191279314647_original.png?impolicy=abp_cdn&imwidth=1200&height=675)
Water Canon Boy Navdeep: ਕਿਸਾਨ ਨਵਦੀਪ ਸਿੰਘ ਦੀ ਰਿਹਾਈ ਤੋਂ ਬਾਅਦ ਅੰਬਾਲਾ ਵਿੱਚ ਕਿਸਾਨਾਂ ਦਾ ਧਰਨਾ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਬੀਤੀ ਰਾਤ ਕਰੀਬ 11.30 ਵਜੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਕੱਲ ਕਿਸਾਨਾਂ ਵੱਲੋਂ ਨਵਦੀਪ ਜਲਵੇੜਾ ਦੇ ਹੱਕ ਵਿੱਚ ਅੰਬਾਲਾ ਵਿਖੇ ਵੱਡਾ ਇਕੱਠ ਰੱਖਿਆ ਗਿਆ ਸੀ। ਇਸ ਦੌਰਾਨ ਬੀਤੇ ਦਿਨੀਂ ਨਵਦੀਪ ਸਿੰਘ ਜਲਵੇੜਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਮਾਰਚ ਵਿੱਚ ਹਰਿਆਣਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ
ਦੱਸ ਦਈਏ ਕਿ ਨਵਦੀਪ ਸਿੰਘ ਜਲਬੇੜਾ ਨੂੰ ਇਸ ਸਾਲ ਮਾਰਚ ਵਿੱਚ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਕਰੀਬ ਪੰਜ ਮਹੀਨੇ ਜੇਲ੍ਹ ਵਿੱਚ ਰਿਹਾ। ਮੰਗਲਵਾਰ ਨੂੰ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਸੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਸਨ। ਨਵਦੀਪ ਨੂੰ ਜੇਲ੍ਹ ਤੋਂ ਘਰ ਲਿਆਉਣ ਲਈ ਉਸ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪੁੱਜੇ ਹੋਏ ਸਨ।
ਕਿਸਾਨਾਂ ਨੇ ਅੱਜ ਅੰਬਾਲਾ ਐਸਪੀ ਦਫਤਰ ਦਾ ਘਿਰਾਓ ਕਰਨਾ ਸੀ, ਪਰ ਉਸ ਤੋਂ ਪਹਿਲਾਂ ਨਵਦੀਪ ਨੂੰ ਮਿਲੀ ਜ਼ਮਾਨਤ
ਇਸ ਦੇ ਨਾਲ ਹੀ ਹੁਣ ਕਿਸਾਨ ਅੰਬਾਲਾ ‘ਚ SP ਦਫਤਰ ਦਾ ਘਿਰਾਓ ਨਹੀਂ ਕਰਨਗੇ। ਪ੍ਰਦਰਸ਼ਨ ਦੀ ਥਾਂ ਉਹ ਵਿਕਟਰੀ ਮਾਰਚ ਕਰਨਗੇ। ਇਹ ਵਿਕਟਰੀ ਮਾਰਚ ਅੰਬਾਲਾ ਤੋਂ ਸ਼ੰਭੂ ਬਾਰਡਰ ਤੱਕ ਕੱਢਿਆ ਜਾਵੇਗਾ। ਦਰਅਸਲ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜਲਬੇੜਾ ਦੀ ਰਿਹਾਈ ਲਈ 17 ਜੁਲਾਈ ਦਿਨ ਬੁੱਧਵਾਰ ਨੂੰ ਅੰਬਾਲਾ ਦੇ ਐਸਪੀ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਸੀ ਪਰ ਇਸ ਤੋਂ ਇੱਕ ਦਿਨ ਪਹਿਲਾਂ ਨਵਦੀਪ ਜਲਬੇੜਾ ਨੂੰ ਜ਼ਮਾਨਤ ਮਿਲ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)