Farmers Protest LIVE Updates: ਕਿਸਾਨ ਅੰਦੋਲਨ ਦਾ ਅੱਜ 82ਵਾਂ ਦਿਨ, ਹੁਣ ਜਨ ਅੰਦੋਲਨ ਬਣਾਉਣ ਦੀ ਤਿਆਰੀ
ਦਿੱਲੀ ਦੀਆਂ ਹੱਦਾਂ ਉੱਪਰ ਜਾਰੀ ਕਿਸਾਨ ਅੰਦੋਲਨ ਦਾ ਅੱਜ 82ਵਾਂ ਦਿਨ ਹੈ। ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਹੁਣ ਅੰਦੋਲਨ ਨੂੰ ਤੇਜ਼ ਕਰਨ ਜਾ ਰਹੇ ਹਨ। ਕਿਸਾਨ ਮਹਾਪੰਚਾਇਤਾਂ ਰਾਹੀਂ ਅੰਦੋਲਨ ਨੂੰ ਹੋਰ ਵਿਸ਼ਾਲ ਕਰਨ ਜਾ ਰਹੇ ਹਨ।

Background
ਪਤੰਗਾਂ 'ਤੇ ਕਿਸਾਨ ਅੰਦੋਲਨ ਦਾ ਰੰਗ, ਬਸੰਤ ਪੰਚਮੀ 'ਤੇ ਹੋਣਗੇ ਕਿਸਾਨਾਂ ਦੇ ਹੌਸਲੇ ਹੋਰ ਬੁਲੰਦ
ਕਿਸਾਨੀ ਅੰਦਲਨ ਨੇ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਹਨ। ਇਸ ਅੰਦੋਲਨ ਨੇ ਦਿਨ ਤਿਉਹਾਰ ਹਰ ਇੱਕ ਚੀਜ਼ ਦਾ ਰੁਝਾਨ ਬਦਲ ਦਿੱਤਾ ਹੈ। ਵਿਆਹਾਂ ਸ਼ਾਦੀਆਂ ਵਿੱਚ ਵੀ ਲੋਕ ਕਿਸਾਨ ਯੂਨੀਅਨਾਂ ਦੇ ਝੰਡੇ ਲੈ ਜਾਂਦੇ ਵਿਖ ਰਹੇ ਹਨ। ਬੱਸ-ਗੱਡੀਆਂ ਤੇ ਟਰੈਕਟਰਾਂ ਆਦਿ ਤੇ ਹਰ ਥਾਂ ਕਿਸਾਨ ਅੰਦਲਨ ਸਬੰਧੀ ਝੰਡੇ ਤੇ ਨਾਅਰੇ ਲਿਖੇ ਹੋਏ ਮਿਲਦੇ ਹਨ। ਇਸ ਤਰ੍ਹਾਂ ਬਸੰਤ ਪੰਚਮੀ ਵੀ ਕਿਸਾਨੀ ਅੰਦੋਲਨ ਦੇ ਅਸਰ ਤੋਂ ਵਾਂਝੀ ਨਹੀਂ ਰਹੀ। ਅੰਮ੍ਰਿਤਸਰ ਦੇ ਇੱਕ ਪਤੰਗਬਾਜ਼ ਨੇ ਕਿਸਾਨੀ ਨਾਲ ਜੁੜੇ ਕੁਝ ਪਤੰਗ ਤਿਆਰ ਕੀਤੇ ਹਨ।
ਕਿਸਾਨਾਂ ਦੇ ਸਮਰਥਨ 'ਚ ਸਪਨਾ ਚੌਧਰੀ, ਬੀਜੇਪੀ 'ਚ ਸ਼ਾਮਲ ਹੋਣ ਦੇ ਬਾਵਜੂਦ ਵੱਡਾ ਐਲਾਨ
ਅਦਾਕਾਰਾ ਤੇ ਸਟੇਜ ਪ੍ਰਫੌਰਮਰ ਸਪਨਾ ਚੌਧਰੀ ਵੀ ਕਿਸਾਨਾਂ ਦਾ ਸਮਰਥਨ ਕਰੇਗੀ। ਇਸ ਬਾਰੇ ਸਪਨਾ ਚੌਧਰੀ ਦੇ ਪਤੀ ਵੀਰ ਸਾਹੁ ਨੇ ਬਿਆਨ ਦਿੱਤਾ ਹੈ। ਦਿੱਲੀ ਬਾਰਡਰ ਵਿਖੇ ਕਿਸਾਨ ਅੰਦੋਲਨ 'ਚ ਪਹੁੰਚ ਵੀਰ ਸਾਹੁ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਦੋਵੇਂ ਇੱਥੇ ਆ ਕੇ ਕਿਸਾਨਾਂ ਦੀ ਸੇਵਾ ਕਰਨਗੇ।






















