(Source: ECI/ABP News/ABP Majha)
ਪੰਜਾਬ 'ਚ ਵੱਖ-ਵੱਖ ਥਾਂ ਕਿਸਾਨ ਮਨਾਉਣਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 106 ਵਾਂ ਸ਼ਹੀਦੀ ਦਿਹਾੜਾ
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ 17 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਦਿਵਸ 'ਤੇ ਪਿੰਡਾਂ ਚ ਮੋਟਰ ਸਾਈਕਲ ਮਾਰਚ ਕੀਤੇ ਜਾਣਗੇ।
ਬਰਨਾਲਾ: ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ 17 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਦਿਵਸ 'ਤੇ ਪਿੰਡਾਂ ਚ ਮੋਟਰ ਸਾਈਕਲ ਮਾਰਚ ਕੀਤੇ ਜਾਣਗੇ।
ਕਿਸਾਨ ਕਾਫਲੇ ਪਿੰਡਾਂ 'ਚ ਮਾਰਚ ਕਰਦੇ ਹੋਏ ਕਿਸਾਨਾਂ-ਮਜਦੂਰਾਂ ਵੱਲੋਂ ਠੀਕ ਇੱਕ ਵਜੇ ਪਿੰਡ ਸਰਾਭਾ(ਲੁਧਿਆਣਾ) ਵਿਖੇ ਸ਼ਹੀਦ ਦੇ ਬੁੱਤ 'ਤੇ ਹਜਾਰਾਂ ਕਿਸਾਨ ਕਾਫਲਿਆਂ ਵੱਲੋਂ ਗਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਅਤੇ ਚਾਰ ਹੋਰ ਗਦਰੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਸੰਬੋਧਨ ਕਰਨਗੇ। ਉਹਨਾਂ ਕਿਹਾ ਕਿ 19 ਸਾਲ ਦੀ ਉਮਰ ਚ ਵਿਦੇਸ਼ੀ ਜ਼ਿੰਦਗੀ ਦਾ ਤਿਆਗ ਕਰ ਛੇ ਹਜਾਰ ਭਾਰਤੀਆਂ ਸੰਗ ਗਦਰ ਕਰਨ ਲਈ ਵਤਨ ਪਰਤੇ ਕਰਤਾਰ ਸਿੰਘ ਸਰਾਭਾ ਸਾਮਰਾਜੀ ਨੀਤੀਆਂ ਖਿਲਾਫ ਸੰਘਰਸ਼ ਦੇ ਮਹਾਨ ਪ੍ਰਤੀਕ ਹਨ। ਸ਼ਹੀਦ ਦੀ ਬਰਸੀ 'ਤੇ ਲੋਕਾਂ ਖਾਸ ਕਰ ਨੌਜਵਾਨਾਂ ਦੀ ਪ੍ਰੇਰਨਾ ਲਈ ਸੈਂਕੜੇ ਮੋਟਰ ਸਾਇਕਲ ਸਵਾਰ ਵਰਕਰ ਇਕ ਸੋ ਦੇ ਕਰੀਬ ਪਿੰਡਾਂ 'ਚ ਮਾਰਚ ਕਰਦੇ ਹੋਏ ਪਿੰਡ ਸਰਾਭਾ ਸ਼ਹੀਦ ਦੀ ਜਨਮਸਥਲੀ 'ਤੇ ਪਹੁੰਚਣਗੇ।
ਬੁਲਾਰਿਆਂ ਨੇ ਇਲਾਕਾ ਵਾਸੀ ਕਿਸਾਨਾਂ ਮਜਦੂਰਾਂ ਵਿਸੇਸ਼ ਕਰ ਨੋਜਵਾਨਾਂ ਨੂੰ ਇਸ ਸ਼ਰਧਾਂਜਲੀ ਮਾਰਚ ਚ ਪੰਹੁਚਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :