ਪੜਚੋਲ ਕਰੋ

ਕਿਸਾਨ ਫਿਰ ਭੜਕੇ, ਟੋਲ ਪਲਾਜਿਆਂ ਤੋਂ ਧਰਨੇ ਚੁੱਕਣ ਤੋਂ ਇਨਕਾਰ

ਕਿਸਾਨ ਇੱਕ ਵਾਰ ਫਿਰ ਔਖੇ ਹੋ ਗਏ ਹਨ। ਉਨ੍ਹਾਂ ਨੇ ਟੋਲ ਪਲਾਜਿਆਂ ਤੋਂ ਧਰਨਾ ਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਟੋਲ ਦੇ 40 ਫੀਸਦੀ ਤਕ ਰੇਟ ਵਧਾਏ ਜਾਣ ਦੇ ਖਦਸ਼ੇ ਦੇ ਚੱਲਦਿਆਂ ਇਹ ਫੈਸਲਾ ਲਿਆ ਹੈ।

ਲੁਧਿਆਣਾ/ਅੰਮ੍ਰਿਤਸਰ: ਕਿਸਾਨ ਇੱਕ ਵਾਰ ਫਿਰ ਔਖੇ ਹੋ ਗਏ ਹਨ। ਉਨ੍ਹਾਂ ਨੇ ਟੋਲ ਪਲਾਜਿਆਂ ਤੋਂ ਧਰਨਾ ਨਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਟੋਲ ਦੇ 40 ਫੀਸਦੀ ਤਕ ਰੇਟ ਵਧਾਏ ਜਾਣ ਦੇ ਖਦਸ਼ੇ ਦੇ ਚੱਲਦਿਆਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਜਿੰਨਾਂ ਚਿਰ ਪਹਿਲਾਂ ਵਾਲੇ ਪਰਚੀ ਦੇ ਰੇਟ ਲਾਗੂ ਨਹੀਂ ਹੁੰਦੇ, ਟੋਲ ਪਲਾਜੇ ਖਾਲੀ ਨਹੀਂ ਕੀਤੇ ਜਾਣਗੇ।

ਕਿਸਾਨ ਲੀਡਰ ਹਰਜਿੰਦਰ ਸਿੰਘ ਟਾਂਡਾ ਨੇ ਦੱਸਿਆ ਕਿ ਭਾਵੇਂਕਿ ਕੰਪਨੀ ਨੇ ਰੇਟ ਸੂਚੀ ਨਹੀਂ ਲਾਈ ਪਰ ਸਾਡੇ ਕੋਲ ਪੱਕੀ ਜਾਣਕਾਰੀ ਹੈ ਕਿ ਕੰਪਨੀ ਨੇ 40 ਫੀਸਦੀ ਤਕ ਰੇਟ ਵਧਾ ਦਿੱਤੇ ਹਨ ਜੋ ਬਿਲਕੁੱਲ ਬਰਦਾਸ਼ਤ ਨਹੀਂ ਹੋਣਗੇ। ਟਾਂਡਾ ਨੇ ਕਿਹਾ ਕਿ ਜੇਕਰ ਅੱਜ ਕੰਪਨੀ ਵੱਧ ਰੇਟ ਲਾਗੂ ਕਰਦੀ ਹੈ ਤਾਂ ਲੋਕਾਂ 'ਤੇ ਬੋਝ ਪਵੇਗਾ ਤੇ ਲੋਕਾਂ ਦੀਆਂ ਨਜਰਾਂ 'ਚ ਅਸੀਂ ਦੋਸ਼ੀ ਹੋਵਾਂਗੇ ਜੋ ਬਿਲਕੁੱਲ ਬਰਦਾਸ਼ਤ ਨਹੀਂ ਹੋਵੇਗਾ।

