ਪੜਚੋਲ ਕਰੋ
(Source: ECI/ABP News)
ਲੜਾਕੂ ਜਹਾਜ਼ ਮਿੱਗ-29 ਹੋਇਆ ਹਾਦਸੇ ਦਾ ਸ਼ਿਕਾਰ, ਨਵਾਂ ਸ਼ਹਿਰ ਦੇ ਖੇਤਾਂ 'ਚ ਡਿੱਗਦੇ ਲੱਗੀ ਅੱਗ
ਭਾਰਤੀ ਏਅਰ ਫੋਰਸ ਦਾ ਲੜਾਕੂ ਜਹਾਜ਼ ਮਿੱਗ-29 ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ।
![ਲੜਾਕੂ ਜਹਾਜ਼ ਮਿੱਗ-29 ਹੋਇਆ ਹਾਦਸੇ ਦਾ ਸ਼ਿਕਾਰ, ਨਵਾਂ ਸ਼ਹਿਰ ਦੇ ਖੇਤਾਂ 'ਚ ਡਿੱਗਦੇ ਲੱਗੀ ਅੱਗ Fighter Jet Mig 29 Crashed in Punjab's Nawa Shehar ਲੜਾਕੂ ਜਹਾਜ਼ ਮਿੱਗ-29 ਹੋਇਆ ਹਾਦਸੇ ਦਾ ਸ਼ਿਕਾਰ, ਨਵਾਂ ਸ਼ਹਿਰ ਦੇ ਖੇਤਾਂ 'ਚ ਡਿੱਗਦੇ ਲੱਗੀ ਅੱਗ](https://static.abplive.com/wp-content/uploads/sites/5/2020/05/08173233/Jet-Crash-1.jpg?impolicy=abp_cdn&imwidth=1200&height=675)
ਨਵਾਂ ਸ਼ਹਿਰ: ਅੱਜ ਸਵੇਰੇ ਤਕਰੀਬਨ 11 ਵਜੇ ਭਾਰਤੀ ਏਅਰ ਫੋਰਸ ਦਾ ਲੜਾਕੂ ਜਹਾਜ਼ ਮਿੱਗ-29 ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ। ਇਹ ਖਰਾਬੀ ਪਿੰਡ ਰੁੜਕੀ ਦੇ ਨਜ਼ਦੀਕ ਆਈ ਜਿਸ ਤੋਂ ਬਾਅਦ ਪਾਇਲਟ ਨੇ ਪੈਰਾਸ਼ੂਟ ਦੇ ਜ਼ਰੀਏ ਛੱਲ ਮਾਰ ਦਿੱਤੀ ਤੇ ਇਹ ਜਹਾਜ਼ ਪਿੰਡ ਚੂਹੜਪੁਰ ਦੇ ਖੇਤਾਂ 'ਚ ਜਾ ਡਿੱਗਾ। ਇਸ ਤੋਂ ਬਾਅਦ ਇਸ ਲੜਾਕੂ ਜਹਾਜ਼ ਨੂੰ ਅੱਗ ਲੱਗ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਸਵੇਰੇ ਤਕਰੀਬਨ 10:30 ਵੇਜ ਜਲੰਧਰ ਦੇ ਆਦਮਪੁਰ ਏਅਰ ਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ। ਏਅਰ ਫੋਰਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਪੁਲਿਸ ਤੇ ਮਾਹਰਾਂ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੈ ਜੋ ਇਸ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰੇਗੀ। ਫਿਲਹਾਲ ਪਾਇਲਟ ਸੁਰੱਖਿਅਤ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਦੇ ਹਾਜੀਪੁਰ ਸਥਿਤ ਪਿੰਡ ਬੁੱਢੜਾਵੜ 'ਚ ਏਅਰ ਫੋਰਸ ਦੇ ਅਪਾਚੇ ਹੈਲੀਕੋਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਹਾਲਾਂਕਿ ਉਸ 'ਚ ਹੈਲੀਕੋਪਟਰ ਤੇ ਪਾਇਲੇਟ ਦੋ ਸੁਰੱਖਿਅਤ ਸਨ।
ਇਹ ਵੀ ਪੜ੍ਹੋ: ਨਵਾਂ ਸ਼ਹਿਰ 'ਚ ਡਿੱਗਿਆ ਫੌਜ ਦਾ ਮਿੱਗ 29 ਜਹਾਜ਼ ਸੰਕਟ ਦੌਰਾਨ ਮੋਰਚਾ ਛੱਡ ਦੌੜੇ ਪਰਵਾਸੀ ਮਜ਼ਦੂਰ, ਹੁਣ ਪੰਜਾਬੀਆਂ ਨੇ ਸੰਭਾਲੀ ਕਮਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਇਹ ਵੀ ਪੜ੍ਹੋ: ਨਵਾਂ ਸ਼ਹਿਰ 'ਚ ਡਿੱਗਿਆ ਫੌਜ ਦਾ ਮਿੱਗ 29 ਜਹਾਜ਼ ਸੰਕਟ ਦੌਰਾਨ ਮੋਰਚਾ ਛੱਡ ਦੌੜੇ ਪਰਵਾਸੀ ਮਜ਼ਦੂਰ, ਹੁਣ ਪੰਜਾਬੀਆਂ ਨੇ ਸੰਭਾਲੀ ਕਮਾਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਵਿਸ਼ਵ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)