ਟਰੱਕ ਨੇ ਦਰੜਿਆ ਟਰੈਕਟਰ, ਕਿਸਾਨ ਦੀ ਮੌਕੇ 'ਤੇ ਮੌਤ
ਫਾਜ਼ਿਲਕਾ-ਅਬੋਹਰ ਰੋਡ 'ਤੇ ਸਥਿਤ ਬੀਐਸਐਫ ਹੈਡ ਕੁਆਰਟਰ ਦੇ ਨੇੜੇ ਇੱਕ ਟਰੱਕ 'ਤੇ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਟਰੈਕਟਰ-ਟਰਾਲੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਮਾਰੇ ਗਏ ਕੁਲਦੀਪ ਕੁਮਾਰ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਸੜਕ 'ਤੇ ਲੱਗੇ ਬੈਰੀਕੇਡ ਦੀ ਵਜ੍ਹਾ ਕਰਕੇ ਹੋਇਆ।

ਫਾਜ਼ਿਲਕਾ: ਫਾਜ਼ਿਲਕਾ-ਅਬੋਹਰ ਰੋਡ 'ਤੇ ਸਥਿਤ ਬੀਐਸਐਫ ਹੈਡ ਕੁਆਰਟਰ ਦੇ ਨੇੜੇ ਇੱਕ ਟਰੱਕ 'ਤੇ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਇਸ ਘਟਨਾ ਵਿੱਚ ਟਰੈਕਟਰ-ਟਰਾਲੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਮਾਰੇ ਗਏ ਕੁਲਦੀਪ ਕੁਮਾਰ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸਾ ਸੜਕ 'ਤੇ ਲੱਗੇ ਬੈਰੀਕੇਡ ਦੀ ਵਜ੍ਹਾ ਕਰਕੇ ਹੋਇਆ।
ਜਾਣਕਾਰੀ ਮੁਤਾਬਕ ਪਿੰਡ ਹੀਰਾਂ ਵਾਲੀ ਤੋਂ ਕੁਲਦੀਪ ਕੁਮਾਰ ਵਾਸੀ ਬੋਗਾਂਵਾਲੀ ਟਰੈਕਟਰ-ਟਰਾਲੀ 'ਤੇ ਲੱਕੜਾਂ ਲੈ ਕੇ ਫਾਜ਼ਿਲਕਾ ਵੱਲ ਆ ਰਿਹਾ ਸੀ। ਜਦੋਂ ਉਹ ਬੀਐਸਐਫ ਹੈਡ ਕੁਆਰਟਰ ਦੇ ਨੇੜੇ ਪਹੁੰਚਿਆ ਤਾਂ ਸਾਹਮਣਿਓਂ ਆ ਰਹੇ ਟਰੱਕ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਇਸ ਨਾਲ ਟਰੈਕਟਰ ਚਾਲਕ ਹੇਠਾਂ ਦੱਬਿਆ ਗਿਆ ਤੇ ਟਰੈਕਟਰ ਦਾ ਵੀ ਭਾਰੀ ਨੁਕਸਾਨ ਹੋਇਆ।
ਟਰੱਕ ਚਾਲਕ ਨੇ ਟਰੈਕਟਰ ਚਾਲਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਨਾਕਯਾਬ ਰਿਹਾ। ਹਾਦਸਾਗ੍ਰਸਤ ਟਰੈਕਟਰ ਨੂੰ ਕਰੇਨ ਜ਼ਰੀਏ ਉਠਵਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ।






















