(Source: ECI/ABP News)
Ferozpur news: ਚੱਲਦੀ ਕਾਰ ਨੂੰ ਲੱਗੀ ਅੱਗ, ਛੋਟੀ ਬੱਚੀ ਸੜ ਕੇ ਹੋਈ ਸੁਆਹ
ਫਿਰੋਜ਼ਪੁਰ ‘ਚ ਕਾਰ ਨੂੰ ਅਚਾਨਕ ਅੱਗ ਲਗਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ 5 ਸਾਲਾਂ ਦੀ ਬੱਚੀ ਮੌਕੇ ‘ਤੇ ਹੀ ਸੜ ਕੇ ਸੁਆਹ ਹੋ ਗਈ।
![Ferozpur news: ਚੱਲਦੀ ਕਾਰ ਨੂੰ ਲੱਗੀ ਅੱਗ, ਛੋਟੀ ਬੱਚੀ ਸੜ ਕੇ ਹੋਈ ਸੁਆਹ fire in car Ferozpur news: ਚੱਲਦੀ ਕਾਰ ਨੂੰ ਲੱਗੀ ਅੱਗ, ਛੋਟੀ ਬੱਚੀ ਸੜ ਕੇ ਹੋਈ ਸੁਆਹ](https://feeds.abplive.com/onecms/images/uploaded-images/2022/12/22/d15744d372cc7a7d7dacd3b8989e898f1671728506247551_original.jpg?impolicy=abp_cdn&imwidth=1200&height=675)
Ferozpur accident news: ਫਿਰੋਜ਼ਪੁਰ ‘ਚ ਕਾਰ ਨੂੰ ਅਚਾਨਕ ਅੱਗ ਲਗਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ 5 ਸਾਲਾਂ ਦੀ ਬੱਚੀ ਮੌਕੇ ‘ਤੇ ਹੀ ਸੜ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਕ ਅੱਗ ਲੱਗਣ ਤੋਂ ਬਾਅਦ ਕਾਰ ਲੌਕ ਹੋ ਗਈ ਅਤੇ ਬੱਚੇ ਦੀ ਵਿੱਚ ਹੀ ਸੜ ਕੇ ਮੌਤ ਹੋ ਗਈ।
5 ਸਾਲਾ ਬੱਚੀ ਕਾਰ ਦੀ ਅਗਲੀ ਸੀਟ ‘ਤੇ ਬੈਠੀ ਸੀ
ਦੱਸਿਆ ਜਾ ਰਿਹਾ ਹੈ ਕਿ 5 ਸਾਲਾਂ ਦੀ ਬੱਚੀ ਕਾਰ ਦੀ ਅਗਲੀ ਸੀਟ 'ਤੇ ਬੈਠੀ ਸੀ। ਜਦਕਿ ਪਿੱਛੇ ਬੈਠੇ ਦੋ ਬੱਚਿਆਂ ਅਤੇ ਔਰਤ ਨੂੰ ਬਾਹਰ ਕੱਢ ਲਿਆ ਗਿਆ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮਾਪੇ ਬੇਵੱਸ ਹੋ ਕੇ ਆਪਣੀ ਧੀ ਨੂੰ ਸੜਦੇ ਦੇਖ ਰਹੇ ਹਨ।
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੋਈ ਮਦਦ ਨਹੀਂ ਕਰ ਸਕਿਆ। ਸਾਰਾ ਪਰਿਵਾਰ ਕੋਲ ਖੜ੍ਹਾ ਬੇਵੱਸ ਵੇਖਦਾ ਰਹਿ ਗਿਆ। ਮਿਲੀ ਜਾਣਕਾਰੀ ਮੁਤਾਬਕ ਫ਼ਰੀਦਕੋਟ ਦੇ ਪਿੰਡ ਕਲੇਰ ਨਿਵਾਸੀ ਗੁਰਜੀਤ ਸਿੰਘ, ਜੋ ਫੌਜ ਵਿਚ ਨੌਕਰੀ ਕਰਦਾ ਹੈ, ਉਹ ਛੁੱਟੀਆਂ ਬਿਤਾਉਣ ਲਈ ਆਇਆ ਹੋਇਆ ਸੀ ਅਤੇ ਐਤਵਾਰ ਨੂੰ ਆਪਣੀ ਪਤਨੀ, ਤਿੰਨ ਬੇਟੀਆਂ ਤੇ ਬੇਟੇ ਨਾਲ ਪਿੰਡ ਜਾ ਰਿਹਾ ਸੀ। ਇਹ ਸਾਰੇ ਸਵਿਫ਼ਟ ਕਾਰ ਪੀਬੀ19ਏ-6969 ਵਿਚ ਸਵਾਰ ਸਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਲਿਫਟ 'ਚ ਭਿੜੇ 2 ਨੌਜਵਾਨ , ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਪਿੰਡ ਕੋਟ ਕਰੋੜ ਕਲਾਂ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਪਿਛਲੀ ਸੀਟ ਉਤੇ ਬੈਠੀ ਗੁਰਜੀਤ ਦੀ ਪਤਨੀ ਨੇ ਆਪਣੀਆਂ ਦੋ ਧੀਆਂ ਤੇ ਪੁੱਤਰ ਨੂੰ ਤਾਂ ਕਾਰ ਵਿਚੋਂ ਬਾਹਰ ਕੱਢ ਲਿਆ ਪਰ ਇਸ ਦੌਰਾਨ ਕਾਰ ਦੀਆਂ ਸਾਰੀਆਂ ਬਾਰੀਆਂ ਲੌਕ ਹੋਣ ਕਾਰਨ ਕਾਰ ਦੀ ਅਗਲੀ ਸੀਟ ’ਤੇ ਬੈਠੀ ਉਸ ਦੀ ਪੰਜ ਸਾਲਾ ਧੀ ਤਨਵੀਰ ਉਰਫ਼ ਤਨੂੰ ਅੱਗ ਦੀ ਲਪੇਟ ਵਿਚ ਆ ਗਈ।
ਇਹ ਵੀ ਪੜ੍ਹੋ: Amritsar News : ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਲੱਖਾਂ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ , ਦੁਬਈ ਤੋਂ ਆਈ ਸੀ ਉਡਾਣ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)