ਕਿਸਾਨ ਸੀਐਮ ਭਗਵੰਤ ਮਾਨ ਦੀ ਅਪੀਲ ਮੰਨਣ ਤੋਂ ਇਨਕਾਰੀ, ਪਰਾਲੀ ਸਾੜਨੀ ਸ਼ੁਰੂ, ਬੋਲੇ, ਸਹੀ ਮੁਆਵਜ਼ਾ ਦੇਵੋ ਜਾਂ ਸਾਰੀ ਪਰਾਲੀ ਸਰਕਾਰ ਚੁੱਕੇ
ਅੰਮ੍ਰਿਤਸਰ ਜ਼ਿਲ੍ਹੇ ਦੇ ਜੇਠੂਵਾਲ ਨਜਦੀਕ ਜੀਟੀ ਰੋਡ 'ਤੇ ਚਾਰ ਖੇਤਾਂ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ। ਇਸ ਬਾਰੇ ਇੱਕ ਕਿਸਾਨ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੇ ਕੋਲ ਕੋਈ ਹੋਰ ਹੱਲ ਹੀ ਨਹੀਂ ਹੈ।
ਗਗਨਦੀਪ ਸ਼ਰਮਾ/ਅੰਮ੍ਰਿਤਸਰ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਜਾ ਰਹੀ ਅਪੀਲ ਨੂੰ ਨਜ਼ਰਅੰਦਾਜ ਕਰਦੇ ਹੋਏ ਕਿਸਾਨਾਂ ਨੇ ਸੂਬੇ 'ਚ ਝੋਨੇ ਦੀ ਵਾਢੀ ਦੇ ਤੁਰੰਤ ਬਾਅਦ ਹੀ ਪਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਹੈ। ਸੂਬੇ 'ਚ ਬੀਤੇ ਕੱਲ੍ਹ ਤੋਂ ਝੋਨੇ ਦੀ ਵਾਢੀ ਸ਼ੁਰੂ ਹੋਏ ਹੈ ਤੇ ਕਿਸਾਨਾਂ ਨੇ ਨਾਲੋਂ-ਨਾਲ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਜ਼ਿਲ੍ਹੇ ਦੇ ਜੇਠੂਵਾਲ ਨਜਦੀਕ ਜੀਟੀ ਰੋਡ 'ਤੇ ਚਾਰ ਖੇਤਾਂ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ। ਇਸ ਬਾਰੇ ਇੱਕ ਕਿਸਾਨ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੇ ਕੋਲ ਕੋਈ ਹੋਰ ਹੱਲ ਹੀ ਨਹੀਂ ਹੈ। ਕਿਸਾਨ ਨੇ ਕਿਹਾ ਕਿ ਜਾਂ ਤਾਂ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਤੇ ਜਾਂ ਫਿਰ ਸਰਕਾਰ ਸਾਰੀ ਪਰਾਲੀ ਭਾਵੇਂ ਮੁਫਤ ਚੁੱਕ ਕੇ ਲੈ ਜਾਵੇ ਪਰ ਅਜਿਹਾ ਨਾ ਹੋਣ ਦੀ ਸੂਰਤ 'ਚ ਸਾਡੇ ਕੋਲ ਕੋਈ ਚਾਰਾ ਨਹੀਂ ਹੈ।
ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਵੱਲੋਂ ਪੰਜਾਬ ਲਈ ਸੀਸੀਐਲ ਦੀ ਪਹਿਲੀ ਕਿਸ਼ਤ 'ਚ 36,999 ਕਰੋੜ ਜਾਰੀ
ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਇਹੀ ਮੰਗ ਕਰ ਰਹੀਆਂ ਹਨ ਕਿ ਸਰਕਾਰ ਪ੍ਰਤੀ ਏਕੜ ਪਰਾਲੀ ਲਈ ਪੰਜ ਤੋਂ ਛੇ ਹਜਾਰ ਰੁਪਏ ਤੱਕ ਮੁਆਵਜਾ ਦੇਵੇ ਜਾਂ ਸਾਰੀ ਪਰਾਲੀ ਮੁਫਤ ਚੁੱਕ ਲਵੇ। ਕਿਸਾਨਾਂ ਨੇ ਮਾਨ ਸਰਕਾਰ ਦੀ ਅਪੀਲ ਨੂੰ ਮੁਢੋ ਰੱਦ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ 'ਚ ਜਿਵੇ ਜਿਵੇ ਝੋਨੇ ਦੀ ਵਾਢੀ ਤੇਜ਼ ਹੋਵੇਗੀ, ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਜਾਵੇਗੀ।
ਇਹ ਵੀ ਪੜ੍ਹੋ-ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 646 ਕਰੋੜ ਜਾਰੀ, ਫੰਡ ਲੈਪਸ ਹੋਣ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।