ਪੜਚੋਲ ਕਰੋ

ਦਿੱਲੀ ਬਾਰਡਰ 'ਤੇ ਚੌਥੇ ਦਿਨ ਵੀ ਕਿਸਾਨ ਅੰਦੋਲਨ ਜਾਰੀ, ਸਰਕਾਰ ਗੱਲਬਾਤ ਲਈ ਤਿਆਰ ਪਰ ਕਿਸਾਨ ਨਹੀਂ ਰਾਜ਼ੀ

ਸ਼ਨੀਵਾਰ ਸ਼ਾਮ ਦਿੱਲੀ-ਹਰਿਆਣਾ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਹੋਈ ਤੇ ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਫੈਸਲਾ ਲਿਆ ਹੈ ਅਸੀਂ ਇੱਥੋਂ ਕਿਤੇ ਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੋਂ ਕਰਾਂਗੇ।

ਰਮਨਦੀਪ ਕੌਰ ਦੀ ਰਿਪੋਰਟ

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਅੱਜ ਚੌਥੇ ਦਿਨ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਦਿੱਲੀ 'ਚ ਵਿਰੋਧ ਪ੍ਰਦਰਸ਼ਨ ਦੀ ਮੰਗ ਤੇ ਅੜੇ ਕਿਸਾਨਾਂ ਨੂੰ ਬੁਰਾੜੀ ਸਥਿਤ ਨਿਰੰਕਾਰੀ ਗ੍ਰਾਊਂਡ 'ਚ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਕਿਸਾਨ ਹੁਣ ਵੀ ਸਿੰਘੂ ਬਾਰਡਰ 'ਤੇ ਅੜੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਸ਼ਨੀਵਾਰ ਸ਼ਾਮ ਦਿੱਲੀ-ਹਰਿਆਣਾ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਬੈਠਕ ਹੋਈ ਤੇ ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਫੈਸਲਾ ਲਿਆ ਹੈ ਅਸੀਂ ਇੱਥੋਂ ਕਿਤੇ ਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੋਂ ਕਰਾਂਗੇ।

ਦਿੱਲੀ ਬਾਰਡਰ 'ਤੇ ਚੌਥੇ ਦਿਨ ਵੀ ਕਿਸਾਨ ਅੰਦੋਲਨ ਜਾਰੀ, ਸਰਕਾਰ ਗੱਲਬਾਤ ਲਈ ਤਿਆਰ ਪਰ ਕਿਸਾਨ ਨਹੀਂ ਰਾਜ਼ੀ

ਪ੍ਰਦਰਸ਼ਨ 'ਚ ਵੱਡੀ ਗਿਣਤੀ ਕਿਸਾਨ ਮਹਿਲਾਵਾਂ ਵੀ ਸ਼ਾਮਲ ਹਨ। ਟਿਕਰੀ ਬਾਰਡਰ 'ਤੇ ਕਿਸਾਨ ਗੱਡੀਆਂ ਭਰ ਕੇ ਪਾਸ਼ਨ ਲਿਆਏ ਹਨ। ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ ਨੂੰ ਹੀ ਫਿਲਹਾਲ ਘਰ ਬਣਾ ਲਿਆ ਹੈ। ਇੱਥੇ ਹੀ ਉਹ ਰੋਟੀ-ਟੁੱਕ ਕਰ ਰਹੇ ਹਨ ਤੇ ਇੱਥੇ ਹੀ ਤਾਰਾਂ ਬੰਨ੍ਹ ਕੇ ਕੱਪੜੇ ਸੁੱਕਣੇ ਪਾ ਰਹੇ ਹਨ।

ਦਿੱਲੀ ਬਾਰਡਰ 'ਤੇ ਚੌਥੇ ਦਿਨ ਵੀ ਕਿਸਾਨ ਅੰਦੋਲਨ ਜਾਰੀ, ਸਰਕਾਰ ਗੱਲਬਾਤ ਲਈ ਤਿਆਰ ਪਰ ਕਿਸਾਨ ਨਹੀਂ ਰਾਜ਼ੀ

