ਪੜਚੋਲ ਕਰੋ

ਸਭ ਰੋਕਾਂ ਤੋੜ ਕੇ ਦਿੱਲੀ ਪਹੁੰਚੇ ਕਿਸਾਨ, ਦੂਜੇ ਦਿਨ ਵੀ ਕਰਨੀ ਪਈ ਭਾਰੀ ਜੱਦੋਜ਼ਹਿਦ

ਕਿਸਾਨ ਲੀਡਰਾਂ ਨੇ ਕਿਹਾ ਠੰਡ, ਬੱਦਲਵਾਈ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਕਾਫਲਿਆਂ ਦੇ ਦਿੱਲੀ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਗਰਜ ਬੁਲੰਦ ਕਰਨ ਨੂੰ ਉਤਸ਼ਾਹਜਨਕ ਵਰਤਾਰਾ ਕਿਹਾ।

ਚੰਡੀਗੜ੍ਹ: ਦਿੱਲੀ ਵਿਖੇ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਲੱਖਾਂ ਦੀ ਗਿਣਤੀ ਦੇ ਕਾਫ਼ਲੇ ਪਹੁੰਚਣ ਦੇ ਨਾਲ-ਨਾਲ ਸੰਘਰਸ਼ ਦੇ 58ਵੇਂ ਦਿਨ ਪੰਜਾਬ ਭਰ 'ਚ ਵੀ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ 'ਤੇ ਪੱਕੇ-ਧਰਨੇ ਜਾਰੀ ਰੱਖੇ ਗਏ। ਬੇਸ਼ੱਕ ਥਾਂ-ਥਾਂ 'ਤੇ ਪੁਲਿਸ ਬਲ ਤਾਇਨਾਤ ਸੀ, ਹਰਿਆਣਾ ਅੜਿੱਕਾ ਬਣਿਆ ਪਰ ਫਿਰ ਵੀ ਹਜ਼ਾਰਾਂ ਟਰੈਕਟਰ-ਟਰਾਲਿਆਂ ਦੇ ਕਾਫ਼ਲੇ ਦਿੱਲੀ ਤੱਕ ਦਾਖ਼ਲ ਹੋਣ ਲਈ ਸਫ਼ਲ ਹੋ ਗਏ ਹਨ।

ਕਿਸਾਨ ਲੀਡਰਾਂ ਨੇ ਕਿਹਾ ਠੰਡ, ਬੱਦਲਵਾਈ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਕਾਫਲਿਆਂ ਦੇ ਦਿੱਲੀ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਗਰਜ ਬੁਲੰਦ ਕਰਨ ਨੂੰ ਉਤਸ਼ਾਹਜਨਕ ਵਰਤਾਰਾ ਕਿਹਾ। ਇਸ ਸੰਘਰਸ਼ ਨੂੰ ਦੋ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕ ਮਨਾਂ ਅੰਦਰ ਜੋਸ਼ ਅਤੇ ਗੁੱਸਾ ਮੱਠਾ ਹੋਣ ਦੀ ਬਜਾਏ ਲੋਕ ਮਨਾਂ ਅੰਦਰ ਮੋਦੀ ਸਰਕਾਰ ਦੀਆਂ ਅੰਬਾਨੀਆਂ, ਅਡਾਨੀਆਂ ਪੱਖੀ ਲੋਕ ਵਿਰੋਧੀ ਨੀਤੀਆਂ ਖਿਲਾਫ ਰੋਹ ਹੋਰ ਵਧੇਰੇ ਉਬਾਲੇ ਖਾ ਰਿਹਾ ਹੈ।

ਪੰਜਾਬ ਭਰ 'ਚੋਂ ਦੂਜੇ ਦਿਨ ਵੀ ਕਿਸਾਨ ਕਾਫਲੇ ਸੈਂਕੜਿਆਂ ਦੀ ਗਿਣਤੀ ਵਿੱਚ ਟਰਾਲੀਆਂ ਟਰੈਕਟਰਾਂ ਰਾਸ਼ਨ, ਪਾਣੀ, ਦਵਾਈਆਂ, ਸੌਣ ਵਗੈਰਾ ਦਾ ਸਮੁੱਚਾ ਪ੍ਰਬੰਧ ਕਰਕੇ ਖੱਟਰ ਹਕੂਮਤ ਵੱਲੋਂ ਲਾਈਆਂ ਸਾਰੀਆਂ ਰੋਕਾਂ ਨੂੰ ਤੋੜਦਿਆਂ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦਿਆਂ ਦਿੱਲੀ ਵਿਚ ਦਾਖਲ ਹੋਣ ਵਿੱਚ ਸਫਲ ਹੋ ਗਏ ਹਨ।