ਕਿਸਾਨ ਆਗੂ ਨਿਰਵੈਲ ਸਿੰਘ ਡਾਲੇਕੇ ਨੇ ਕਿਹਾ ਕਿ ਕੰਪਨੀ/ਸਰਕਾਰ ਸਾਨੂੰ ਭਰੋਸਾ ਦੇਵੇ ਕਿ ਰੇਟ ਨਹੀਂ ਵਧਾਏ ਜਾਣਗੇ ਤਾਂ ਅਸੀਂ ਵਿਚਾਰ ਕਰਾਂਗੇ। ਫਿਲਹਾਲ ਅੱਜ ਟੋਲ ਪਲਾਜੇ ਖਾਲੀ ਨਹੀਂ ਹੋਣਗੇ ਤੇ ਧਰਨੇ ਜਾਰੀ ਰਹਿਣਗੇ। ਜੰਡਿਆਲਾ ਗੁਰੂ 'ਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ।

ਲਾਡੋਵਾਲ ਟੌਲ ਪਲਾਜ਼ਾ ਉਪਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕੀਤਾ ਐਲਾਨ ਨਹੀਂ ਖੋਲੇ ਜਾਣਗੇ ਟੋਲ ਪਲਾਜ਼ਾ । । ਕਿਹਾ ਕਿ ਕਈ ਟੋਲ ਪਲਾਜ਼ਿਆਂ ਉਪਰ ਵਧਾਏ ਗਏ ਨੇ ਬਹੁਤ ਜ਼ਿਆਦਾ ਰੇਟ । ਉੱਥੇ ਹੀ ਟੋਲ ਪਲਾਜ਼ਾ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਨ ਪੂਰੀਆਂ ਤਿਆਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਕੀਤਾ ਜਾਵੇਗਾ ਮਸਲਾ ਹੱਲ।

ਦੱਸ ਦਈਏ ਕਿ ਕਿਸਾਨੀ ਅੰਦੋਲਨ ਜਿੱਤ ਨਾਲ ਸਮਾਪਤ ਹੋ ਚੁੱਕਾ ਹੈ ਤੇ ਕਿਸਾਨਾਂ ਵੱਲੋਂ 15 ਦਸੰਬਰ ਨੂੰ ਟੋਲ ਪਲਾਜ਼ਿਆਂ ਉਪਰੋਂ ਵੀ ਆਪਣੇ ਧਰਨੇ ਚੁੱਕਣ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ਉਪਰ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਉਗਰਾਹਾਂ ਜਥੇਬੰਦੀ ਦੇ ਐਲਾਨ ਤੋਂ ਬਾਅਦ 32 ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਹੈ ਕੀ ਅਗਲੇ ਨਿਰਦੇਸ਼ਾਂ ਤੱਕ ਟੋਲ ਪਲਾਜਾ ਤੋਂ ਧਰਨੇ ਨਹੀਂ ਚੁੱਕੇ ਜਾਣਗੇ।

ਹਰਮੀਤ ਸਿੰਘ ਕਾਦੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸਾਨੀ ਅੰਦੋਲਨ ਨੂੰ ਜਿੱਤ ਚੁੱਕੇ ਹਨ ਤੇ 15 ਦਸੰਬਰ ਨੂੰ ਟੋਲ ਪਲਾਜ਼ੇ ਹੈ ਉਪਰੋਂ ਧਰਨੇ ਚੁੱਕਣ ਦਾ ਐਲਾਨ ਕੀਤਾ ਗਿਆ ਸੀ ਪਰ ਟੋਲ ਪਲਾਜਾ ਪ੍ਰਬੰਧਕਾਂ ਵੱਲੋਂ ਕਈ ਜਗ੍ਹਾ ਉਪਰ ਰੇਟ ਡੇਢ ਗੁਣਾ ਕਰ ਦਿੱਤੇ ਗਏ ਹਨ। ਇਸ ਨੂੰ ਦੇਖਦੇ ਹੋਏ ਅਜੇ ਟੋਲ ਪਲਾਜ਼ੇ ਖਾਲੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਟੋਲ ਪਲਾਜਾ ਮੈਨੇਜਮੈਂਟ ਨੂੰ 24 ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਵਧਾਏ ਰੇਟ ਵਾਪਸ ਲੈ ਲੈਣ। ਉਨ੍ਹਾਂ ਨੇ ਕਿਹਾ ਕਿ ਜਥੇਬੰਦੀਆਂ ਦਾ ਫੈਸਲਾ ਹੈ ਅਗਲੇ ਨਿਰਦੇਸ਼ਾਂ ਤੱਕ ਟੋਲ ਪਲਾਜ਼ਾ ਬੰਦ ਰਹਿਣਗੇ।

