ਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਪੁਲਿਸ ਨੇ ਇੱਕ ਫਰਜ਼ੀ ਐਸਡੀਐਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਬਡਾਲੀ ਆਲਾ ਸਿੰਘ ਦੇ ਪਿੰਡ ਮਹਿਮਦਪੁਰ ਦੀ ਰਹਿਣ ਵਾਲੀ ਮਨਵੀਰ ਕੌਰ ਪਿਛਲੇ 8 ਮਹੀਨਿਆਂ ਤੋਂ ਫਰਜ਼ੀ ਐਸਡੀਐਮ ਬਣ ਕੇ ਇਲਾਕੇ 'ਚ ਰੋਹਬ ਮਾਰਦੀ ਸੀ ਅਤੇ ਪੈਸੇ ਵਸੂਲ ਕਰ ਰਹੀ ਸੀ। ਇਸ ਫਰਜ਼ੀ ਐਸਡੀਐਮ ਵੱਲੋਂ ਬੀਡੀਪੀਓ ਨੂੰ ਇੱਕ ਫਰਜ਼ੀ ਪੱਤਰ ਕੱਢਣ ਮਗਰੋਂ ਮਾਮਲੇ ਤੋਂ ਪਰਦਾ ਉੱਠਿਆ। 


ਹੈਰਾਨੀ ਦੀ ਗੱਲ ਇਹ ਹੈ ਕਿ ਮਨਵੀਰ ਕੌਰ ਨੇ ਕੁੱਝ ਮਹੀਨੇ ਪਹਿਲਾਂ ਪੀਸੀਐਸ ਦਾ ਫਰਜੀ ਨਤੀਜਾ ਤਿਆਰ ਕਰਕੇ ਖੁਦ ਦੀ ਚੋਣ ਹੋਣ ਦਾ ਦਾਅਵਾ ਕਰਕੇ ਅਖਬਾਰਾਂ 'ਚ ਖਬਰਾਂ ਵੀ ਲਗਵਾ ਲਈਆਂ ਸੀ। ਬਡਾਲੀ ਆਲਾ ਸਿੰਘ ਦੇ ਥਾਣਾ ਮੁਖੀ ਅਰਸ਼ਦੀਪ ਨੇ ਦੱਸਿਆ ਕਿ ਦਰੱਖਤ ਕੱਟਣ ਸਬੰਧੀ ਬੀਡੀਪੀਓ ਨੂੰ ਇੱਕ ਪੱਤਰ ਐਸਡੀਐਮ ਦੇ ਦਸਤਖਤਾਂ ਰਾਹੀਂ ਭੇਜਿਆ ਗਿਆ। ਜਦੋਂ ਇਸ ਪੱਤਰ ਉਪਰ ਸ਼ੱਕ ਹੋਇਆ ਤਾਂ ਬੀਡੀਪੀਓ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਕੀਤੀ। 


ਪੁਲਿਸ ਨੇ ਆਪਣੀ ਜਾਂਚ 'ਚ ਪਾਇਆ ਕਿ ਐਸਡੀਐਮ ਨੇ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ ਤਾਂ ਸਾਮਣੇ ਆਇਆ ਕਿ ਮਨਵੀਰ ਕੌਰ ਨਾਮਕ ਲੜਕੀ ਨੇ ਇਹ ਕਾਰਨਾਮਾ ਕੀਤਾ ਹੈ। ਉਸਨੂੰ ਗ੍ਰਿਫਤਾਰ ਕਰਨ ਮਗਰੋਂ ਲੜਕੀ ਨੇ ਦੱਸਿਆ ਕਿ ਉਸਦੇ ਪਰਿਵਾਰ ਉਪਰ ਕਾਫੀ ਜਿਆਦਾ ਲੋਨ ਹੈ। ਉਸਦਾ ਭਰਾ ਨਸ਼ਾ ਤਸਕਰੀ 'ਚ ਨਾਭਾ ਜੇਲ੍ਹ 'ਚ ਬੰਦ ਹੈ। ਇਸ ਕਰਕੇ ਉਹ ਫਰਜੀ ਐਸਡੀਐਮ ਬਣੀ ਤਾਂ ਕਿ ਉਹਨਾਂ ਕੋਲੋਂ ਕੋਈ ਲੋਨ ਦੇ ਪੈਸੇ ਮੰਗਣ ਨਾ ਆਵੇ ਅਤੇ ਇਲਾਕੇ ਚ ਡਰ ਬਣ ਜਾਵੇ। ਮਨਵੀਰ ਕੌਰ ਨੇ ਪੀਸੀਐਸ ਦੀ ਪ੍ਰੀਖਿਆ ਦਿੱਤੀ ਸੀ ਪਰ ਉਸਦੀ ਚੋਣ ਨਹੀਂ ਹੋ ਸਕੀ ਸੀ। ਹੁਣ ਉਹ ਯੂਪੀਐਸ ਦੀ ਤਿਆਰੀ ਵੀ ਕਰ ਰਹੀ ਸੀ।


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