ਪੜਚੋਲ ਕਰੋ

ਕਿਸਾਨਾਂ ਵੱਲੋਂ ਬਲਜੀਤ ਸਿੰਘ ਦਾਦੂਵਾਲ ਦੇ ਬਾਈਕਾਟ ਦਾ ਐਲਾਨ, ਸੈਂਕੜੇ ਕਿਸਾਨਾਂ ਖਿਲਾਫ ਕੇਸ ਦਰਜ

ਭਾਜਪਾ ਲੀਡਰ ਵਿਜੈ ਸਾਂਪਲਾ ਨਾਲ ਮੀਟਿੰਗ ਦੀ ਚਰਚਾ ਮਗਰੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕਸੂਤੇ ਘਿਰ ਗਏ ਹਨ।


ਬਠਿੰਡਾ: ਭਾਜਪਾ ਲੀਡਰ ਵਿਜੈ ਸਾਂਪਲਾ ਨਾਲ ਮੀਟਿੰਗ ਦੀ ਚਰਚਾ ਮਗਰੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਕਸੂਤੇ ਘਿਰ ਗਏ ਹਨ। ਪਿੰਡ ਦਾਦੂ ਦੇ ਵਸਨੀਕਾਂ ਨੇ ਇਕੱਠ ਕਰਕੇ ਦਾਦੂਵਾਲ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਕਾਲਾਂਵਾਲੀ ਬਲਾਕ ਦੇ ਪਿੰਡ ਦਾਦੂ ਦੇ ਲੋਕਾਂ ਨੇ ਪੰਚਾਇਤ 'ਚ ਲਿਖਤੀ ਮਤਾ ਪਾ ਕੇ ਦਾਦੂਵਾਲ ਦਾ ਬਾਈਕਾਟ ਕੀਤਾ ਹੈ। ਪਿੰਡ ਵਾਲਿਆਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਜੋ ਕੋਈ ਦਾਦੂਵਾਲ ਕੋਲ ਜਾਵੇਗਾ, ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ।


ਦੱਸ ਦਈਏ ਕਿ ਸ਼ਨੀਵਾਰ ਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਤੇ ਬੀਜੇਪੀ ਲੀਡਰ ਵਿਜੇ ਸਾਂਪਲਾ ਸਿਰਸਾ ਦੌਰੇ 'ਤੇ ਆਏ ਸਨ। ਉਨ੍ਹਾਂ ਨੇ ਦਾਦੂ ਪਿੰਡ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਸੀ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨੀ ਸੀ। ਕਿਸਾਨਾਂ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਹ ਵਿਰੋਧ ਲਈ ਇਕੱਠੇ ਹੋ ਗਏ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਸਾਂਪਲਾ ਦਾਦੂ ਪਿੰਡ ਨਹੀਂ ਗਏ ਤੇ ਸਿਰਸਾ ਦੇ ਪ੍ਰਾਈਵੇਟ ਰਿਜ਼ੋਰਟ 'ਚ ਰੁਕਣ ਤੋਂ ਬਾਅਦ ਵਾਪਸ ਚਲੇ ਗਏ।

ਇਸ ਮਗਰੋਂ ਕਾਲਾਂਵਾਲੀ ਥਾਣਾ 'ਚ ਸਾਂਪਲਾ ਵੱਲੋਂ ਵਿਰੋਧ ਕਰਨ ਵਾਲੇ ਕਿਸਾਨਾਂ ਖ਼ਿਲਾਫ ਸ਼ਿਕਾਇਤ ਦੇ ਦਿੱਤੀ ਗਈ। ਇਸ ਸ਼ਿਕਾਇਤ ਦੇ ਆਧਾਰ 'ਤੇ ਕਾਲਾਂਵਾਲੀ ਪੁਲਿਸ ਨੇ 21 ਕਿਸਾਨਾਂ ਨੂੰ ਨਾਮਜ਼ਦ ਤੇ 500 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਕਰਕੇ ਕਿਸਾਨਾਂ ਵਿੱਚ ਸਾਂਪਲਾ ਤੇ ਪੁਲਿਸ ਦੇ ਨਾਲ-ਨਾਲ ਜਥੇਦਾਰ ਦਾਦੂਵਾਲ ਖਿਲਾਫ ਰੋਸ ਹੈ।


ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਾਦੂਵਾਲ ਭਾਜਪਾ ਲੀਡਰਾਂ ਨੂੰ ਪਿੰਡ 'ਚ ਬੁਲਾ ਕੇ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਜੇਕਰ ਪਿੰਡ 'ਚ ਕੋਈ ਅਨਹੋਣੀ ਘਟਨਾ ਹੁੰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਦਾਦੂਵਾਲ ਹੀ ਹੋਵੇਗਾ। ਜਦੋਂ ਸਾਰੇ ਕਿਸਾਨਾਂ ਨੇ ਭਾਜਪਾ ਦਾ ਬਾਈਕਾਟ ਕੀਤਾ ਹੋਇਆ ਤਾਂ ਦਾਦੂਵਾਲ ਪਿੰਡ 'ਚ ਭਾਜਪਾ ਲੀਡਰਾਂ ਨੂੰ ਕਿਉਂ ਬੁਲਾ ਰਿਹਾ ਹੈ। ਕਿਸਾਨ ਲੀਡਰ ਗੁਰਦਾਸ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਦਾਦੂਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਦਾਦੂਵਾਲ ਭਾਜਪਾ ਦਾ ਏਜੰਟ ਹੈ।

ਉਧਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਇਹ ਲੋਕ ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ ਮੇਰਾ ਵਿਰੋਧ ਕਰਦੇ ਆ ਰਹੇ ਹਨ। ਪਿੰਡ 'ਚ ਦੋ ਗੁਰਦੁਆਰਾ ਸਾਹਿਬ ਹਨ, ਇਹ ਵਿਰੋਧੀ ਧਿਰ ਦੇ ਲੋਕ ਹਨ। ਦਾਦੂਵਾਲ ਨੇ ਕਿਹਾ ਕਿ ਮੈਂ ਨਸ਼ਿਆਂ ਦਾ ਵਿਰੋਧੀ ਹਾਂ, ਇਹ ਗੱਲ ਇਨ੍ਹਾਂ ਲੋਕਾਂ ਨੂੰ ਪੰਸਦ ਨਹੀਂ। ਇਹ ਲੋਕ ਬਾਦਲਾਂ ਦੇ ਸਮਰਥਕ ਹਨ, ਬਾਦਲਾਂ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ, ਇਹ ਉਸ ਦਾ ਹੀ ਕੰਮ ਹੈ। ਅੱਜ ਤੋਂ ਕਈ ਸਾਲ ਪਹਿਲਾਂ ਵੀ ਅਜਿਹੀ ਗੱਲ ਕੀਤੀ ਗਈ ਸੀ ਪਰ ਇਨ੍ਹਾਂ ਗੱਲਾਂ ਦਾ ਮੈਨੂੰ ਕੋਈ ਫਰਕ ਨਹੀਂ ਪਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
Advertisement
ABP Premium

ਵੀਡੀਓਜ਼

Jagjit Singh Dhallewal | ਸਰਵਨ ਸਿੰਘ ਪੰਧੇਰ ਦੀ ਦਹਾੜ, ਕੇਂਦਰ ਸਰਕਾਰ ਕਿਉਂ ਸੁੱਤੀ ਪਈਕੇਂਦਰ ਸਰਕਾਰ ਦਾ ਨਵਾਂ ਪੰਜਾਬ ਮਾਰੂ ਫੈਸਲਾ, ਚੰਡੀਗੜ੍ਹ 'ਚ ਨਵਾਂ ਅਫ਼ਸਰ ਲਾਉਂਣ ਦੀ ਤਿਆਰੀਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, Bambiha Gang ਦੇ 2 ਗੈਂਗਸਟਰ ਗ੍ਰਿਫਤਾਰPunjab Weather Update | ਚੰਡੀਗੜ੍ਹ ਤੇ ਪੰਜਾਬ ਦੇ 23 ਜਿਲ੍ਹਿਆਂ ਲਈ ਮੋਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Embed widget