ਮੋਟਰ ਸਾਇਕਲ 'ਤੇ ਆਏ ਦੋ ਹਮਲਾਵਰਾਂ ਨੇ ਵਰ੍ਹਾਈਆਂ 7 ਗੋਲ਼ੀਆਂ, ਨੌਜਵਾਨ ਦੀ ਮੌਤ

ਮੋਦੀ ਹਕੂਮਤ ਦੇ ਪੈਰ'ਚ ਪੈਰ ਧਰਦੀ ਹਰਿਆਣਾ ਸਰਕਾਰ ਨੇ ਪੰਜਾਬ ਵਿੱਚ ਜ਼ਮੀਨਾਂ ਦੀ ਰਾਖੀ ਲਈ ਨਿੱਕਲੇ ਕਿਸਾਨ ਕਾਫਲਿਆਂ ਨੂੰ ਰੋਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਮਜਬੂਤ ਬੈਰੀਕਾਡਾਂ ਤੋਂ ਅੱਗੇ ਵੱਡੇ ਪੱਥਰ ਸੜਕ 'ਤੇ ਸੁੱਟ, ਸੈਂਕੜੇ ਟਰੱਕ ਮਿੱਟੀ ਰਾਹੀ ਰਸਤਾ ਰੋਕਣ ਤੋਂ ਅੱਗੇ, ਕਈ ਕਈ ਮੀਟਰ ਸੜਕਾਂ ਪੁੱਟਕੇ ਕਾਫਲਿਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਪਰ ਹਰਿਆਣੇ ਦੇ ਜੁਝਾਰੂ ਕਿਸਾਨਾਂ ਦੇ ਪੂਰਨ ਸਹਿਯੋਗ ਸਦਕਾ ਤਮਾਮ ਅੜਿੱਕਿਆਂ ਨੂੰ ਚਕਨਾਚੂਰ ਕਰਕੇ ਲਿੰਕ ਸੜਕਾਂ ਰਾਹੀਂ ਕਿਸਾਨ ਦਿੱਲੀ ਵਿੱਚ ਸ਼ਾਮਲ ਹੋ ਗਏ ਹਨ।

ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ! ਕਿਸਾਨਾਂ ਨੂੰ ਕਿਹਾ ਅੰਦੋਲਨ ਛੱਡੋ, ਅਸੀਂ ਗੱਲਬਾਤ ਲਈ ਤਿਆਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Weather Update: ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ 3 ਦਿਨ ਵਰ੍ਹੇਗਾ ਭਾਰੀ ਮੀਂਹ! ਅਸਮਾਨ 'ਚ ਛਾਏ ਰਹਿਣਗੇ ਕਾਲੇ ਬੱਦਲ...
ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ 3 ਦਿਨ ਵਰ੍ਹੇਗਾ ਭਾਰੀ ਮੀਂਹ! ਅਸਮਾਨ 'ਚ ਛਾਏ ਰਹਿਣਗੇ ਕਾਲੇ ਬੱਦਲ...
Punjab News: ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ, ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ, ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
Punjab News: ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਵੱਡੇ ਫੈਸਲੇ, CM ਮਾਨ ਬੋਲੇ- 65,000 ਤੋਂ ਵੱਧ ਠੇਕਾ ਮੁਲਾਜ਼ਮ ਹੋਣਗੇ ਪੱਕੇ; ਸਰਕਾਰੀ ਭਰਤੀ ਸਣੇ...
ਪੰਜਾਬ ਕੈਬਨਿਟ ਮੀਟਿੰਗ 'ਚ ਲਏ ਗਏ ਵੱਡੇ ਫੈਸਲੇ, CM ਮਾਨ ਬੋਲੇ- 65,000 ਤੋਂ ਵੱਧ ਠੇਕਾ ਮੁਲਾਜ਼ਮ ਹੋਣਗੇ ਪੱਕੇ; ਸਰਕਾਰੀ ਭਰਤੀ ਸਣੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲੀ-ਭਾਜਪਾ ਗੱਠਜੋੜ 'ਤੇ ਬੋਲੇ ਕੇਵਲ ਢਿੱਲੋਂ; ਸਪੱਸ਼ਟ ਕਰਦਿਆਂ ਕਿਹਾ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲੀ-ਭਾਜਪਾ ਗੱਠਜੋੜ 'ਤੇ ਬੋਲੇ ਕੇਵਲ ਢਿੱਲੋਂ; ਸਪੱਸ਼ਟ ਕਰਦਿਆਂ ਕਿਹਾ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸਤ ਤੋਂ ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਦੇ ਭਤੀਜੇ 'ਤੇ ਹਮਲਾ! ਜਾਣੋ ਕਿਵੇਂ ਸੁਰੱਖਿਆ ਘੇਰੇ 'ਚ...
Big News: ਸਿਆਸਤ ਤੋਂ ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਦੇ ਭਤੀਜੇ 'ਤੇ ਹਮਲਾ! ਜਾਣੋ ਕਿਵੇਂ ਸੁਰੱਖਿਆ ਘੇਰੇ 'ਚ...
Punjab News: ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ, ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
ਪੰਜਾਬ 'ਚ ਇੱਕ ਹੋਰ ਵੱਡੀ ਵਾਰਦਾਤ, ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ; ਇਲਾਕੇ 'ਚ ਦਹਿਸ਼ਤ ਦਾ ਮਾਹੌਲ...
Big News: ਵੱਡੀ ਖਬਰ, ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਮੁਅੱਤਲ; ਜਾਣੋ ਪ੍ਰਸ਼ਾਸਨ 'ਚ ਕਿਉਂ ਮੱਚਿਆ ਹੜਕੰਪ?  
ਵੱਡੀ ਖਬਰ, ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਮੁਅੱਤਲ; ਜਾਣੋ ਪ੍ਰਸ਼ਾਸਨ 'ਚ ਕਿਉਂ ਮੱਚਿਆ ਹੜਕੰਪ?  
Punjab School Holiday: ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, 1 ਤੋਂ 30 ਜੂਨ ਤੱਕ ਸਰਕਾਰੀ-ਏਡੇਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ...
ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, 1 ਤੋਂ 30 ਜੂਨ ਤੱਕ ਸਰਕਾਰੀ-ਏਡੇਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ...
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਰੁੱਪ C-D 'ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ; ਹੋ ਸਕਦੇ ਵੱਡੇ ਐਲਾਨ
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਰੁੱਪ C-D 'ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ; ਹੋ ਸਕਦੇ ਵੱਡੇ ਐਲਾਨ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
Embed widget