ਪੜਚੋਲ ਕਰੋ
Advertisement
MP ਤੋਂ ਸੀਜ਼ਨ ਲਾ ਕੇ ਮੁੜੇ 4 ਨੌਜਵਾਨਾਂ ਨਾਲ ਵੱਡਾ ਹਾਦਸਾ, ਚਾਰਾਂ ਦੀ ਮੌਤ
ਚਾਰਾਂ ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਗੁਰਲਾਲ, ਲਾਲਾ ਤੇ ਸਾਧ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 20-22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਚਾਰੋਂ ਇੱਕੋ ਪਿੰਡ ਮਿੱਢੇ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ ਤੇ ਬਾਕੀ ਅਜੇ ਕੁਆਰੇ ਸਨ।
ਫਾਜ਼ਿਲਕਾ: ਫਾਜ਼ਿਲਕਾ ਮਲੋਟ ਰੋਡ 'ਤੇ ਗੰਗ ਕਨਾਲ ਨਹਿਰ ਵਿੱਚ ਡਿੱਗੀ ਕਾਰ 'ਚ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਚਾਰਾਂ ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ, ਗੁਰਲਾਲ, ਲਾਲਾ ਤੇ ਸਾਧ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 20-22 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਚਾਰੋਂ ਇੱਕੋ ਪਿੰਡ ਮਿੱਢੇ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚੋਂ ਗੁਰਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ ਤੇ ਬਾਕੀ ਅਜੇ ਕੁਆਰੇ ਸਨ। ਗੋਤਾਖੋਰਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।
ਜਾਣਕਾਰੀ ਮੁਤਾਬਕ ਚਾਰੋਂ ਮ੍ਰਿਤਕ ਮੱਧ ਪ੍ਰਦੇਸ਼ 'ਚ ਸੀਜ਼ਨ ਲਾਉਣ ਲਈ ਗਏ ਸੀ। ਉੱਥੇ ਉਹ ਕੰਬਾਈਨ ਚਲਾਉਣ ਦਾ ਕੰਮ ਕਰਦੇ ਸੀ। ਆਪਣੇ ਦੋਸਤ ਕੋਲ ਰਾਤ ਲਈ ਰੁਕੇ ਸੀ। ਇਸੇ ਦੋਸਤ ਨੇ ਦੱਸਿਆ ਕਿ ਉਸ ਕੋਲ ਰਾਤ ਗੁਜ਼ਾਰਨ ਤੋਂ ਬਾਅਦ ਅਗਲੀ ਰਾਤ ਚਾਰਾਂ ਨੇ ਆਪੋ-ਆਪਣੇ ਘਰ ਜਾਣਾ ਸੀ।
ਦੋਸਤ ਦੀ ਗੱਡੀ ਲੈ ਕੇ ਰਾਤ ਕਰੀਬ 9:30 ਵਜੇ ਉਸ ਦੇ ਘਰੋਂ ਨਿਕਲੇ ਪਰ ਆਪਣੇ ਘਰ ਨਹੀਂ ਪਹੁੰਚੇ। ਉਨ੍ਹਾਂ ਦੇ ਘਰ ਤੇ ਆਂਢ-ਗੁਆਂਢ ਸੰਪਰਕ ਕਰਕੇ ਪੁੱਛਿਆ ਗਿਆ ਪਰ ਕੁਝ ਪਤਾ ਨਾ ਚੱਲਿਆ। ਫਿਰ ਚਾਰਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਗੱਡੀ ਦੀਆਂ ਕੁਝ ਨਿਸ਼ਾਨੀਆਂ ਨਹਿਰ ਦੇ ਬਾਹਰ ਪਈਆਂ ਮਿਲੀਆਂ। ਇਸ ਪਿੱਛੋਂ ਨਹਿਰ ਵਿੱਚ ਉਨ੍ਹਾਂ ਦੀ ਭਾਲ ਕੀਤੀ ਤਾਂ ਗੱਡੀ ਸਮੇਤ ਲਾਸ਼ਾਂ ਵੀ ਬਰਾਮਦ ਹੋ ਗਈਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਪੰਜਾਬ
ਪੰਜਾਬ
Advertisement