(Source: ECI/ABP News)
Farmers Protest: ਸ਼ੰਭੂ ਬਾਰਡਰ 'ਤੇ ਅੰਦੋਲਨ ਦੇ ਅੱਜ 200 ਦਿਨ ਪੂਰੇ, ਰੈਸਲਰ ਵਿਨੇਸ਼ ਫੋਗਾਟ ਦਾ ਕਿਸਾਨ ਕਰਨਗੇ ਸਨਮਾਨ
Shambhu Border: ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ ਨੂੰ 200 ਦਿਨ ਪੂਰੇ ਹੋ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਸਰਹੱਦ ’ਤੇ ਪੁੱਜਣ ਦੀ ਸੰਭਾਵਨਾ ਹੈ। ਵੱਖ-ਵੱਖ ਪ੍ਰੋਗਰਾਮ ਵੀ ਕਰਵਾਏ ਜਾਣਗੇ।
![Farmers Protest: ਸ਼ੰਭੂ ਬਾਰਡਰ 'ਤੇ ਅੰਦੋਲਨ ਦੇ ਅੱਜ 200 ਦਿਨ ਪੂਰੇ, ਰੈਸਲਰ ਵਿਨੇਸ਼ ਫੋਗਾਟ ਦਾ ਕਿਸਾਨ ਕਰਨਗੇ ਸਨਮਾਨ farmers-protest-on-shambhu-border-completes-200-days-farmers-will-honor-wrestler-Vinesh-Phogat Farmers Protest: ਸ਼ੰਭੂ ਬਾਰਡਰ 'ਤੇ ਅੰਦੋਲਨ ਦੇ ਅੱਜ 200 ਦਿਨ ਪੂਰੇ, ਰੈਸਲਰ ਵਿਨੇਸ਼ ਫੋਗਾਟ ਦਾ ਕਿਸਾਨ ਕਰਨਗੇ ਸਨਮਾਨ](https://feeds.abplive.com/onecms/images/uploaded-images/2024/08/31/433a87b9a173a17367c1292731a9eedd1725081474748490_original.jpg?impolicy=abp_cdn&imwidth=1200&height=675)
Farmers Protest on Shambhu Border: ਪੰਜਾਬ-ਹਰਿਆਣਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਦੇ ਧਰਨੇ ਨੂੰ 200 ਦਿਨ ਪੂਰੇ ਹੋਣ ਜਾ ਰਹੇ ਹਨ। ਇਸ ਮੌਕੇ ਕਿਸਾਨਾਂ ਨੇ ਸਰਹੱਦ 'ਤੇ ਇੱਕ ਪ੍ਰੋਗਰਾਮ ਰੱਖਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੱਖਾਂ ਕਿਸਾਨ ਇੱਥੇ ਇਕੱਠੇ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਵੀ ਖਨੌਰੀ ਬਾਰਡਰ ਪਹੁੰਚੇਗੀ ਅਤੇ ਕਿਸਾਨ ਇੱਥੇ ਉਨ੍ਹਾਂ ਦਾ ਸਨਮਾਨ ਕਰਨਗੇ।
ਦੂਜੇ ਪਾਸੇ ਇੱਕ ਮਹਿਲਾ ਕਿਸਾਨ ਆਗੂ ਦੇ ਘਰ NIA ਦੇ ਛਾਪੇ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਇਨ੍ਹਾਂ ਛਾਪਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਸਰਵਣ ਸਿੰਘ ਪੰਧੇਰ ਨੇ ਬਿਆਨ ਜਾਰੀ ਕਰਦਿਆਂ ਕਿਹਾ, "ਇਹ ਮੋਦੀ ਸਰਕਾਰ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਮੋਦੀ ਸਰਕਾਰ ਨੇ ਅਤੀਤ ਵਿੱਚ ਵੀ ਅੰਦੋਲਨ ਉੱਤੇ ਜ਼ੁਲਮ ਕੀਤੇ ਹਨ। ਬੇਬੀ ਸੁਖਵਿੰਦਰ ਕੌਰ ਦੇ ਘਰ ਅੱਜ ਸਵੇਰੇ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਵਕੀਲਾਂ ਦੇ ਘਰ ਛਾਪੇਮਾਰੀ ਕੀਤੀ ਗਈ। ਉਸ ਸਮੇਂ ਘਰ ਵਿੱਚ ਉਸ ਦਾ ਪਤੀ, ਪੁੱਤਰ, ਨੂੰਹ ਅਤੇ 90 ਸਾਲਾ ਮਾਂ ਮੌਜੂਦ ਸਨ।"
ਅੰਦੋਲਨ ਨੂੰ ਦਬਾਉਣ ਦੀ ਹੋ ਰਹੀ ਕੋਸ਼ਸ਼- ਪੰਧੇਰ
ਪੰਧੇਰ ਨੇ ਕਿਹਾ, "ਇਹ ਛਾਪੇਮਾਰੀ ਇਸ ਲਈ ਕਿਉਂ ਕੀਤੀ ਗਈ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਇਆ ਜਾ ਸਕੇ ਅਤੇ ਡਰਾਇਆ ਜਾ ਸਕੇ। ਪਹਿਲਾਂ ਸਾਡੇ ਉਪਰ ਖਾਲਿਸਤਾਨੀ ਟੈਗ ਲਗਾਇਆ ਗਿਆ ਸੀ, ਉਹ ਚੱਲਿਆ ਨਹੀਂ ਤਾਂ ਇਸ ਛਾਪੇਮਾਰੀ ਤੋਂ ਬਾਅਦ ਕੋਈ ਟੈਗ ਲਗਾਇਆ ਜਾਵੇਗਾ। ਅਸੀਂ ਇਸ ਛਾਪੇਮਾਰੀ ਦਾ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ। ਅਸੀਂ ਛਾਪੇ ਤੋਂ ਡਰਨ ਵਾਲੇ ਨਹੀਂ , ਜਦੋਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਅੰਦੋਲਨ ਜਾਰੀ ਰੱਖਾਂਗੇ।"
200 ਦਿਨ ਪੂਰਾ ਹੋ ਰਿਹਾ ਇਸ ਲਈ NIA ਨੇ ਮਾਰਿਆ ਛਾਪਾ - ਪੰਧੇਰ
ਕਿਸਾਨ ਆਗੂ ਨੇ ਕਿਹਾ, "31 ਅਗਸਤ ਨੂੰ ਅੰਦੋਲਨ ਦੇ 200 ਦਿਨ ਪੂਰੇ ਹੋ ਰਹੇ ਹਨ। ਲੱਖਾਂ ਕਿਸਾਨ ਇਕੱਠੇ ਹੋ ਰਹੇ ਹਨ। ਸਮਾਂ ਦੇਖੋ, ਉਹ ਅੰਦੋਲਨ ਨੂੰ ਅਜਿਹੇ ਸਮੇਂ 'ਚ ਦਬਾ ਦੇਣਾ ਚਾਹੁੰਦੇ ਹਨ ਜਦੋਂ 200 ਦਿਨ ਪੂਰੇ ਹੋ ਰਹੇ ਹਨ ਪਰ ਅਸੀਂ ਦੱਬਣ ਵਾਲੇ ਨਹੀਂ। ਮੈਂ ਸਾਰੇ ਕਿਸਾਨਾਂ ਨੂੰ ਕਹਾਂਗਾ ਕਿ ਬੇਬੀ ਸੁਖਵਿੰਦਰ ਕੌਰ ਦੇ ਘਰ ਪਹੁੰਚਣ।"
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)