ਪੜਚੋਲ ਕਰੋ

ਕੈਪਟਨ ਦਾ ਖਜ਼ਾਨਾ ਖਾਲੀ, ਵਿੱਤੀ ਐਮਰਜੰਸੀ ਵਰਗੇ ਹਾਲਾਤ

ਪੰਜਾਬ ਸਰਕਾਰ ਦਾ ਖ਼ਜ਼ਾਨਾ ਖਾਲੀ ਹੋ ਗਿਆ ਹੈ। ਵਿਕਾਸ ਕਾਰਜ ਤਾਂ ਛੱਡੋ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸਾ ਨਹੀਂ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਦਾ ਬਣਦਾ ਹਿੱਸਾ ਨਾ ਮੋੜਨ ਕਰਕੇ ਅਜਿਹੀ ਹਾਲਤ ਹੋਈ ਹੈ। ਉਂਝ ਸਰਕਾਰ ਤਨਖਾਹਾਂ ਲਈ ਪੈਸੇ ਦਾ ਜੁਗਾੜ ਕਰਨ ਵਿੱਚ ਜੁੱਟ ਗਈ ਹੈ। ਸਰਕਾਰ ਨੂੰ ਖਤਰਾ ਹੈ ਕਿ ਤਨਖਾਹਾਂ ਨਾ ਮਿਲਣ 'ਤੇ ਪਹਿਲਾਂ ਹੀ ਸੜਕਾਂ 'ਤੇ ਉੱਤਰੇ ਮੁਲਾਜ਼ਮ ਹੋਰ ਭੜਕ ਸਕਦੇ ਹਨ।

ਚੰਡੀਗੜ੍ਹ: ਪੰਜਾਬ ਸਰਕਾਰ ਦਾ ਖ਼ਜ਼ਾਨਾ ਖਾਲੀ ਹੋ ਗਿਆ ਹੈ। ਵਿਕਾਸ ਕਾਰਜ ਤਾਂ ਛੱਡੋ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸਾ ਨਹੀਂ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਦਾ ਬਣਦਾ ਹਿੱਸਾ ਨਾ ਮੋੜਨ ਕਰਕੇ ਅਜਿਹੀ ਹਾਲਤ ਹੋਈ ਹੈ। ਉਂਝ ਸਰਕਾਰ ਤਨਖਾਹਾਂ ਲਈ ਪੈਸੇ ਦਾ ਜੁਗਾੜ ਕਰਨ ਵਿੱਚ ਜੁੱਟ ਗਈ ਹੈ। ਸਰਕਾਰ ਨੂੰ ਖਤਰਾ ਹੈ ਕਿ ਤਨਖਾਹਾਂ ਨਾ ਮਿਲਣ 'ਤੇ ਪਹਿਲਾਂ ਹੀ ਸੜਕਾਂ 'ਤੇ ਉੱਤਰੇ ਮੁਲਾਜ਼ਮ ਹੋਰ ਭੜਕ ਸਕਦੇ ਹਨ। ਚਰਚਾ ਹੈ ਕਿ ਨਵੰਬਰ ਦੀਆਂ ਤਨਖਾਹਾਂ ਲਈ ਇਸ ਵਾਰ ਮੁਲਾਜ਼ਮਾਂ ਨੂੰ ਕੁਝ ਦਿਨ ਇੰਤਜ਼ਾਰ ਕਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 2200 ਕਰੋੜ ਰੁਪਏ ਦੇ ਕਰੀਬ ਤਨਖਾਹਾਂ ਦਾ ਭੁਗਤਾਨ ਕੀਤਾ ਜਾਂਦਾ ਹੈ। ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਵਿੱਤੀ ਸੰਕਟ ਕਾਰਨ ਬਜ਼ੁਰਗਾਂ, ਬੇਸਹਾਰਾ ਵਿਅਕਤੀਆਂ, ਵਿਧਵਾਵਾਂ ਤੇ ਅੰਗਹੀਣਾਂ ਨੂੰ ਵੀ ਅਕਤੂਬਰ ਮਹੀਨੇ ਦੀਆਂ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਸਕਦੀਆਂ। ਸਰਕਾਰ ਵੱਲੋਂ ਬੁਢਾਪਾ ਤੇ ਹੋਰਨਾਂ ਸਮਾਜਿਕ ਸੁਰੱਖਿਆ ਪੈਨਸ਼ਨਾਂ ’ਤੇ 170 ਕਰੋੜ ਰੁਪਏ ਪ੍ਰਤੀ ਮਹੀਨਾ ਖਰਚ ਕੀਤਾ ਜਾਂਦਾ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੇ ਮੁਆਵਜ਼ੇ ਵਜੋਂ ਮਿਲਣ ਵਾਲੀ 4100 ਕਰੋੜ ਰੁਪਏ ਦੀ ਰਕਮ ਨਾ ਹਾਸਲ ਹੋਣ ਕਾਰਨ ਸੂਬੇ ਵਿੱਚ ‘ਵਿੱਤੀ ਐਮਰਜੈਂਸੀ’ ਵਰਗੇ ਹਾਲਾਤ ਬਣ ਗਏ ਹਨ। ਵਿੱਤੀ ਸੰਕਟ ਕਾਰਨ ਸਰਕਾਰ ‘ਓਵਰਡਰਾਫਟ’ ਵਿੱਚ ਚਲੀ ਗਈ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਕਤੂਬਰ ਮਹੀਨੇ 2100 ਕਰੋੜ ਰੁਪਏ ਜੀਐਸਟੀ ਦੇ ਮੁਆਵਜ਼ੇ ਦੀ ਕਿਸ਼ਤ ਵਜੋਂ ਦੇਣੇ ਸਨ। ਇਸੇ ਤਰ੍ਹਾਂ 2 ਹਜ਼ਾਰ ਕਰੋੜ ਰੁਪਏ ਸਾਲ 2017 ਦੇ ਜਦੋਂ ਜੀਐਸਟੀ ਲਾਗੂ ਕੀਤਾ ਗਿਆ ਸੀ, ਉਸ ਵੇਲੇ ਦੇ ਹਨ। ਦਸੰਬਰ ਮਹੀਨੇ ਜੀਐਸਟੀ ਦੇ ਮੁਆਵਜ਼ੇ ਵਜੋਂ ਦਿੱਤੀ ਜਾਣ ਵਾਲੀ ਤਕਰੀਬਨ 2 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦੇ ਭੁਗਤਾਨ ਦਾ ਸਮਾਂ ਵੀ ਆ ਜਾਣਾ ਹੈ। ਇਸ ਤਰ੍ਹਾਂ ਨਾਲ ਕੇਂਦਰ ਦੀ ਪੰਜਾਬ ਸਿਰ ਦੇਣਦਾਰੀ 6 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਅੰਕੜਾ ਪਾਰ ਕਰ ਜਾਵੇਗੀ। ਪੰਜਾਬ ਸਰਕਾਰ ਨੂੰ ਇਸ ਸਾਲ ਕੇਂਦਰ ਤੋਂ ਜੀਐਸਟੀ ਦੇ ਮੁਆਵਜ਼ੇ ਵਜੋਂ 9700 ਕਰੋੜ ਰੁਪਏ ਦੇ ਕਰੀਬ ਦੀ ਰਾਸ਼ੀ ਮਿਲਣ ਦੀ ਸੰਭਾਵਨਾ ਹੈ। ਪੰਜਾਬ ਨੂੰ ਅਪਰੈਲ, ਜੁਲਾਈ ਤੇ ਅਗਸਤ ਮਹੀਨੇ ਦੌਰਾਨ ਤਕਰੀਬਨ 4700 ਕਰੋੜ ਰੁਪਏ ਦੀ ਗਰਾਂਟ ਮਿਲੀ ਸੀ। ਉਸ ਤੋਂ ਬਾਅਦ ਕੇਂਦਰ ਤੋਂ ਰਾਸ਼ੀ ਆਉਣੀ ਬੰਦ ਹੋ ਗਈ। ਕੇਂਦਰ ਸਰਕਾਰ ਦਾ ਵਿੱਤੀ ਸੰਕਟ ਵੀ ਅਗਸਤ ਮਹੀਨੇ ਤੋਂ ਬਾਅਦ ਹੀ ਸਾਹਮਣੇ ਆਉਣ ਲੱਗਾ ਸੀ। ਪੰਜਾਬ ਸਰਕਾਰ ਸਿਰ ਇਸ ਵਿੱਤੀ ਸਾਲ ਦੇ ਅੰਤ ਭਾਵ 31 ਮਾਰਚ 2020 ਤੱਕ 2 ਲੱਖ 29 ਹਜ਼ਾਰ 611 ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਸਰਕਾਰ ਦੇ ਬੱਝਵੇਂ ਖ਼ਰਚਿਆਂ ਨੂੰ ਦੇਖਿਆ ਜਾਵੇ ਤਾਂ ਹਰ ਸਾਲ 26,978 ਕਰੋੜ ਰੁਪਏ ਤਨਖਾਹਾਂ, 10,875 ਕਰੋੜ ਰੁਪਏ ਪੈਨਸ਼ਨਾਂ ’ਤੇ ਖ਼ਰਚ ਹੁੰਦੇ ਹਨ। ਬਿਜਲੀ ਸਬਸਿਡੀ ਦੇ ਰੂਪ ਵਿੱਚ ਸਰਕਾਰ ਨੇ ਪਾਵਰਕੌਮ ਨੂੰ 12,393 ਕਰੋੜ ਰੁਪਏ ਦੀ ਅਦਾਇਗੀ ਇਸ ਸਾਲ ਕਰਨੀ ਹੈ। ਸਰਕਾਰ ਇਸ ਮਾਲੀ ਸਾਲ ਦੌਰਾਨ ਕੰਮ ਚਲਾਉਣ ਲਈ 17,334 ਕਰੋੜ ਰੁਪਏ ਦਾ ਕਰਜ਼ਾ ਲਵੇਗੀ।
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਆਹ ਹਾਈਵੇਅ ਕਰਨਗੇ ਜਾਮ
ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਆਹ ਹਾਈਵੇਅ ਕਰਨਗੇ ਜਾਮ
20 ਸਾਲ ਬਾਅਦ ਭਾਰਤ 'ਚ ਹੋਣਗੇ CommonWealth Games, ਕਿਹੜੇ ਸ਼ਹਿਰ 'ਚ ਹੋਣਗੀਆਂ ਖੇਡਾਂ
20 ਸਾਲ ਬਾਅਦ ਭਾਰਤ 'ਚ ਹੋਣਗੇ CommonWealth Games, ਕਿਹੜੇ ਸ਼ਹਿਰ 'ਚ ਹੋਣਗੀਆਂ ਖੇਡਾਂ
ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ
ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ
IND vs SA: ਗੁਹਾਟੀ ਵਿੱਚ ਟੀਮ ਇੰਡੀਆ ਦਾ ਸ਼ਰਮਨਾਕ ਪ੍ਰਦਰਸ਼ਨ, ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹਾਰ, 408 ਦੌੜਾਂ ਨਾਲ ਜਿੱਤੇ ਮਹਿਮਾਨ
IND vs SA: ਗੁਹਾਟੀ ਵਿੱਚ ਟੀਮ ਇੰਡੀਆ ਦਾ ਸ਼ਰਮਨਾਕ ਪ੍ਰਦਰਸ਼ਨ, ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹਾਰ, 408 ਦੌੜਾਂ ਨਾਲ ਜਿੱਤੇ ਮਹਿਮਾਨ
Advertisement

ਵੀਡੀਓਜ਼

Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Asim Munir & ISI Killed Imran Khan?:ਸਾਬਕਾ PM ਇਮਰਾਨ ਖਾਨ ਦੀ ਹੱਤਿਆ?ਕਿੱਥੇ ਰੱਖੀ ਲਾਸ਼ ਖੁੱਲ੍ਹੇਗਾ ਵੱਡਾ ਰਾਜ਼!
