ਚੰਡੀਗੜ੍ਹ 'ਚ ਤੇਜ਼ ਰਫ਼ਤਾਰ ਕਾਰ ਹਾਦਸੇ ਦਾ ਸ਼ਿਕਾਰ, 4 ਜ਼ਖਮੀ
ਸੈਕਟਰ 19/20 ਦੀ ਡਿਵਾਈਡਿੰਗ ਰੋਡ ਤੇ ਇੱਕ ਤੇਜ਼ ਰਫ਼ਤਾਰ ਹਾਦਸੇ ਦਾ ਸ਼ਿਕਾਰ ਹੋ ਗਈ।ਇਸ ਹਾਦਸੇ 'ਚ 4 ਲੋਕ ਜ਼ਖਮੀ ਹੋਏ ਹਨ।
ਚੰਡੀਗੜ੍ਹ: ਸੈਕਟਰ 19/20 ਦੀ ਡਿਵਾਈਡਿੰਗ ਰੋਡ ਤੇ ਇੱਕ ਤੇਜ਼ ਰਫ਼ਤਾਰ ਹਾਦਸੇ ਦਾ ਸ਼ਿਕਾਰ ਹੋ ਗਈ।ਇਸ ਹਾਦਸੇ 'ਚ 4 ਲੋਕ ਜ਼ਖਮੀ ਹੋਏ ਹਨ।ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾ ਇੱਕ ਬਾਇਕ ਸਵਾਰ ਨੂੰ ਟੱਕਰ ਮਾਰੀ ਅਤੇ ਫਿਰ ਬੇਕਾਬੂ ਹੋ ਕਿ ਸਕੈਟਰ 20 ਦੀ ਡਿਵਾਈਡਿੰਗ ਰੋਡ ਪਾਰ ਕਰ ਸਕੈਟਰ 19 'ਚ ਬਣੇ ਇੱਕ ਆਈਏਐਸ ਦੇ ਘਰ 'ਚ ਜਾ ਵੜੀ।ਜਿਸ ਤੋਂ ਬਾਅਦ ਹਫੜਾ ਦਫੜੀ ਮੱਚ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਜ਼ਖਮੀ ਬਾਇਕ ਸਵਾਰ ਨੂੰ ਸੈਕਟਰ 16 ਦੇ ਹਸਪਤਾਲ 'ਚ ਭਰਤੀ ਕਰਵਾਇਆ, ਉਸਦੀ ਹਾਲਤ ਹੁਣ ਨਾਜ਼ੁਕ ਦੱਸੀ ਜਾ ਰਹੀ ਹੈ।
ਗੱਡੀ 'ਚ ਕੁੱਲ ਤਿੰਨ ਲੋਕ ਸਵਾਰ ਸੀ।ਜਿਹਨਾਂ ਵਿੱਚੋਂ ਦੋ ਨੌਜਵਾਨ ਅਤੇ ਇੱਕ ਲੜਕੀ ਵੀ ਜ਼ਖਮੀ ਹੋਏ ਹਨ।ਪੁਲਿਸ ਨੇ ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਹੈ।ਗੱਡੀ ਦੇ ਰਫਤਾਰ ਇੰਨੀ ਤੇਜ਼ ਸੀ ਕਿ ਉਹ ਸੜਕ ਪਾਰ ਕਰ ਆਈਏਐਸ ਦੇ ਘਰ ਦੀ ਪਿਛਲੀ ਕੰਧ ਤੋੜ ਲਾਅਨ 'ਚ ਆ ਗਈ।ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ।