Farmer Protest: ਲੋੜ ਕਾਢ ਦੀ ਮਾਂ ! 5 ਰੁਪਏ ਦੇ 'ਜੁਗਾੜ' ਨਾਲ ਸੁੱਟਿਆ 5 ਲੱਖ ਦਾ ਡਰੋਨ, ਦੇਖੋ ਵੀਡੀਓ
ਸ਼ੰਭੂ ਬਾਰਡਰ ਉੱਤੇ ਕਿਸਾਨਾਂ ਵੱਲੋਂ ਪਤੰਗ ਉਡਾ ਕੇ ਡਰੋਨ ਨੂੰ ਸੁੱਟਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਹੈ ਜਿਸ ਵਿੱਚ ਉਹ ਕਾਮਯਾਬ ਵੀ ਹੋਏ ਹਨ। ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਹੀਆਂ ਹੈ ਜਿਸ ਉੱਤੇ ਲੋਕ ਆਪਣੀ ਪ੍ਰਤੀਰਿਆ ਦੇ ਰਹੇ ਨੇ ਕਿ 'ਜੱਟ ਜੁਗਾੜੀ ਹੁੰਦੇ ਨੇ'
Farmer Protest: ਕਿਸਾਨਾਂ ਵੱਲੋਂ ਕੇਂਦਰ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਦਾ ਅੱਜ ਤੀਜਾ ਦਿਨ ਹੈ। ਲੰਘੇ ਦੋ ਦਿਨਾਂ ਵਿੱਚ ਹਰਿਆਣਾ ਪੁਲਿਸ ਨੇ ਡਰੋਨ ਦੀ ਮਦਦ ਨਾਲ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਿਸ ਕਾਰਨ ਪਹਿਲੇ ਦਿਨ ਤਾਂ ਕਿਸਾਨ ਬਹੁਤ ਪ੍ਰੇਸ਼ਾਨ ਹੋਏ ਪਰ ਹੁਣ ਉਨ੍ਹਾਂ ਨੇ ਇਸ ਦਾ ਹੱਲ ਲੱਭ ਲਿਆ ਹੈ ਜਿਸ ਨਾਲ ਹਰਿਆਣਾ ਪੁਲਿਸ ਤੇ ਸਰਕਾਰ ਦੋਵੇਂ ਹੀ ਹੈਰਾਨ ਰਹਿ ਗਏ।
ਦਰਅਸਲ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਵੱਲੋਂ ਪਤੰਗ ਉਡਾ ਕੇ ਡਰੋਨ ਨੂੰ ਸੁੱਟਣ ਦੀ ਕੋਸ਼ਿਸ਼ ਕਰਦਿਆਂ ਦੇਖਿਆ ਹੈ ਜਿਸ ਵਿੱਚ ਉਹ ਕਾਮਯਾਬ ਵੀ ਹੋਏ ਹਨ। ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਜਮ ਕੇ ਵਾਇਰਲ ਹੋ ਰਹੀਆਂ ਹੈ ਜਿਸ ਉੱਤੇ ਲੋਕ ਆਪਣੀ ਪ੍ਰਤੀਰਿਆ ਦੇ ਰਹੇ ਨੇ ਕਿ 'ਜੱਟ ਜੁਗਾੜੀ ਹੁੰਦੇ ਨੇ'
किसानों के 5 रुपे के पतंग ने 5 लाख का ड्रोन नीचे खींच लिया 🤔 #FarmersProtest #FarmersProtest2024 #JusticeForSidhuMooseWala pic.twitter.com/Kz7rGuBl2I
— Major Singh (@MajorSi55323658) February 15, 2024
पुलिस के ड्रोन को उड़ने से रोकने के लिए शंभू सीमा पर प्रदर्शनकारी पतंग उड़ा रहे हैं।
— बाबा बवंडर नाथ (@SameerSinghVNS) February 14, 2024
वे बैरिकेड प्रूफ ट्रैक्टर, गैस मास्क, पतंग, महंगी कारों से लैस हैं, उन्हें फंडिंग कौन कर रहा है? pic.twitter.com/t93MRDPuWk
ਜ਼ਿਕਰ ਕਰ ਦਈਏ ਕਿ ਕਿਸਾਨਾਂ ਵੱਲੋਂ ਪਤੰਗ ਚੜ੍ਹਾ ਕੇ ਉਸ ਦੀ ਡੋਰ ਵਿੱਚ ਡਰੋਨ ਨੂੰ ਫਸਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਡਰੋਨ ਬੇਕਾਬੂ ਹੋ ਕੇ ਧਰਤੀ ਉੱਤੇ ਡਿੱਗ ਰਹੇ ਹਨ। ਡਰੋਨ ਸੁੱਟਣ ਤੋਂ ਬਾਅਦ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 5 ਰੁਪਏ ਦੇ ਪਤੰਗ ਨਾਲ 5 ਲੱਖ ਦਾ ਡਰੋਨ ਸੁੱਟ ਲਿਆ।।
किसान हैं भाई...बंजर को जोतकर धान बो देते हैं।
— Rajesh Sahu (@askrajeshsahu) February 14, 2024
हिंसक ड्रोन को तो पतंग से ही भगा देंगे। pic.twitter.com/9MHqEKOoPJ
ਪੁਲਿਸ ਦੇ ਤਸ਼ੱਦਦ ਤੋਂ ਬਾਅਦ ਪੰਜਾਬ ਵਿੱਚ ਐਕਸ਼ਨ
ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਕਿਸਾਨਾਂ ਉੱਤੇ ਹੋਏ ਤਸ਼ੱਦਦ ਤੋਂ ਬਾਅਦ ਪੰਜਾਬ ਵਿੱਚ ਜਥੇਬੰਦੀਆਂ ਵੱਲੋਂ ਰੇਲਾਂ ਰੋਕ ਕੇ ਤੇ ਟੋਲ ਪਲਾਜ਼ੇ ਮੁਫ਼ਤ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 16 ਫਰਵਰੀ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਹਰ ਵਰਗ ਨੂੰ ਸਹਿਯੋਗ ਦੇਣ ਦੀ ਗੱਲ ਕਹੀ ਗਈ ਹੈ। 15 ਫਰਵਰੀ ਨੂੰ ਕਿਸਾਨ ਆਗੂਆਂ ਤੇ ਕੇਂਦਰ ਦੇ ਮੰਤਰੀਆਂ ਵਿਚਾਲੇ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਫ਼ੈਸਲੇ ਤੋਂ ਬਾਅਦ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।