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
Moga Chori News | ਮੋਗਾ ਪੁਲਿਸ ਵਲੋਂ ਚੋਰ ਨੂੰ ਦਿੱਤੀ ਅਜਿਹੀ ਸਜ਼ਾ;ਕੈਸ਼ ਸਮੇਤ ਸਾਮਾਨ ਕੀਤਾ ਬਰਾਮਦ | Abp Sanjha
Fatehgarh Sahib ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ | SHaheedi Samagam |Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਆਹ ਹਾਈਵੇਅ ਕਰਨਗੇ ਜਾਮ
ਕਿਸਾਨਾਂ ਦਾ ਵੱਡਾ ਐਲਾਨ, ਭਲਕੇ ਆਹ ਹਾਈਵੇਅ ਕਰਨਗੇ ਜਾਮ
20 ਸਾਲ ਬਾਅਦ ਭਾਰਤ 'ਚ ਹੋਣਗੇ CommonWealth Games, ਕਿਹੜੇ ਸ਼ਹਿਰ 'ਚ ਹੋਣਗੀਆਂ ਖੇਡਾਂ
20 ਸਾਲ ਬਾਅਦ ਭਾਰਤ 'ਚ ਹੋਣਗੇ CommonWealth Games, ਕਿਹੜੇ ਸ਼ਹਿਰ 'ਚ ਹੋਣਗੀਆਂ ਖੇਡਾਂ
ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ
ਪੰਜਾਬ ਸਰਕਾਰ ਨੇ 2026 ਲਈ ਕੈਲੰਡਰ ਕੀਤਾ ਤਿਆਰ, ਦੇਖੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ
IND vs SA: ਗੁਹਾਟੀ ਵਿੱਚ ਟੀਮ ਇੰਡੀਆ ਦਾ ਸ਼ਰਮਨਾਕ ਪ੍ਰਦਰਸ਼ਨ, ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹਾਰ, 408 ਦੌੜਾਂ ਨਾਲ ਜਿੱਤੇ ਮਹਿਮਾਨ
IND vs SA: ਗੁਹਾਟੀ ਵਿੱਚ ਟੀਮ ਇੰਡੀਆ ਦਾ ਸ਼ਰਮਨਾਕ ਪ੍ਰਦਰਸ਼ਨ, ਹੋਈ ਇਤਿਹਾਸ ਦੀ ਸਭ ਤੋਂ ਵੱਡੀ ਹਾਰ, 408 ਦੌੜਾਂ ਨਾਲ ਜਿੱਤੇ ਮਹਿਮਾਨ
Donald Trump: ਟਰੰਪ ਦੇ ਕਰੀਬੀ ਨੂੰ 27 ਸਾਲ ਦੀ ਜੇਲ੍ਹ, ਤਖ਼ਤਾ ਪਲਟ ਦੀ ਸਾਜ਼ਿਸ਼ 'ਚ ਪਾਇਆ ਗਿਆ ਦੋਸ਼ੀ; ਇੰਝ ਖੁੱਲ੍ਹੇ ਰਾਜ਼...
ਟਰੰਪ ਦੇ ਕਰੀਬੀ ਨੂੰ 27 ਸਾਲ ਦੀ ਜੇਲ੍ਹ, ਤਖ਼ਤਾ ਪਲਟ ਦੀ ਸਾਜ਼ਿਸ਼ 'ਚ ਪਾਇਆ ਗਿਆ ਦੋਸ਼ੀ; ਇੰਝ ਖੁੱਲ੍ਹੇ ਰਾਜ਼...
Dharmendra Death: ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਪੁੱਤਰ ਦਾ ਝਲਕਿਆ ਦਰਦ, ਬੋਲਿਆ-
ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਪੁੱਤਰ ਦਾ ਝਲਕਿਆ ਦਰਦ, ਬੋਲਿਆ- "ICU ਤੋਂ ਕੀਤਾ ਫ਼ੋਨ...", ਫਿਰ... 
ਨਾਮੀ ਕਾਂਗਰਸੀ ਨੇਤਾ ਦੀ ਧੀ ਦਾ ਹੋਇਆ ਵਿਆਹ, ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਆਈ ਨਜ਼ਰ, ਚੰਨੀ Vs ਵੜਿੰਗ ਆਪੋ-ਆਪਣੇ ਧੜੇ ਨਾਲ ਹੋਏ ਸ਼ਾਮਿਲ
ਨਾਮੀ ਕਾਂਗਰਸੀ ਨੇਤਾ ਦੀ ਧੀ ਦਾ ਹੋਇਆ ਵਿਆਹ, ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਆਈ ਨਜ਼ਰ, ਚੰਨੀ Vs ਵੜਿੰਗ ਆਪੋ-ਆਪਣੇ ਧੜੇ ਨਾਲ ਹੋਏ ਸ਼ਾਮਿਲ
ਸਰਦੀਆਂ 'ਚ ਤਿੱਲ ਦਾ ਸੇਵਨ ਸਿਹਤ ਲਈ ਵਰਦਾਨ! ਹੱਡੀਆਂ ਨੂੰ ਮਜ਼ਬੂਤੀ ਸਣੇ ਦਿਲ ਲਈ ਲਾਹੇਵੰਦ
ਸਰਦੀਆਂ 'ਚ ਤਿੱਲ ਦਾ ਸੇਵਨ ਸਿਹਤ ਲਈ ਵਰਦਾਨ! ਹੱਡੀਆਂ ਨੂੰ ਮਜ਼ਬੂਤੀ ਸਣੇ ਦਿਲ ਲਈ ਲਾਹੇਵੰਦ
Embed widget