ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਵਿਧਾਇਕ ਦਾ ਡਰਾਈਵਰ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਮੌਤ; ਗਮ 'ਚ ਡੁੱਬਿਆ ਪਰਿਵਾਰ
ਸਾਬਕਾ ਵਿਧਾਇਕ ਦੁਡਾਰਾਮ ਦੇ ਡਰਾਈਵਰ ਦੀ ਸੋਮਵਾਰ ਦੇਰ ਰਾਤ ਇੱਥੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

Haryana News: ਹਰਿਆਣਾ ਦੇ ਫਤਿਹਾਬਾਦ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਾਬਕਾ ਵਿਧਾਇਕ ਦੁਡਾਰਾਮ ਦੇ ਡਰਾਈਵਰ ਦੀ ਸੋਮਵਾਰ ਦੇਰ ਰਾਤ ਇੱਥੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਪਿੰਡ ਬੀਘੜ ਦੇ ਬਨਵਾਲੀ ਹੈੱਡ ਨੇੜੇ ਵਾਪਰੀ ਹੈ। ਮ੍ਰਿਤਕ ਡਰਾਈਵਰ ਦੀ ਪਛਾਣ 30 ਸਾਲਾ ਪ੍ਰਦੀਪ ਵਜੋਂ ਹੋਈ ਹੈ। ਪ੍ਰਦੀਪ ਆਪਣੇ ਪਿੰਡ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਪ੍ਰਦੀਪ ਦੀਆਂ ਦੋ ਕੁੜੀਆਂ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿੱਚ ਚੀਕ ਚੀਹਾੜਾ ਮੱਚ ਗਿਆ।
ਰਾਹਗੀਰਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਇਸ ਸਮੇਂ ਅੱਗੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਪ੍ਰਦੀਪ ਪਿਛਲੇ ਤਿੰਨ ਸਾਲਾਂ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਦੁਡਾਰਾਮ ਦਾ ਡਰਾਈਵਰ ਸੀ।
ਟ੍ਰੈਂਡਿੰਗ ਟੌਪਿਕ




















