Farmers Protest LIVE Updates: ਕਿਸਾਨ ਅੰਦੋਲਨ ਦਾ ਅੱਜ 76ਵਾਂ ਦਿਨ, ਕੁਰਕਸ਼ੇਤਰ ਦੀ ਮਹਾਂਪੰਚਾਇਤ 'ਚ ਪਹੁੰਚੇ ਟਿਕੈਤ
ਕਿਸਾਨ ਅੰਦੋਲਨ ਦਾ ਅੱਜ 76ਵਾਂ ਦਿਨ ਹੈ ਪਰ ਕਿਸਾਨਾਂ ਤੇ ਸਰਕਾਰ ਵਿਚਾਲੇ ਪੇਚ ਅਜੇ ਵੀ ਜਾਰੀ ਹੈ। ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਵੀ ਰੁਕਿਆ ਹੋਇਆ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ 2021 ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਆਪਣੀ ਅਗਲੀ ਰਣਨੀਤੀ ਉਲੀਕਣਗੇ।
LIVE
Background
ਕਿਸਾਨ ਅੰਦੋਲਨ ਦਾ ਅੱਜ 76ਵਾਂ ਦਿਨ ਹੈ ਪਰ ਕਿਸਾਨਾਂ ਤੇ ਸਰਕਾਰ ਵਿਚਾਲੇ ਪੇਚ ਅਜੇ ਵੀ ਜਾਰੀ ਹੈ। ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਵੀ ਰੁਕਿਆ ਹੋਇਆ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ 2021 ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਆਪਣੀ ਅਗਲੀ ਰਣਨੀਤੀ ਉਲੀਕਣਗੇ।
ਸਰਕਾਰ ਵਾਰ ਵਾਰ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਕਰ ਰਹੀ ਹੈ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਰਾਜ ਸਭਾ ਵਿੱਚ ਵੀ ਕਿਸਾਨਾਂ ਦੇ ਮੁੱਦੇ ਤੇ ਬੋਲੇ ਪਰ ਉਨ੍ਹਾਂ ਨੇ ਅੰਦੋਲਨਕਾਰੀਆਂ ਦਾ ਮਜ਼ਾਕ ਉਡਾਇਆ ਤੇ ਉਨ੍ਹਾਂ ਅੰਦੋਲਨਜੀਵੀ ਦੱਸਿਆ ਜੋ ਹਰ ਤਰ੍ਹਾਂ ਦੇ ਪ੍ਰਦਰਸ਼ਨ ਵੀ ਪਹੁੰਚ ਜਾਂਦੇ ਹਨ। ਉਨ੍ਹਾਂ ਸਰਕਾਰ ਦੀਆਂ ਕਈ ਸਕੀਮਾਂ ਦੱਸ ਕੇ ਆਪਣਾ ਭਾਸ਼ਣ ਮੁੱਕਾ ਦਿੱਤਾ ਪਰ ਕਿਸਾਨ ਅੰਦੋਲਨ ਖ਼ਤਮ ਕਿਦਾਂ ਹੋਏਗਾ ਇਸ ਦਾ ਕੋਈ ਰਾਹ ਨਹੀਂ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਜ਼ਰੂਰ ਕੀਤੀ।
ਹਾਲਾਂਕਿ ਕਿਸਾਨ ਅਜੇ ਵੀ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਰੱਦ ਕਰ ਦੇਵੇ ਤੇ MSP ਨੂੰ ਕਾਨੂੰਨੀ ਰੂਪ ਦੇ ਦੇਵੇ। ਇਸ ਸਭ ਵਿਚਾਲੇ ਅੱਜ ਕਿਸਾਨ ਨੇਤਾ ਰਾਕੇਸ਼ ਟਿਕੈਤ ਹਰਿਆਣਾ ਦੇ ਕਰੁਕਸ਼ੇਤਰ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਹ ਐਤਵਾਰ ਨੂੰ ਚਰਖੀ ਦਾਦਰੀ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਪਹੁੰਚੇ ਸੀ।
ਲੱਖਾ ਸਿਧਾਣਾ ਨੇ ਕਿਸਾਨ ਲੀਡਰਾਂ ਨੂੰ ਕਹੀ ਵੱਡੀ ਗੱਲ, ਦੀਪ ਸਿੱਧੂ ਦੀ ਗ੍ਰਿਫਤਾਰੀ ਮਗਰੋਂ ਅੱਜ ਹੋਇਆ ਫੇਸਬੁੱਕ ਲਾਈਵ
ਲੱਖਾ ਸਿਧਾਣਾ ਨੇ ਅੱਜ ਫੇਰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵੀਡੀਓ ਦੇ ਰਾਹੀਂ ਲੱਖਾ ਸਿਧਾਣਾ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਇਕੱਠਾ ਹੋਣਾ ਚਾਹੀਦਾ ਹੈ। ਉਸ ਨੇ ਇਹ ਵੀ ਅਪੀਲ ਕੀਤੀ ਕਿ ਪੰਜਾਬ ਵਿੱਚ ਵੀ ਹਰਿਆਣਾ ਤੇ ਰਾਜਸਥਾਨ ਦੀਆਂ ਮਹਾਪੰਚਾਇਤਾਂ ਵਾਂਗ ਵੱਡੇ ਇਕੱਠ ਕੀਤੇ ਜਾਣ ਜਿਸ ਨਾਲ ਲੋਕਾਂ ਵਿੱਚ ਦੁਬਾਰਾ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਉਸ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ ਪਰ ਅੱਜ ਇਹ ਅੰਦੋਲਨ ਕਿਸੇ ਹੋਰ ਹੱਥਾਂ ਵਿੱਚ ਜਾਂਦਾ ਦਿਖ ਰਿਹਾ ਹੈ।
ਕਿਸਾਨ ਅੰਦੋਲਨ ਬਾਰੇ ਦਿੱਲੀ ਪੁਲਿਸ ਦੀ ਨਵੀਂ ਰਣਨੀਤੀ, ਡਿਊਟੀ ਦੇ ਰਹੇ ਹੋਰ ਜ਼ਿਲ੍ਹਿਆਂ ਦੇ ਜਵਾਨਾਂ ਨੂੰ ਵਾਪਸ ਜਾਣ ਦਾ ਹੁਕਮ
ਦਿੱਲੀ ਪੁਲਿਸ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਕਿਸਾਨ ਅੰਦੋਲਨ 'ਚ ਡਿਊਟੀ ਕਰ ਰਹੇ ਦੂਜੇ ਜ਼ਿਲ੍ਹਿਆਂ ਦੇ ਸੈਨਿਕਾਂ ਨੂੰ ਵਾਪਸ ਜਾਣ ਲਈ ਕਿਹਾ ਹੈ। ਪੁਲਿਸ ਕਮਿਸ਼ਨਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ, 'ਪੁਲਿਸ ਫੋਰਸ ਤੇ ਹੋਰ ਇਕਾਈਆਂ ਦੇ ਪੁਲਿਸ ਮੁਲਾਜ਼ਮ ਆਪਣੇ ਜ਼ਿਲ੍ਹਿਆਂ ਤੇ ਇਕਾਈਆਂ ਵਿੱਚ ਵਾਪਸ ਚਲੇ ਜਾਣ।'
ਟਿਕੈਤ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਸਹੀ ਠਹਿਰਾਇਆ
ਪਾਨੀਪਤ ਟੋਲ ਪਲਾਜ਼ਾ 'ਤੇ ਪਹੁੰਚੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਉੱਚਿਤ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਨੂੰ ਕੋਈ ਅਪੀਲ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਅੰਦੋਲਨ ਨੂੰ ਪਰਜੀਵੀ ਦੱਸਿਆ ਜੋ ਬਹੁਤ ਗਲਤ ਹੈ। ਰਾਕੇਸ਼ ਟਿਕੈਤ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤਾਂ ਅੰਦੋਲਨ ਬਾਰੇ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ।
ਸਿੰਘੂ ਸਰਹੱਦ 'ਤੇ ਦਿਲ ਦੇ ਦੌਰੇ ਕਾਰਨ ਕਿਸਾਨ ਦੀ ਮੌਤ
ਅੱਜ ਇੱਕ ਹੋਰ ਕਿਸਾਨ ਸਰਕਾਰ ਖਿਲਾਫ ਅੰਦੋਲਨ ਦੀ ਭੇਟ ਚੜ੍ਹ ਗਿਆ। ਪਾਣੀਪਤ ਦੇ ਪਿੰਡ ਸੇਵਾ ਵਾਸੀ ਹਰਿੰਦਰ ਦੀ ਦਿਲ ਦਾ ਦੌਰਾ ਪੈਣ ਕਾਰਨ ਸਿੰਘ ਸਰਹੱਦ 'ਤੇ ਮੌਤ ਹੋ ਗਈ। ਇਸ ਘਟਨਾ ਕਾਰਨ ਸਿੰਘੂ ਸਰਹੱਦ 'ਤੇ ਕਿਸਾਨਾਂ ਵਿੱਚ ਸੋਗ ਦੀ ਲਹਿਰ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਕਿਸਾਨ ਨੇ ਟਿੱਕਰੀ ਸਰਹੱਦ 'ਤੇ ਦਰੱਖਤ ਤੋਂ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਸੀ। ਇਸ ਦੇ ਨਾਲ ਹੀ ਉਸ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਸੀ।
ਅਦਾਕਾਰਾ ਕੰਗਨਾ ਰਣੌਤ ਖਿਲਾਫ ਸ਼ਿਕਾਇਤ
ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ ਬਾਰੇ ਵਿਵਾਦਤ ਟਿੱਪਣੀ ਕਰਨੀ ਭਾਰੀ ਪੈ ਗਈ ਹੈ। ਕਰਨਾਟਕ ਦੇ ਬੇਲਾਵਾਗੀ ਜ਼ਿਲ੍ਹੇ ਵਿੱਚ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਗਈ ਹੈ। ਬੇਲਾਗਾਵੀ ਦੇ ਵਕੀਲ ਹਰਸ਼ਵਰਧਨ ਪਾਟਿਲ ਨੇ ਸ਼ਿਕਾਇਤ ਦਰਜ ਕਰਾਉਂਦੇ ਹੋਏ ਕੰਗਨਾ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਟਵੀਟ ਕਰਕੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਹੈ।