Punjab News : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ - ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 9 ਅਕਤੂਬਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਧਰਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 7 ਅਕਤੂਬਰ ਨੂੰ ਮੀਟਿੰਗ ਸੱਦੀ ਹੈ, ਜੇਕਰ ਉਸ ਵਿੱਚ ਕੋਈ ਫੈਸਲਾ ਨਾ ਹੋਇਆ ਤਾਂ 9 ਅਕਤੂਬਰ ਤੋਂ ਧਰਨਾ ਜਾਰੀ ਹੈ।

 

ਉਗਰਾਹਾਂ ਨਾਲ ਜੁੜੇ ਵਿਵਾਦ ਬਾਰੇ ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੇਰੀਆਂ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਹ ਸੱਚਾਈ ਤੋਂ ਕੋਹਾਂ ਦੂਰ ਹਨ। ਉਗਰਾਹਾਂ ਨੇ ਕਿਹਾ ਕਿ ਇੱਕ ਤਸਵੀਰ ਮੇਰੇ ਵਿਆਹ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਮੇਰੇ ਗਲੇ ਵਿੱਚ ਜੁੱਤੀਆਂ ਅਤੇ ਚੱਪਲਾਂ ਦਾ ਹਾਰ ਹੈ। ਉਨ੍ਹਾਂ ਕਿਹਾ ਇਹ ਤਸਵੀਰ 1991 ਦੀ ਹੈ, ਜਦਕਿ ਮੇਰਾ ਵਿਆਹ 1971 ਵਿੱਚ ਹੋਇਆ ਸੀ।

 



ਕੁਝ ਤਸਵੀਰਾਂ 'ਚ ਮੇਰੀਆਂ ਧੀਆਂ ਮੇਰੇ ਨਾਲ ਬੈਠੀਆਂ ਹਨ, ਉਨ੍ਹਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਇਹ ਦਿੱਲੀ ਧਰਨੇ ਦੀ ਤਸਵੀਰ ਹੈ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਮੇਰੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਮੈਂ ਬਹੁਤ ਸੋਚ ਸਮਝ ਕੇ ਬਿਆਨ ਦਿੱਤਾ ਹੈ, ਜੇਕਰ 'ਛੋਕਰਾ' ਸ਼ਬਦ ਬੋਲਣ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਪਰ ਜੋ ਬਿਆਨ ਮੈਂ ਦਿੱਤਾ ਉਹ ਬਿਲਕੁਲ ਸਹੀ ਸੀ ਅਤੇ ਮੈਂ ਸੋਚ ਸਮਝ ਕੇ ਦਿੱਤਾ ਸੀ , ਕੋਈ ਮਾਫ਼ੀ ਨਹੀਂ ਹੈ।ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਮੈਂ ਸਿਮਰਜੀਤ ਸਿੰਘ ਮਾਨ ਅਤੇ ਅੰਮ੍ਰਿਤਪਾਲ ਤੋਂ ਮੁਆਫੀ ਮੰਗ ਲਈ ਹੈ, ਇਹ ਸੱਚ ਨਹੀਂ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।