ਪੜਚੋਲ ਕਰੋ
ਕਿਸਾਨਾਂ ਅਡਾਨੀ ਦੀ ਕਣਕ ਨਾਲ ਭਰੀ ਮਾਲ ਗੱਡੀ ਨੂੰ ਲਾਈ ਬ੍ਰੇਕ
ਕਿਸਾਨ ਲਗਾਤਾਰ ਬੀਜੇਪੀ ਲੀਡਰਾਂ ਤੇ ਕਾਰਪੋਰੇਟ ਘਰਾਨਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸੇ ਤਹਿਤ ਅੱਜ ਅਡਾਨੀ ਗਰੁੱਪ ਦੀ ਕਣਕ ਨਾਲ ਭਰੀ ਮਾਲ ਗੱਡੀ ਨੂੰ ਡਾਗਰੂ ਰੇਲਵੇ ਸਟੇਸ਼ਨ ' ਤੇ ਰੋਕ ਦਿੱਤਾ ਗਿਆ ਹੈ।

dagru_station
ਮੋਗਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਿਸਾਨ ਲਗਾਤਾਰ ਬੀਜੇਪੀ ਲੀਡਰਾਂ ਤੇ ਕਾਰਪੋਰੇਟ ਘਰਾਨਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸੇ ਤਹਿਤ ਅੱਜ ਅਡਾਨੀ ਗਰੁੱਪ ਦੀ ਕਣਕ ਨਾਲ ਭਰੀ ਮਾਲ ਗੱਡੀ ਨੂੰ ਡਗਰੂ ਰੇਲਵੇ ਸਟੇਸ਼ਨ ' ਤੇ ਰੋਕ ਦਿੱਤਾ ਗਿਆ ਹੈ।
ਆਗੂਆ ਨੇ ਦੱਸਿਆ ਕਿ ਅਸੀਂ ਇਸ ਦੀ ਜਾਣਕਾਰੀ ਸੰਘਰਸ਼ ਕਮੇਟੀ ਨੂੰ ਭੇਜ ਦਿੱਤੀ ਹੈ ਤੇ ਜੋ ਉਨ੍ਹਾਂ ਦਾ ਹੁਕਮ ਆਏਗਾ, ਉਸ ਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਲੀਡਰਾਂ ਵੱਲੋਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਲਈ ਦਿੱਲੀ ਤੋਂ ਇਲਾਵਾ ਪੰਜਾਬ ਅੰਦਰ ਵੀ ਕਿਸਾਨ ਯੂਨੀਅਨਾਂ ਵੱਲੋਂ ਲਗਾਤਾਰ ਐਕਸ਼ਨ ਕੀਤੇ ਜਾ ਰਹੇ ਹਨ।
Before You Go
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
ਟ੍ਰੈਂਡਿੰਗ ਟੌਪਿਕ





