ਗ੍ਰਹਿ ਮੰਤਰੀ ਨੇ ਕੀਤੀ ਅਪੀਲ

ਅਮਿਤ ਸ਼ਾਹ ਨੇ ਸ਼ਨੀਵਾਰ ਕਿਹਾ ਕਿ ਦਿੱਲੀ-ਹਰਿਆਣਾ ਬਾਰਡਰ 'ਤੇ ਜੋ ਕਿਸਾਨ ਭਰਾ ਆਪਣਾ ਅੰਦੋਲਨ ਕਰ ਰਹੇ ਹਨ ਉਨ੍ਹਾਂ ਨੂੰ ਅਪੀਲ ਹੈ ਕਿ ਭਾਰਤ ਸਰਕਾਰ ਤੁਹਾਡੇ ਨਾਲ ਚਰਚਾ ਕਰਨ ਲਈ ਤਿਆਰ ਹੈ। ਤਿੰਨ ਦਸੰਬਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨੇ ਗੱਲਬਾਤ ਲਈ ਬੁਲਾਇਆ ਹੈ। ਕਿਸਾਨ ਭਰਾ ਐਨੀ ਠੰਡ 'ਚ ਟਰੈਕਟਰ-ਟਰਾਲੀਆਂ ਸਮੇਤ ਬੈਠੇ ਹੋਏ ਹਨ।

ਸ਼ਾਹ ਨੇ ਕਿਹਾ ਹਾਨੂੰ ਇਕ ਮਿੱਥੇ ਸਥਾਨ 'ਤੇ ਸ਼ਿਫਟ ਕਰਨ ਲਈ ਤਿਆਰ ਹੈ। ਤੁਸੀਂ ਉੱਥੇ ਜਾਉ, ਆਪਣਾ ਮੰਚ ਵੀ ਲਾ ਸਕਦੇ ਹੋ। ਟੌਇਲਟਸ ਦਾ ਪ੍ਰਬੰਧ ਹੈ, ਪਾਣੀ ਦਾ ਪ੍ਰਬੰਧ ਹੈ ਤੇ ਸੁਰੱਖਿਆ ਦਾ ਵੀ ਵਿਸ਼ੇਸ਼ ਪ੍ਰਬੰਧ ਦਿੱਤਾ ਗਿਆ ਹੈ। ਜੇਕਰ ਕਿਸਾਨ ਸੜਕਾਂ ਦੀ ਥਾਂ 'ਤੇ ਨਿਸਚਿਤ ਥਾਂ 'ਤੇ ਧਰਨਾ ਪ੍ਰਦਰਸ਼ਨ ਕਰਨਗੇ ਤਾਂ ਉਹ ਕਿਸਾਨਾਂ ਲਈ ਵੀ ਠੀਕ ਰਹੇਗਾ ਤੇ ਆਵਾਜਾਈ ਕਰ ਰਹੀ ਆਮ ਜਨਤੀ ਲਈ ਵੀ ਪਰੇਸ਼ਾਨੀ ਘੱਟ ਹੋਵੇਗੀ।

ਉਨ੍ਹਾਂ ਕਿਹਾ ਜੇਕਰ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਹਨ ਕਿ ਭਾਰਤ ਸਰਕਾਰ ਜਲਦ ਗੱਲਬਾਤ ਕਰੇ, ਤਿੰਨ ਤਾਰੀਖ ਤੋਂ ਵੀ ਪਹਿਲਾਂ ਗੱਲਬਾਤ ਕਰੇ ਤਾਂ ਨਿਸਚਿਤ ਜਗ੍ਹਾ 'ਤੇ ਸ਼ਿਫਟ ਹੋ ਜਾਣ ਤਾਂ ਉਸ ਦੇ ਦੂਜੇ ਦਿਨ ਹੀ ਭਾਰਤ ਸਰਕਾਰ ਗੱਲਬਾਤ ਕਰੇਗੀ। ਉਨ੍ਹਾਂ ਵਾਰ-ਵਾਰ ਅਪੀਲ ਕੀਤੀ ਕਿ ਕਿਸਾਨ ਮਿੱਥੇ ਸਥਾਨ 'ਤੇ ਲੋਕਤੰਤਰਿਕ ਤਰੀਕੇ ਨਾਲ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ।

