Farmers Protest LIVE Updates: ਕਿਸਾਨ ਲੀਡਰ ਰਾਕੇਸ਼ ਟਿਕੈਤ ਵੱਲੋਂ 13 ਮਾਰਚ ਨੂੰ ਬੰਗਾਲ ਜਾਣ ਦਾ ਐਲਾਨ
ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਖੇਤੀ ਕਾਨੂੰਨਾਂ ਵਿੱਚ ਸਿਰਫ ਸੋਧਾਂ ਕਰਨ ਦੀ ਮੁੜ ਪੇਸ਼ਕਸ਼ ਦਾ ਤਿੱਖਾ ਜਵਾਬ ਦਿੰਦਿਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਕਾਨੂੰਨ ਵਾਪਸੀ ਤੋਂ ਹੇਠਾਂ ਕੁਝ ਵੀ ਮਨਜ਼ੂਰ ਨਹੀਂ। ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੰਘਰਸ਼ ਉਦੋਂ ਹੀ ਖਤਮ ਹੋਏਗਾ ਜਦੋਂ ਤਿੰਨੋਂ ਕਾਨੂੰਨ ਰੱਦ ਹੋਣਗੇ ਤੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕਾਨੂੰਨ ਬਣੇਗਾ।
LIVE

Background
ਕਿਸਾਨ ਮਹਾਪੰਚਾਇਤ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਮੇਰਠ 'ਚ ਕਿਸਾਨ ਮਹਾਪੰਚਾਇਤ 'ਚ ਹਿੱਸਾ ਲਵੇਗੀ। ਸਭ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਸਹਾਰਨਪੁਰ 'ਚ ਕਿਸਾਨ ਪੰਚਾਇਤ ਨੂੰ ਵੀ ਸੰਬੋਧਨ ਕੀਤਾ ਸੀ।
ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਸਿਰਸਾ ਨੇ ਟਵੀਟ ਕਰਦਿਆਂ ਤਾਪਸੀ ਪੰਨੂ ਨੂੰ ਕਿਸਾਨਾਂ ਦੇ ਹੱਕ ਵਿਚ ਬੋਲਣ 'ਤੇ ਇਨਕਮ ਟੈਕਸ ਵਿਭਾਗ ਰਾਹੀਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ।
ਰਾਕੇਸ਼ ਟਿਕੈਤ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਉਹ 13 ਮਾਰਚ ਨੂੰ ਪੱਛਮੀ ਬੰਗਾਲ ਜਾਣਗੇ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਵੱਡੀ ਪੰਚਾਇਤ ਹੈ। ਉਹ ਉੱਥੋਂ ਦੇ ਕਿਸਾਨਾਂ ਨਾਲ ਮਿਲਣਗੇ ਤੇ ਕਿਸਾਨ ਅੰਦੋਲਨ ਤੇ ਐਮਐਸਪੀ ਦੇ ਬਾਰੇ 'ਚ ਗੱਲਬਾਤ ਕਰਨਗੇ। ਟਿਕੈਤ ਨੇ ਕਿਹਾ ਕਿ ਭਲਕੇ 8 ਮਾਰਚ ਨੂੰ ਮਹਿਲਾ ਦਿਵਸ ਮਨਾਉਣਗੇ ਤੇ ਭਲਕੇ ਬਾਰਡਰਾਂ 'ਤੇ ਪੂਰਾ ਸੰਚਾਲਨ ਔਰਤਾਂ ਕਰਨਗੀਆਂ।
Farmers Protest LIVE Updates: ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ
ਤੋਮਰ ਨੇ ਕਿਹਾ ਕਿ ਕਾਨੂੰਨ ਉਨ੍ਹਾਂ ਫ਼ਸਲਾਂ ਨੂੰ ਉਗਾਉਣ ਦੇ ਵੀ ਯੋਗ ਬਣਾਉਣਗੇ ਜੋ ਬਾਜ਼ਾਰ ਵਿਚੋਂ ਜ਼ਿਆਦਾ ਮੁੱਲ ਲੈ ਸਕਦੀਆਂ ਹਨ। ਕਿਸਾਨ ਸੰਘਰਸ਼ ਦਾ ਹਵਾਲਾ ਦਿੰਦਿਆਂ ਖੇਤੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਸੰਘਰਸ਼ ਕਿਸਾਨਾਂ ਨੂੰ ਕੀ ਲਾਭ ਦੇਵੇਗਾ। ਉਨ੍ਹਾਂ ਕਿਹਾ ਕਿ ਵਿਰੋਧ ਇਸ ਕੀਮਤ ’ਤੇ ਨਾ ਹੋਵੇ ਕਿ ‘ਦੇਸ਼ ਦਾ ਨੁਕਸਾਨ ਹੋਵੇ।’ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਖੇਤੀ ਮੰਤਰੀ ਨੇ ਕਿਹਾ ਕਿ ਵੱਡੇ ਸੁਧਾਰਾਂ ਦਾ ਹਮੇਸ਼ਾ ਵਿਰੋਧ ਹੁੰਦਾ ਹੈ ਪਰ ਜੇ ਇਰਾਦੇ ਤੇ ਨੀਤੀਆਂ ਸਹੀ ਹੋਣ ਤਾਂ ਲੋਕ ਬਦਲਾਅ ਨੂੰ ਸਵੀਕਾਰ ਕਰ ਲੈਂਦੇ ਹਨ।
Farmers Protest LIVE Updates: ਤੋਮਰ ਨੇ ਕਿਹਾ
ਤੋਮਰ ਨੇ ਕਿਹਾ ਹੈ ਕਿ ਕਿਸਾਨਾਂ ਨਾਲ 11 ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ ਤੇ ਉਹ ਕਾਨੂੰਨਾਂ ਵਿੱਚ ਸੋਧ ਦੀ ਪੇਸ਼ਕਸ਼ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਨੂੰਨ 12-18 ਮਹੀਨੇ ਅੱਗੇ ਪਾਉਣ ਤੇ ਸਾਂਝੀ ਕਮੇਟੀ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨ ਖੇਤੀਬਾੜੀ ਖੇਤਰ ਵਿੱਚ ਨਿਵੇਸ਼ ਵਧਾਉਣ ਤੇ ਕਿਸਾਨਾਂ ਨੂੰ ਆਪਣਾ ਉਤਪਾਦ ਕਿਤੇ ਵੀ ਕਿਸੇ ਵੀ ਮੁੱਲ ਉਤੇ ਵੇਚਣ ਦੀ ਆਜ਼ਾਦੀ ਦੇਣ ਲਈ ਲਿਆਂਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
