Punjab 'ਚ ਰਾਜਸਥਾਨ ਵਾਲੀ ਹਾਲਤ! ਦੂਜੇ ਪਿੰਡੋਂ ਬੱਚਿਆਂ ਲਈ ਪਾਣੀ ਲੈਣ ਗਏ ਮਾਪੇ ਹਾਦਸੇ ਦਾ ਸ਼ਿਕਾਰ
ਇੱਥੇ ਇੱਕ ਹਾਦਸੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਹਾਦਸੇ ਮਗਰੋਂ ਸਾਹਮਣੇ ਆਇਆ ਹੈ ਕਿ ਪੰਜਾਬ 'ਚ ਵੀ ਰਾਜਸਥਾਨ ਵਾਲੀ ਹਾਲਤ ਬਣਦੀ ਜਾ ਰਹੀ ਹੈ। ਇੱਥੇ ਪਿੰਡ ਵਿੱਚ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਦੂਜੇ ਪਿੰਡ ਤੋਂ ਬੱਚਿਆਂ ਲਈ ਪਾਣੀ ਲੈਣ ਗਿਆ...
ਫ਼ਾਜ਼ਿਲਕਾ: ਇੱਥੇ ਇੱਕ ਹਾਦਸੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਹਾਦਸੇ ਮਗਰੋਂ ਸਾਹਮਣੇ ਆਇਆ ਹੈ ਕਿ ਪੰਜਾਬ 'ਚ ਵੀ ਰਾਜਸਥਾਨ ਵਾਲੀ ਹਾਲਤ ਬਣਦੀ ਜਾ ਰਹੀ ਹੈ। ਇੱਥੇ ਪਿੰਡ ਵਿੱਚ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਦੂਜੇ ਪਿੰਡ ਤੋਂ ਬੱਚਿਆਂ ਲਈ ਪਾਣੀ ਲੈਣ ਗਿਆ ਜੋੜਾ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਵਿਅਕਤੀ ਦਾ ਪੱਟ ਟੁੱਟ ਗਿਆ ਤੇ ਮਹਿਲਾ ਜ਼ਖ਼ਮੀ ਹੋ ਗਈ।
ਦਰਅਸਲ ਫ਼ਾਜ਼ਿਲਕਾ ਵਿੱਚ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਦਾਖਲ ਉਕਤ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਦੇ ਪਿੰਡ ਪੀਣ ਵਾਲਾ ਪਾਣੀ ਹੀ ਨਹੀਂ ਹੈ। ਉਹ ਦੂਜੇ ਪਿੰਡੋਂ ਪਾਣੀ ਲੈਣ ਗਏ ਤਾਂ ਰਾਹ ਵਿੱਚ ਹਾਦਸਾ ਵਾਪਰ ਗਿਆ।
ਉਨ੍ਹਾਂ ਦੱਸਿਆ ਕਿ ਉਹ ਪਿੰਡ ਢਿੱਪਾਂਵਾਲੀ ਤੋਂ ਪਾਣੀ ਲੈ ਕੇ ਵਾਪਸ ਆਪਣੇ ਪਿੰਡ ਮੂਲਿਆਂਵਾਲੀ ਜਾ ਰਹੇ ਸਨ ਕਿ ਰਾਸਤੇ ਵਿੱਚ ਪਿਕਅੱਪ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਵਿਅਕਤੀ ਦਾ ਪੱਟ ਟੁੱਟ ਗਿਆ ਤੇ ਮਹਿਲਾ ਦੇ ਵੀ ਸੱਟਾਂ ਲੱਗੀਆਂ।
ਉਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਪਿਕਅੱਪ ਚਾਲਕ ਫ਼ਰਾਰ ਹੋ ਗਿਆ। ਜ਼ਖ਼ਮੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਪੀਣ ਦਾ ਪਾਣੀ ਨਹੀਂ। ਇਸ ਕਰਕੇ ਆਪਣੇ ਬੱਚਿਆਂ ਲਈ ਉਹ ਪੀਣ ਦਾ ਪਾਣੀ ਲੈਣ ਲਈ ਦੂਜੇ ਪਿੰਡ ਗਏ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।