ਮੀਟਿੰਗ 'ਚ ਕਿਸਾਨ ਬਣਾਉਣਗੇ ਅਗਲੀ ਰਣਨੀਤੀ

ਐਤਵਾਰ 11 ਵਜੇ ਤੇ ਫਿਰ ਦੋ ਵਜੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ। ਉਸ ਤੋਂ ਬਾਅਦ ਹੀ ਅਮਿਤ ਸ਼ਾਹ ਦੇ ਪ੍ਰਸਤਾਵ 'ਤੇ ਫੈਸਲਾ ਹੋਵੇਗਾ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਣਰਿੰਦਰ ਸਿੰਘ ਨੇ ਅਮਿਤ ਸ਼ਾਹ ਦੇ ਪ੍ਰਸਤਾਵ ਦਾ ਸੁਆਗਤ ਕੀਤਾ ਹੈ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਗੱਲ ਮੰਨਣ ਦੀ ਅਪੀਲ ਕੀਤੀ ਹੈ।

ਕੈਨੇਡਾ ਤੇ ਯੂਕੇ ਤਕ ਕਿਸਾਨ ਅੰਦੋਲਨ ਦੀ ਗੂੰਜ, ਪਰਵਾਸੀ ਸਿਆਸਤਦਾਨਾਂ ਨੇ ਭਾਰਤ ਸਰਕਾਰ ਨੂੰ ਪਾਈਆਂ ਲਾਹਨਤਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ

ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ

Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?

Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ

ABP Premium

ਵੀਡੀਓਜ਼

Panchayat Election ਹੋ ਸਕਦੀਆਂ ਨੇ ਰੱਦ! Highcourt 'ਚ ਪੁਹੰਚਿਆਂ ਮਾਮਲਾ ! | Abp SanjhaRatan Tata | ਸਦੀਵੀਂ ਵਿਛੋੜਾ ਦੇ ਗਏ ਰਤਨ ਟਾਟਾ | Abp Sanjha |Ratan Tata passed away:  ਜਾਨਵਰਾਂ ਨਾਲ ਸੀ ਰਤਨ ਟਾਟਾ ਦਾ ਗਹਿਰਾ ਰਿਸ਼ਤਾ| abp sanjha|ਰਤਨ ਟਾਟਾ ਨੂੰ ਸਲਾਮ, ਵੱਡੀਆਂ ਹਸਤੀਆਂ ਨੇ ਰਤਨ ਟਾਟਾ ਦੀ ਯਾਦ 'ਚ ਕੀ ਕਿਹਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਸਰਬਸੰਮਤੀ ਨਾਲ ਚੁਣੇ ਸਰਪੰਚ 'ਤੇ ਦੇਹ ਵਪਾਰ ਦੇ ਇਲਜ਼ਾਮ, ਆਪ ਦੇ 'ਦਬਦਬੇ' ਕਰਕੇ ਬਣਿਆ ਪੰਚ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਹੋਇਆ ਸੀ ਗ੍ਰਿਫ਼ਤਾਰ, ਜਾਣੋ ਕਿਹੜੇ ਪਿੰਡ ਦਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
ਪੰਚਾਇਤੀ ਚੋਣਾਂ ਨੂੰ ਲੈਕੈ ਦੋ ਧੜਿਆਂ ਵਿਚਾਲੇ ਹੋਇਆ ਟਕਰਾਅ, 4 ਲੋਕ ਹੋਏ ਜ਼ਖ਼ਮੀ, ਜਾਣੋ ਪੂਰਾ ਮਾਮਲਾ
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Ratan Tata Death: ਦੋ ਦਿਨ ਪਹਿਲਾਂ ਸੀ ਬਿਲਕੁਲ ਠੀਕ, ਫਿਰ ਅਚਾਨਕ ਦਿਹਾਂਤ, ਜਾਣੋ ਕਿਸ ਬਿਮਾਰੀ ਨਾਲ ਜੂਝ ਰਹੇ ਸੀ ਰਤਨ ਟਾਟਾ?
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

ਫਲਾਈਟ ਨੂੰ ਉਡਾਉਂਦੇ ਸਮੇਂ ਪਾਇਲਟ ਦੀ ਹੋਈ ਮੌ*ਤ, ਯਾਤਰੀਆਂ ਦੇ ਸਾਹ ਰੁਕੇ, ਜਾਣੋ ਅੱਗੇ ਕੀ ਹੋਇਆ?

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ

Ratan Tata Education: ਕਿੰਨੇ ਪੜ੍ਹੇ-ਲਿਖੇ ਸਨ ਰਤਨ ਟਾਟਾ, ਇਨ੍ਹਾਂ ਡਿਗਰੀਆਂ ਦੇ ਗਿਆਨ ਅਤੇ ਮਿਹਨਤ ਨਾਲ ਬਣੇ 3800 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ

Embed widget