ਉੱਥੇ ਹੀ ਇਸ ਟੋਲ ਪਲਾਜਾ ਦੇ ਮੈਨੇਜਰ ਨੇ ਕਿਹਾ ਜੇ ਕਿਸਾਨ ਯੂਨੀਅਨ ਵੱਲੋਂ ਟੋਲ ਪਲਾਜ਼ਾ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਰ ਕਿਸਾਨ ਯੂਨੀਅਨ ਵੱਲੋਂ ਫੇਰ ਤੋਂ ਟੋਲ ਪਲਾਜ਼ਾ ਬੰਦ ਰੱਖਣ ਦੇ ਆਦੇਸ਼ ਬਾਰੇ ਉਹ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਵੀ ਜ਼ਿਆਦਾ ਰੇਟ ਨਹੀਂ ਵਧਾਏ ਗਏ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ।

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

 
 

About the author Jagwinder Patial

Executive Editor at ABP News, Mail: Jagwinderp@abpnetwork.com
Read More

ਟਾਪ ਹੈਡਲਾਈਨ

ਹੁਸ਼ਿਆਰਪੁਰ 'ਚ ਵਿਦੇਸ਼ ਭੇਜਣ ਦੇ ਨਾਂ 'ਤੇ 18 ਲੱਖ ਦੀ ਠੱਗੀ, ਮਾਨਸਿਕ ਤਣਾਅ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਹੁਸ਼ਿਆਰਪੁਰ 'ਚ ਵਿਦੇਸ਼ ਭੇਜਣ ਦੇ ਨਾਂ 'ਤੇ 18 ਲੱਖ ਦੀ ਠੱਗੀ, ਮਾਨਸਿਕ ਤਣਾਅ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Punjab Elections ਤੋਂ ਪਹਿਲਾਂ SIR ਦਾ ਪਹਿਲਾ ਰਾਊਂਡ ਮੁਕੰਮਲ, 4.12 ਲੱਖ ਵੋਟਰ ਲਾਪਤਾ , 5.74 ਲੱਖ ਦੀ...
Punjab Elections ਤੋਂ ਪਹਿਲਾਂ SIR ਦਾ ਪਹਿਲਾ ਰਾਊਂਡ ਮੁਕੰਮਲ, 4.12 ਲੱਖ ਵੋਟਰ ਲਾਪਤਾ , 5.74 ਲੱਖ ਦੀ...
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...
Punjab News: ਪੰਜਾਬ ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਜਾਰੀ ਹੋਇਆ ਰੈੱਡ ਅਲਰਟ...
Punjab News: ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...
ਪੰਜਾਬ 'ਚ ਵੱਡੀ ਵਾਰਦਾਤ, ਔਰਤ ਦੇ ਘਰ 'ਤੇ ਫਾਇਰਿੰਗ, ਲਾਇਸੈਂਸੀ ਰਿਵਾਲਵਰ ਤੋਂ 3 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...
ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
Sawan Somwar Vrat 2026 : ਦਫ਼ਤਰ ਜਾਣ ਵਾਲੇ ਲੋਕ ਸਾਵਣ ਸੋਮਵਾਰ ਦਾ ਵਰਤ ਕਿਵੇਂ ਰੱਖਣ? ਅਪਣਾਓ ਇਹ 4 ਆਸਾਨ ਵਰਕ-ਲਾਈਫ ਹੈਕਸ
Sawan Somwar Vrat 2026 : ਦਫ਼ਤਰ ਜਾਣ ਵਾਲੇ ਲੋਕ ਸਾਵਣ ਸੋਮਵਾਰ ਦਾ ਵਰਤ ਕਿਵੇਂ ਰੱਖਣ? ਅਪਣਾਓ ਇਹ 4 ਆਸਾਨ ਵਰਕ-ਲਾਈਫ ਹੈਕਸ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Punjab News: ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
Embed widget