ਚੰਡੀਗੜ੍ਹ: ਅੱਜ ਸੈਕਟਰ 17 ਦੇ ਪੁਲਿਸ ਥਾਣੇ ਦੇ ਬਾਹਰ ਜੰਮ ਕੇ ਹੰਗਾਮਾ ਹੋਇਆ। ਹੰਗਾਮਾ ਦਾ ਕਾਰਨ ਸੀ ਲਵ ਮੈਰਿਜ। ਸੁਨਾਮ ਦੇ ਲੜਕੇ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਚੰਡੀਗੜ੍ਹ ਦੇ ਮਲੋਆ ਦੀ ਰਹਿਣ ਵਾਲੀ ਆਪਣੀ ਪ੍ਰੇਮਿਕਾ ਨਾਲ ਕੋਰਟ ਮੈਰਿਜ ਕੀਤੀ ਹੈ। ਉਸ ਮੁਤਾਬਕ ਦੋਵੇਂ ਬਾਲਗ਼ ਹਨ ਤੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ।


ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 6-7 ਮਹੀਨਿਆਂ ਤੋਂ ਇਸੇ ਤਰ੍ਹਾਂ ਬੁਲਾਇਆ ਜਾਂਦਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਸ ਦੀ ਪਤਨੀ ਨਾਲ ਉਸ ਨੂੰ ਕਦੇ ਵੀ ਮਿਲਾਇਆ ਨਹੀਂ ਗਿਆ ਤੇ ਉਸ ਦੇ ਸਹੁਰਿਆਂ ਨੇ ਉਸ ਦੀ ਪਤਨੀ 'ਤੇ ਦਬਾਅ ਪਾ ਕੇ ਤੇ ਕੁੱਟਮਾਰ ਕਰ ਕੇ ਇਸ ਵਿਆਹ ਤੋਂ ਮੁਨਕਰ ਕਰਵਾ ਲਿਆ ਗਿਆ ਹੈ।

ਉੱਧਰ ਦੂਜੇ ਪਾਸੇ ਲੜਕੀ ਵਾਲਿਆਂ ਦਾ ਕਹਿਣਾ ਹੈ ਕਿ ਉਕਤ ਲੜਕੇ ਨੇ ਉਨ੍ਹਾਂ ਦੀ ਕੁੜੀ ਨਾਲ ਜ਼ਬਰਦਸਤੀ ਕੀਤੀ ਹੈ ਤੇ ਉਸ ਵੱਲੋਂ ਪੇਸ਼ ਕੀਤਾ ਗਿਆ ਮੈਰਿਟ ਸਰਟੀਫਿਕੇਟ ਵੀ ਜਾਅਲੀ ਹੈ। ਫਿਲਹਾਲ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।

ਅੱਜ ਜਦੋਂ ਦੋਵੇਂ ਧਿਰਾਂ ਸੈਕਟਰ 17 ਦੇ ਥਾਣੇ ਦੇ ਵੂਮੈਨ ਸੈੱਲ ਵਿੱਚ ਪੇਸ਼ ਹੋਣ ਆਈਆਂ ਤਾਂ ਆਪਸ ਵਿੱਚ ਭਿੜ ਗਈਆਂ। ਹਾਲਾਂਕਿ, ਮਾਮਲਾ ਹਾਲੇ ਧੁੰਦਲਾ ਹੈ, ਪਰ ਪੁਲਿਸ ਸਟੇਸ਼ਨ ਦੇ ਬਾਹਰ ਅਜਿਹੀ ਝੜਪ ਹੋਣਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੀ ਹੈ।

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ-

[embed]